Himachal Pradesh Election Result Live Updates: ਕਾਂਗਰਸ 9 ਦਸੰਬਰ ਨੂੰ ਮੁੱਖ ਮੰਤਰੀ ਚਿਹਰੇ ਦਾ ਕਰ ਸਕਦੀ ਐਲਾਨ
Dec 8, 2022 05:46 PM
ਮੁੱਖ ਮੰਤਰੀ ਚਿਹਰੇ ਦਾ ਐਲਾਨੇ
ਕਾਂਗਰਸੀ ਵਿਧਾਇਕਾਂ ਦੀ 9 ਦਸੰਬਰ ਨੂੰ ਚੰਡੀਗੜ੍ਹ 'ਚ ਮੀਟਿੰਗ, ਮੁੱਖ ਮੰਤਰੀ ਚਿਹਰੇ ਦਾ ਕਰ ਸਕਦੇ ਐਲਾਨ
Dec 8, 2022 05:12 PM
ਕਾਂਗਰਸ 38 ਸੀਟਾਂ ਜਿੱਤ ਕੇ 2 ਸੀਟਾਂ 'ਤੇ ਅੱਗੇ
ਹਿਮਾਚਲ ਪ੍ਰਦੇਸ਼ 'ਚ ਕਾਂਗਰਸ 38 ਸੀਟਾਂ ਜਿੱਤ ਕੇ 2 ਸੀਟਾਂ 'ਤੇ ਅੱਗੇ ਹੈ। ਭਾਜਪਾ ਨੇ 18 ਸੀਟਾਂ ਜਿੱਤੀਆਂ ਹਨ ਅਤੇ 7 ਸੀਟਾਂ 'ਤੇ ਅੱਗੇ ਹੈ। ਗਿਣਤੀ ਜਾਰੀ ਹੈ।
Dec 8, 2022 05:00 PM
ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸੌਂਪਿਆ ਅਸਤੀਫ਼ਾ
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਲੋਕਤੰਤਰ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਜਨਤਾ ਦੀ ਰਾਏ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਅਸੀਂ ਲੋਕਾਂ ਦੀ ਰਾਏ ਦਾ ਸਤਿਕਾਰ ਕੀਤਾ ਹੈ। ਮੈਂ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ ਹੈ।
Dec 8, 2022 04:50 PM
ਚੋਣ ਕਮਿਸ਼ਨ ਮੁਤਾਬਕ ਭਾਜਪਾ ਨੇ ਹਿਮਾਚਲ ਪ੍ਰਦੇਸ਼ 'ਚ ਹੁਣ ਤੱਕ 17 ਸੀਟਾਂ ਜਿੱਤੀਆਂ ਹਨ ਅਤੇ 9 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਕਾਂਗਰਸ ਨੇ 30 ਸੀਟਾਂ ਜਿੱਤੀਆਂ ਹਨ ਅਤੇ 9 ਸੀਟਾਂ 'ਤੇ ਅੱਗੇ ਹੈ।
Dec 8, 2022 04:49 PM
ਜੈਰਾਮ ਠਾਕੁਰ ਨੇ ਕਹਿਆ
ਹਾਰ ਮਗਰੋਂ ਜੈਰਾਮ ਠਾਕੁਰ ਨੇ ਕਹਿਆ, "ਮੈਂ ਫਿਲਹਾਲ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਅਸੀਂ ਮੁਲਾਂਕਣ ਕਰਾਂਗੇ ਕਿ ਕਿੱਥੇ ਕਮੀ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਇੱਕ ਜਾਂ ਦੋ ਮੁੱਦਿਆਂ ਕਾਰਨ ਚੋਣਾਂ ਦਾ ਪ੍ਰਵਾਹ ਪ੍ਰਭਾਵਿਤ ਹੋ ਜਾਂਦਾ ਹੈ"
Dec 8, 2022 04:27 PM
ਲੋਕ ਨੇ ਮਹਿੰਗਾਈ ਤੇ ਬੇਰੁਜ਼ਗਾਰੀ ਖਿਲਾਫ਼ ਵੋਟ ਭੁਗਤਾਈ : ਸ਼ੁਕਲਾ
ਕਾਂਗਰਸੀ ਆਗੂ ਰਾਜੀਵ ਸ਼ੁਕਲਾ ਨੇ ਕਿਹਾ ਕਿ ਲੋਕਾਂ ਨੇ ਬੇਰੁਜ਼ਗਾਰੀ ਅਤੇ ਮਹਿੰਗਾਈ ਖਿਲਾਫ਼ ਵੋਟ ਭੁਗਤਾਈ। ਅਸੀਂ ਕਾਂਗਰਸ ਦੇ ਪ੍ਰਧਾਨ ਨਾਲ ਮੁਲਾਕਾਤ ਕਰਕੇ ਅਗਲੀ ਰਣਨੀਤੀ ਉਲੀਕਾਂਗੇ।
Dec 8, 2022 04:15 PM
ਕਾਂਗਰਸ ਦੇ ਪ੍ਰਧਾਨ ਨੇ ਵਰਕਰਾਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ
ਕਾਂਗਰਸ ਦੇ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਲੋਕਾਂ ਤੇ ਹਾਈਕਮਾਂਡ ਦਾ ਧੰਨਵਾਦ ਕੀਤਾ।
Dec 8, 2022 03:16 PM
ਸੀਐਮ ਜੈਰਾਮ ਠਾਕੁਰ ਨੇ ਹਾਰ ਸਵੀਕਾਰੀ
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹਾਰ ਸਵੀਕਾਰ ਕਰ ਲਈ ਹੈ। ਜੈਰਾਮ ਠਾਕੁਰ ਨੇ ਕਿਹਾ ਕਿ ਜਨਤਾ ਦਾ ਧੰਨਵਾਦ। ਉਨ੍ਹਾਂ ਨਵੀਂ ਸਰਕਾਰ ਨੂੰ ਵੀ ਵਧਾਈ ਦਿੱਤੀ। ਜੈਰਾਮ ਠਾਕੁਰ ਨੇ ਕਿਹਾ ਕਿ ਮੈਂ ਹੁਣ ਤੋਂ ਕੁਝ ਸਮੇਂ ਬਾਅਦ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪ ਦੇਵਾਂਗਾ। ਕਾਬਿਲੇਗੌਰ ਹੈ ਕਿ ਰੁਝਾਨਾਂ ਵਿੱਚ ਕਾਂਗਰਸ ਨੂੰ ਭਾਰੀ ਬਹੁਮਤ ਮਿਲਿਆ ਹੈ। ਇਸ ਦੇ ਨਾਲ ਹੀ ਹੁਣ ਤੱਕ ਆਏ ਨਤੀਜਿਆਂ 'ਚ ਭਾਜਪਾ ਨੇ 12 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਹੁਣ ਤੱਕ 13 ਸੀਟਾਂ 'ਤੇ ਕਬਜ਼ਾ ਕਰ ਲਿਆ ਹੈ। ਜਦਕਿ ਆਜ਼ਾਦ ਉਮੀਦਵਾਰਾਂ ਨੇ ਤਿੰਨ ਸੀਟਾਂ 'ਤੇ ਕਬਜ਼ਾ ਕੀਤਾ ਹੈ।
Dec 8, 2022 02:51 PM
ਲਾਹੌਲ ਸਪਿਤੀ ਤੋਂ ਕਾਂਗਰਸ ਉਮੀਦਵਾਰ ਜਿੱਤਿਆ
ਕਾਂਗਰਸ ਦੇ ਰਵੀ ਠਾਕੁਰ ਨੇ 1616 ਵੋਟਾਂ ਨਾਲ ਚੋਣ ਜਿੱਤੀ ਹੈ। ਲਾਹੌਲ-ਸਪਿਤੀ ਵਿਧਾਨ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਰਵੀ ਠਾਕੁਰ ਨੇ ਭਾਜਪਾ ਦੇ ਡਾ.ਮਾਰਕੰਡਾ ਨੂੰ ਹਰਾਇਆ। ਰਾਮਲਾਲ ਠਾਕੁਰ ਕਰੀਬ 150 ਵੋਟਾਂ ਨਾਲ ਆਪਣੀ ਸੀਟ ਹਾਰ ਗਏ ਹਨ। ਸਿੱਖਿਆ ਮੰਤਰੀ ਗੋਵਿੰਦ ਠਾਕੁਰ ਚੋਣ ਹਾਰ ਗਏ।
ਦੂਨ ਤੋਂ ਕਾਂਗਰਸ ਉਮੀਦਵਾਰ ਰਾਮ ਕੁਮਾਰ ਚੌਧਰੀ 6699 ਵੋਟਾਂ ਨਾਲ ਜੇਤੂ ਰਹੇ। ਉਨ੍ਹਾਂ ਨੇ ਭਾਜਪਾ ਉਮੀਦਵਾਰ ਨੂੰ ਹਰਾਇਆ।
ਕਾਸੁਮਪਟੀ ਤੋਂ ਕਾਂਗਰਸ ਉਮੀਦਵਾਰ ਅਨਿਰੁਧ ਸਿੰਘ ਜਿੱਤ ਗਏ। ਉਨ੍ਹਾਂ ਨੇ ਭਾਜਪਾ ਦੇ ਸੁਰੇਸ਼ ਭਾਰਦਵਾਜ ਨੂੰ ਹਰਾਇਆ।
ਭੋਰੰਜ ਤੋਂ ਭਾਜਪਾ ਦੇ ਡਾ. ਧੀਮਾਨ 68 ਵੋਟਾਂ ਨਾਲ ਅੱਗੇ ਚੱਲ ਰਹੇ ਹਨ
ਪਾਉਂਟਾ ਸਾਹਿਬ ਸੀਟ ਤੋਂ ਭਾਜਪਾ ਉਮੀਦਵਾਰ ਸੁਖਰਾਮ ਚੌਧਰੀ 8596 ਵੋਟਾਂ ਨਾਲ ਜੇਤੂ ਰਹੇ
Dec 8, 2022 02:17 PM
ਕੌਲ ਸਿੰਘ ਨੂੰ ਮਿਲੀ ਕਰਾਰੀ ਹਾਰ
ਆਪਣਾ ਕਿਲ੍ਹਾ ਨਹੀਂ ਬਚਾ ਸਕੇ 8 ਵਾਰ ਦੇ ਵਿਧਾਇਕ ਤੇ ਮੁੱਖ ਮੰਤਰੀ ਦੇ ਦਾਅਵੇਦਾਰ ਕੌਲ ਸਿੰਘ। ਦਰੰਗ ਸੀਟ ਤੋਂ ਮਿਲੀ ਕਰਾਰੀ ਹਾਰ। ਇਸ ਤੋਂ ਇਲਾਵਾ ਸੋਲਨ ਤੋਂ ਭਾਜਪਾ ਨੂੰ ਇਕ ਵੀ ਸੀਟ ਨਹੀਂ ਮਿਲੀ।
Dec 8, 2022 01:52 PM
ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਗੋਇਲ ਵੱਲੋਂ ਰੁਝਾਨ ਬਦਲਣ ਦੀ ਦਾਅਵਾ
ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਗੋਇਲ ਨੇ ਕਿਹਾ ਕਿ ਉਹ ਰੁਝਾਨ ਹਨ। ਸ਼ਾਮ ਤੱਕ ਉਡੀਕ ਕਰੋ, ਰੁਝਾਨ ਜ਼ਰੂਰ ਬਦਲਣਗੇ।
Dec 8, 2022 01:44 PM
ਤਾਜ਼ਾ ਰੁਝਾਨਾਂ 'ਚ ਕਾਂਗਰਸ 40 ਤੇ ਭਾਜਪਾ 25 'ਤੇ ਅੱਗੇ
ਦੇਵਭੂਮੀ ਵਿਚ 68 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਤਾਜ਼ਾ ਰੁਝਾਨਾਂ ਵਿਚ ਕਾਂਗਰਸ 40 ਅਤੇ ਭਾਜਪਾ 25 ਸੀਟਾਂ ਉਤੇ ਅੱਗੇ ਹੈ।
Dec 8, 2022 01:12 PM
ਕਾਂਗਰਸ ਦੇ ਗਲਿਆਰਿਆਂ ਵਿਚ ਖ਼ੁਸ਼ੀ ਦੀ ਲਹਿਰ
ਹਿਮਾਚਲ ਪ੍ਰਦੇਸ਼ ਚੋਣਾਂ 'ਚ ਕਾਂਗਰਸ ਦੀ ਚੜ੍ਹਤ 'ਤੇ ਵਰਕਰਾਂ ਨੇ ਮਠਿਆਈਆਂ ਵੰਡੀਆਂ। ਸ਼ਿਮਲਾ 'ਚ ਕਾਂਗਰਸੀ ਵਰਕਰਾਂ ਨੂੰ ਮਠਿਆਈ ਵੰਡੀ ਜਾ ਰਹੀ। ਕਾਬਿਲੇਗੌਰ ਹੈ ਕਿ ਚੋਣ ਕਮਿਸ਼ਨ ਅਨੁਸਾਰ ਪਾਰਟੀ ਹਿਮਾਚਲ ਪ੍ਰਦੇਸ਼ ਵਿੱਚ 29 ਸੀਟਾਂ ਉੱਤੇ ਅੱਗੇ ਹੈ।
Dec 8, 2022 12:35 PM
ਪਵਨ ਖੇੜਾ ਨੇ ਬਹੁਮਤ ਦਾ ਭਰੋਸਾ ਕੀਤਾ ਜ਼ਾਹਿਰ
ਚੋਣ ਕਮਿਸ਼ਨ ਦੇ ਤਾਜ਼ਾ ਅੰਕੜਿਆਂ 'ਚ ਕਾਂਗਰਸ ਨੂੰ ਹਿਮਾਚਲ ਵਿੱਚ ਬਹੁਮਤ ਮਿਲਿਆ ਹੈ। ਕਾਂਗਰਸ ਨੇਤਾ ਪਵਨ ਖੇੜਾ ਨੇ ਹਿਮਾਚਲ ਚੋਣਾਂ ਦੇ ਨਤੀਜਿਆਂ 'ਤੇ ਪ੍ਰਤੀਕਿਰਿਆ ਦਿੱਤੀ। ਇੱਥੇ ਕੋਈ ਲੜਾਈ ਨਹੀਂ ਹੈ, ਉਨ੍ਹਾਂ ਨੇ ਕਿਹਾ, ਅਸੀਂ ਪੂਰਨ ਬਹੁਮਤ ਵੱਲ ਵਧ ਰਹੇ ਹਾਂ ਅਤੇ ਇੱਕ ਸਥਿਰ ਸਰਕਾਰ ਦੇਣ ਜਾ ਰਹੇ ਹਾਂ। ਕੋਈ ਅਪਰੇਸ਼ਨ ਮੋਡ ਨਹੀਂ ਕਰੇਗਾ, ਨਾ ਹੀ ਅਸੀਂ ਇਸ ਦੀ ਇਜਾਜ਼ਤ ਦੇਵਾਂਗੇ।
Dec 8, 2022 12:09 PM
ਹਿਮਾਚਲ ਪ੍ਰਦੇਸ਼ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਹਾਸਲ ਹੋਇਆ ਵੋਟ ਫ਼ੀਸਦੀ
ECI: himachal vote share
ਭਾਜਪਾ : 43.6%
ਕਾਂਗਰਸ : 43.1%
ਹੋਰ : 10.6%
'ਆਪ': 1%
Dec 8, 2022 12:07 PM
ਜਿੱਤ ਵੱਲ ਵਧਦੀ ਹੋਈ ਕਾਂਗਰਸ
ਸ਼ਿਮਲਾ ਅਰਬਨ ਤੋਂ ਕਾਂਗਰਸ ਦੇ ਹਰੀਸ਼ ਜਨਾਰਥਾ ਨੇ ਜਿੱਤ ਦਰਜ ਕੀਤੀ
ਕੁੱਲੂ ਤੋਂ ਵੀ ਕਾਂਗਰਸ ਨੂੰ ਹੋਈ ਜਿੱਤ ਹਾਸਲ
ਹਮੀਰਪੁਰ ਸਦਰ ਤੋਂ ਆਜ਼ਾਦ ਉਮੀਦਵਾਰ ਅਸ਼ੀਸ਼ ਸ਼ਰਮਾ ਨੇ ਜਿੱਤ ਜਾ ਝੰਡਾ ਗੱਡਿਆ
Dec 8, 2022 11:52 AM
ਸੀਐਮ ਜੈਰਾਮ ਠਾਕੁਰ ਨੇ ਵੱਡੀ ਜਿੱਤ ਹਾਸਲ ਕੀਤੀ
ਹਿਮਾਚਲ ਪ੍ਰਦੇਸ਼ ਦੀਆਂ 68 ਵਿਧਾਨ ਸਭਾ ਸੀਟਾਂ ਲਈ ਗਿਣਤੀ ਜਾਰੀ ਹੈ। ਭਾਜਪਾ ਨੇ 5 ਸੀਟਾਂ ਜਿੱਤੀਆਂ ਹਨ। ਸੀਐਮ ਜੈਰਾਮ ਠਾਕੁਰ ਨੇ ਸੇਰਾਜ ਤੋਂ ਕਾਂਗਰਸ ਦੇ ਚੇਤਰਾਮ ਠਾਕੁਰ ਨੂੰ 20 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ। ਜਦੋਂਕਿ ਮੰਡੀ ਜ਼ਿਲ੍ਹੇ ਦੀ ਸੁੰਦਰਨਗਰ ਸੀਟ ਤੋਂ ਭਾਜਪਾ ਦੇ ਰਾਕੇਸ਼ ਜਾਮਵਾਲ ਨੇ ਕਾਂਗਰਸ ਦੇ ਸੋਹਨ ਲਾਲ ਠਾਕੁਰ ਨੂੰ 8,125 ਵੋਟਾਂ ਨਾਲ ਹਰਾਇਆ। ਸੀਐਮ ਠਾਕੁਰ ਦੇ ਗ੍ਰਹਿ ਜ਼ਿਲ੍ਹੇ ਵਿੱਚ ਭਾਜਪਾ ਕਲੀਨ ਸਵੀਪ ਵੱਲ ਵਧ ਰਹੀ ਹੈ।
Dec 8, 2022 11:41 AM
ਹਿਮਾਚਲ ਪ੍ਰਦੇਸ਼ 'ਚ ਰੁਝਾਨਾਂ 'ਚ ਕਾਂਗਰਸ ਨੂੰ ਬਹੁਮਤ ਮਿਲਿਆ
ਹਿਮਾਚਲ ਪ੍ਰਦੇਸ਼ ਵਿਚ 68 ਵਿਧਾਨ ਸਭਾ ਸੀਟਾਂ ਉਤੇ ਵੋਟਾਂ ਦੀ ਗਿਣਤੀ ਜਾਰੀ ਹੈ। ਇਥੇ ਕਾਂਗਰਸ ਅਤੇ ਭਾਜਪਾ ਵਿਚ ਫਸਵੀਂ ਟੱਕਰ ਹੈ। ਰੁਝਾਨਾਂ ਵਿਚ ਕਾਂਗਰਸ ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਰੁਝਾਨਾਂ ਵਿਚ ਕਾਂਗਰਸ 39 ਤੇ ਭਾਜਪਾ 26 ਉਤੇ ਅੱਗੇ ਚੱਲ ਰਹੀ ਹੈ।
Dec 8, 2022 10:43 AM
ਰੁਝਾਨਾਂ ਵਿਚ ਕਾਂਗਰਸ ਨੇ ਬਣਾਈ ਲੀਡ
ਹਿਮਾਚਲ ਪ੍ਰਦੇਸ਼ ਵਿਚ 68 ਵਿਧਾਨ ਸਭਾ ਸੀਟਾਂ ਉਤੇ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਵਿਚ ਕਾਂਗਰਸ 33 ਅਤੇ ਭਾਜਪਾ 31 ਸੀਟਾਂ ਉਤੇ ਅੱਗੇ ਹੈ।
Dec 8, 2022 10:39 AM
ਮਨਾਲੀ ਤੋਂ ਭਾਜਪਾ ਦੇ ਉਮੀਦਵਾਰ ਭਵਨੇਸ਼ਵਰ ਗੌੜ ਅੱਗੇ
ਮਨਾਲੀ ਵਿੱਚ ਦੂਜਾ ਦੌਰ
ਕਾਂਗਰਸ ਦੇ ਗੋਵਿੰਦ ਠਾਕੁਰ ਨੂੰ 3767 ਵੋਟਾਂ ਮਿਲੀਆਂ
ਭਾਜਪਾ ਦੇ ਭਵਨੇਸ਼ਵਰ ਗੌੜ ਨੂੰ 4613 ਵੋਟਾਂ ਮਿਲੀਆਂ
ਭਾਜਪਾ ਕੋਲ 856 ਦੀ ਲੀਡ।
Dec 8, 2022 09:25 AM
ਘੁਮਾਰਵੀਂ ਤੋਂ ਕਾਂਗਰਸੀ ਉਮੀਦਵਾਰ ਅੱਗੇ
ਘੁਮਾਰਵੀਂ ਤੋਂ ਕਾਂਗਰਸ ਦੇ ਰਾਜੇਸ਼ ਧਰਮਾਨੀ ਅੱਗੇ, ਮੰਤਰੀ ਰਾਜਿੰਦਰ ਗਰਗ ਪਿੱਛੇ
ਸ਼ਿਮਲਾ ਅਰਬਨ ਸੀਟ ਤੋਂ ਹਰੀਸ਼ ਜਨਾਰਥਾ 1724 ਵੋਟਾਂ ਨਾਲ ਅੱਗੇ
ਸੰਜੇ ਸੂਦ 1146 ਵੋਟਾਂ ਨਾਲ ਦੂਜੇ ਨੰਬਰ 'ਤੇ ਹਨ
ਟਿਕੇਂਦਰ ਪਾਵਰ 287 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ।
Dec 8, 2022 09:10 AM
ਕੁੱਲੂ ਤੇ ਧਰਮਸ਼ਾਲਾ ਤੋਂ ਕਾਂਗਰਸ ਉਮੀਦਵਾਰ ਅੱਗੇ
ਸ਼ੁਰੂਆਤੀ ਰੁਝਾਨਾਂ ਵਿਚ ਭਾਜਪਾ ਨੂੰ 36 ਅਤੇ ਕਾਂਗਰਸ ਨੂੰ ਵੀ 30 ਸੀਟਾਂ ਮਿਲਦੀਆਂ ਦਿਸ ਰਹੀਆਂ ਹਨ। ਬਾਕੀਆਂ ਨੂੰ ਦੋ ਸੀਟਾਂ ਮਿਲੀਆਂ। ਕੁੱਲੂ ਤੋਂ ਕਾਂਗਰਸ ਦੇ ਸੁਰਿੰਦਰ ਸਿੰਘ 667 ਦੇ ਫਰਕ ਨਾਲ ਭਾਜਪਾ ਦੇ ਨਰੋਤਮ ਤੋਂ ਅੱਗੇ ਹਨ। ਧਰਮਸ਼ਾਲਾ ਸੀਟ ਤੋਂ ਵੀ ਕਾਂਗਰਸ ਉਮੀਦਵਾਰ ਅੱਗੇ ਹੈ।
Dec 8, 2022 08:49 AM
ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਗਿਣਤੀ ਸ਼ੁਰੂ, ਸ਼ੁਰੂਆਤੀ ਰੁਝਾਨਾਂ 'ਚ ਫਸਵੀਂ ਟੱਕਰ
ਹਿਮਾਚਲ ਪ੍ਰਦੇਸ਼ ਵਿਚ 68 ਵਿਧਾਨ ਸਭਾ ਸੀਟਾਂ ਲਈ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਵਿਚ ਫਸਵੀਂ ਟੱਕਰ ਦੇਖਣ ਨੂੰ ਮਿਲ ਰਹੀ ਹੈ।
Himachal Pradesh Election Result Live Updates: ਹਿਮਾਚਲ ਦੇ 68 ਹਲਕਿਆਂ ਦੇ 412 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਵੇਗਾ। 68 ਵਿਧਾਨ ਸਭਾ ਸੀਟਾਂ 'ਤੇ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਮੁਤਾਬਕ ਭਾਜਪਾ ਤੇ ਕਾਂਗਰਸ ਵਿਚਾਲੇ ਸਖਤ ਟੱਕਰ ਦੇਖਣ ਨੂੰ ਮਿਲ ਰਹੀ ਹੈ। ਹਿਮਾਚਲ ਪ੍ਰਦੇਸ਼ ਦੀਆਂ 68 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਤਾਜ਼ਾ ਰਿਪੋਰਟ ਮੁਤਾਬਕ ਕੁੱਲ 68 ਸੀਟਾਂ ਵਿੱਚੋਂ ਕਾਂਗਰਸ 39 ਅਤੇ ਭਾਜਪਾ 26 ਸੀਟਾਂ 'ਤੇ ਅੱਗੇ ਹੈ। ਦੂਜੇ ਪਾਸੇ 3 ਆਜ਼ਾਦ ਉਮੀਦਵਾਰਾਂ ਨੇ ਲੀਡ ਲਈ ਹੋਈ ਹੈ। ਹਾਲਾਂਕਿ ਰੁਝਾਨਾਂ 'ਚ ਆਮ ਆਦਮੀ ਪਾਰਟੀ ਦਾ ਖਾਤਾ ਵੀ ਨਹੀਂ ਖੁੱਲ੍ਹਿਆ ਹੈ।
ਕੀ ਸੂਬੇ 'ਚ 37 ਸਾਲ ਪੁਰਾਣੀ ਰਵਾਇਤ ਜਾਰੀ ਰਹੇਗੀ ਜਾਂ ਨਵਾਂ ਇਤਿਹਾਸ ਰਚਿਆ ਜਾਵੇਗਾ, ਇਹ ਅੱਜ ਦੁਪਹਿਰ ਤੱਕ ਸਪੱਸ਼ਟ ਹੋ ਜਾਵੇਗਾ। ਹਿਮਾਚਲ ਵਿੱਚ 12 ਨਵੰਬਰ ਨੂੰ ਵੋਟਿੰਗ ਹੋਈ ਸੀ। 1985 ਤੋਂ ਬਾਅਦ ਸੂਬੇ ਵਿੱਚ ਕੋਈ ਵੀ ਪਾਰਟੀ ਆਪਣੀ ਸਰਕਾਰ ਦੁਬਾਰਾ ਨਹੀਂ ਬਣਾ ਸਕੀ। ਉਦੋਂ ਕਾਂਗਰਸ ਦੀ ਸਰਕਾਰ ਸੀ ਅਤੇ ਵੀਰਭੱਦਰ ਸਿੰਘ ਮੁੱਖ ਮੰਤਰੀ ਸਨ।
ਹਿਮਾਚਲ ਪ੍ਰਦੇਸ਼ ਵਿੱਚ ਹਰ ਵਾਰ 45 ਤੋਂ 75% ਮੰਤਰੀਆਂ ਦੇ ਚੋਣ ਹਾਰਨ ਦਾ ਰੁਝਾਨ ਵੀ ਰਿਹਾ ਹੈ। ਇਸ ਵਾਰ ਵੀ ਜੈਰਾਮ ਠਾਕੁਰ ਦੇ 11 'ਚੋਂ 7 ਮੰਤਰੀ ਸਖ਼ਤ ਟੱਕਰ ਵਿਚ ਫਸੇ ਹੋਏ ਹਨ। ਦੋ ਮੰਤਰੀਆਂ ਦੀਆਂ ਸੀਟਾਂ ਵੀ ਬਦਲੀਆਂ ਗਈਆਂ। ਇਨ੍ਹਾਂ ਵਿੱਚ ਸ਼ਹਿਰੀ ਵਿਕਾਸ ਮੰਤਰੀ ਸੁਰੇਸ਼ ਭਾਰਦਵਾਜ ਨੂੰ ਸ਼ਿਮਲਾ ਸ਼ਹਿਰੀ ਸੀਟ ਦੀ ਥਾਂ ਕਸੁੰਪਟੀ ਤੋਂ ਅਤੇ ਜੰਗਲਾਤ ਮੰਤਰੀ ਰਾਕੇਸ਼ ਪਠਾਨੀਆ ਨੂੰ ਕਾਂਗੜਾ ਜ਼ਿਲ੍ਹੇ ਦੀ ਨੂਰਪੁਰ ਸੀਟ ਦੀ ਥਾਂ ਫਤਿਹਪੁਰ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।