Punjab Cabinet Reshufle : CM ਮਾਨ ਨੇ ਨਵੇਂ ਮੰਤਰੀਆਂ ਨੂੰ ਵਿਭਾਗਾਂ ਦੀ ਕੀਤੀ ਵੰਡ, ਦੇਖੋ ਮੁੱਖ ਮੰਤਰੀ ਸਮੇਤ ਕਿਹੜੇ ਮੰਤਰੀ ਕੋਲ ਕਿਹੜਾ ਵਿਭਾਗ

Punjab Cabinet Reshufle : ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਕੈਬਨਿਟ ਵਿੱਚ ਸ਼ਾਮਲ ਹੋਏ 5 ਨਵੇਂ ਮੰਤਰੀਆਂ ਨੂੰ ਉਨ੍ਹਾਂ ਦੇ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਇਸ ਦੇ ਨਾਲ ਹੀ ਆਪਣੇ ਕੋਲ 8 ਵਿਭਾਗ ਰੱਖੇ ਹਨ।

By  KRISHAN KUMAR SHARMA September 23rd 2024 06:11 PM -- Updated: September 23rd 2024 06:42 PM

Punjab Cabinet Reshufle : ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਕੈਬਨਿਟ ਵਿੱਚ ਸ਼ਾਮਲ ਹੋਏ 5 ਨਵੇਂ ਮੰਤਰੀਆਂ ਨੂੰ ਉਨ੍ਹਾਂ ਦੇ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਇਸ ਦੇ ਨਾਲ ਹੀ ਆਪਣੇ ਕੋਲ 8 ਵਿਭਾਗ ਰੱਖੇ ਹਨ। ਇਸਤੋਂ ਇਲਾਵਾ ਕਈ ਪੁਰਾਣੇ ਮੰਤਰੀਆਂ ਦੇ ਵਿਭਾਗਾਂ 'ਚ ਫੇਰਬਦਲ ਵੀ ਕੀਤਾ ਗਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਦੇ 5 ਨਵੇਂ ਮੰਤਰੀਆਂ 'ਚ ਹਰਦੀਪ ਮੁੰਡੀਆਂ, ਬਰਿੰਦਰ ਗੋਇਲ, ਤਰੁਨਪ੍ਰੀਤ ਸੌਂਧ, ਡਾ. ਰਵਜੋਤ ਸਿੰਘ ਅਤੇ ਮਹਿੰਦਰ ਭਗਤ ਸ਼ਾਮਲ ਹਨ, ਜਿਨ੍ਹਾਂ ਨੂੰ ਸੋਮਵਾਰ ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੰਤਰੀ ਅਹੁਦੇ ਦੀ ਸਹੁੰ ਚੁਕਾਈ, ਜਿਸ ਪਿੱਛੋਂ ਹੁਣ ਇਨ੍ਹਾਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ।

ਨਵੇਂ ਮੰਤਰੀਆਂ ਨੂੰ ਮਿਲੇ ਇਹ ਵਿਭਾਗ

  • ਹਰਦੀਪ ਸਿੰਘ ਮੁੰਡੀਆਂ ਨੂੰ ਮਾਲੀਆ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਅਤੇ ਰਿਹਾਇਸ਼ ਤੇ ਸ਼ਹਿਰੀ ਵਿਕਾਸ ਮੰਤਰਾਲਾ
  • ਬਰਿੰਦਰ ਕੁਮਾਰ ਗੋਇਲ ਨੂੰ ਖਾਣਾਂ ਤੇ ਭੂ-ਵਿਗਿਆਨ, ਪਾਣੀ ਦੇ ਸਰੋਤ ਅਤੇ ਜ਼ਮੀਨ ਤੇ ਪਾਣੀ ਦੀ ਸੰਭਾਲ ਮੰਤਰਾਲਾ
  • ਤਰੁਨਪ੍ਰੀਤ ਸਿੰਘ ਸੌਂਧ ਨੂੰ ਸੈਰ-ਸਪਾਟਾ ਤੇ ਸੱਭਿਆਚਾਰ ਮਾਮਲੇ, ਨਿਵੇਸ਼ ਪ੍ਰੋਤਸਾਹਨ, ਲੇਬਰ, ਪ੍ਰਾਹੁਣਾਚਾਰੀ, ਉਦਯੋਗ ਤੇ ਵਣਜ ਅਤੇ ਪੇਂਡੂ ਵਿਕਾਸ ਤੇ ਪੰਚਾਇਤਾਂ ਮੰਤਰਾਲਾ
  • ਡਾ. ਰਵਜੋਤ ਸਿੰਘ ਨੂੰ ਸਥਾਨਕ ਸਰਕਾਰ ਅਤੇ ਸੰਸਦੀ ਮਾਮਲੇ
  • ਮਹਿੰਦਰ ਭਗਤ ਨੂੰ ਰੱਖਿਆ ਸੇਵਾਵਾਂ ਭਲਾਈ, ਆਜ਼ਾਦੀ ਘੁਲਾਟੀਏ ਅਤੇ ਬਾਗਬਾਨੀ ਵਿਭਾਗ ਦਿੱਤੇ ਗਏ ਹਨ।

ਮੁੱਖ ਮੰਤਰੀ ਕੋਲ ਕਿੰਨੇ ਤੇ ਕਿਹੜੇ ਵਿਭਾਗ

ਮੁੱਖ ਮੰਤਰੀ ਭਗਵੰਤ ਮਾਨ ਕੋਲ ਵਿਭਾਗਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਕੋਲ 8 ਵਿਭਾਗ ਹਨ, ਜਿਨ੍ਹਾਂ ਵਿੱਚ ਜੀ.ਏ.ਡੀ, ਗ੍ਰਹਿ ਮਾਮਲੇ ਅਤੇ ਨਿਆਂ, ਕਰਮਚਾਰੀ, ਸਹਿਯੋਗ, ਕਾਨੂੰਨੀ ਤੇ ਵਿਧਾਨਿਕ ਮਾਮਲੇ, ਸ਼ਹਿਰੀ ਹਵਾਬਾਜ਼ੀ, ਵਿਗਿਆਨ ਤਕਨਾਲੋਜੀ ਤੇ ਵਾਤਾਵਰਣ ਅਤੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਸ਼ਾਮਲ ਹਨ।

ਕਿਹੜੇ ਮੰਤਰੀ ਦਾ ਬਦਲਿਆ ਵਿਭਾਗ

ਮੁੱਖ ਮੰਤਰੀ ਨੇ ਕੈਬਨਿਟ 'ਚ ਫੇਰਬਦਲ ਤਹਿਤ ਮੰਤਰੀ ਲਾਲਜੀਤ ਸਿੰਘ ਭੁੱਲਰ ਤੋਂ ਰੂਰਲ ਡਿਵੈਲਪਮੈਂਟ ਤੇ ਪੰਚਾਇਤਾਂ ਵਿਭਾਗ ਵਾਪਸ ਲੈ ਲਿਆ ਹੈ ਅਤੇ ਨਵੇਂ ਮੰਤਰੀ ਤਰੁਣਜੀਤ ਸੌਂਧ ਨੂੰ ਇਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਹੁਣ ਲਾਲਜੀਤ ਭੁੱਲਰ ਕੋਲ ਸਿਰਫ਼ ਆਵਾਜਾਈ ਅਤੇ ਜੇਲ੍ਹਾਂ ਵਿਭਾਗ ਹਨ।

ਪੰਜਾਬ ਕੈਬਿਨਟ ਦੇ ਹੋਰ ਮੰਤਰੀ ਤੇ ਉਨ੍ਹਾਂ ਕੋਲ ਵਿਭਾਗ

ਹਰਪਾਲ ਚੀਮਾ - ਵਿੱਤ, ਯੋਜਨਾਬੰਦੀ, ਪ੍ਰੋਗਰਾਮ ਲਾਗੂ ਕਰਨਾ, ਆਬਕਾਰੀ ਅਤੇ ਕਰ ਵਿਭਾਗ

ਅਮਨ ਅਰੋੜਾ- ਨਵੇਂ ਅਤੇ ਨਵਿਆਉਣਯੋਗ ਊਰਜਾ ਸਰੋਤ, ਪ੍ਰਿੰਟਿੰਗ ਤੇ ਸਟੇਸ਼ਨਰੀ, ਰਾਜਪਾਲ ਸੁਧਾਰ ਤੇ ਸ਼ਿਕਾਇਤਾਂ ਨੂੰ ਦੂਰ ਕਰਨਾ ਅਤੇ ਰੁਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ

ਡਾ. ਬਲਜੀਤ ਕੌਰ - ਸਮਾਜਿਕ ਨਿਆਂ ਸ਼ਕਤੀਕਰਨ ਤੇ ਘੱਟ ਗਿਣਤੀਆਂ, ਸਮਾਜਿਕ ਸੁਰੱਖਿਆ ਔਰਤਾਂ ਤੇ ਬਾਲ ਵਿਕਾਸ ਵਿਭਾਗ

ਕੁਲਦੀਪ ਸਿੰਘ ਧਾਲੀਵਾਲ - NRI ਮਾਮਲੇ, ਪ੍ਰਬੰਧਕੀ ਸੁਧਾਰ

ਡਾ. ਬਲਬੀਰ ਸਿੰਘ - ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ, ਚੋਣਾਂ

ਲਾਲ ਸਿੰਘ ਕਟਾਰੂਚੱਕ - ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ, ਜੰਗਲਾਤ ਵਿਭਾਗ

ਹਰਜੋਤ ਸਿੰਘ ਬੈਂਸ - ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਉੱਚ ਸਿੱਖਿਆ, ਸਕੂਲੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ

ਹਰਭਜਨ ਸਿੰਘ ਈ.ਟੀ.ਓ - ਪਾਵਰ, ਜਨਤਕ ਕੰਮ (B&R) ਵਿਭਾਗ

ਗੁਰਮੀਤ ਸਿੰਘ ਖੁੱਡੀਆਂ - ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ, ਫੂਡ ਪ੍ਰੋਸੈਸਿੰਗ ਵਿਭਾਗ।

Related Post