Maharastra News : ਗੜ੍ਹਚਿਰੌਲੀ 'ਚ ਪੁਲਿਸ ਤੇ ਨਕਸਲੀਆਂ 'ਚ ਵੱਡੀ ਮੁੱਠਭੇੜ, 12 ਨਕਸਲੀ ਢੇਰ

12 Naxals Killed in Maharastra : ਕਰੀਬ 6 ਘੰਟੇ ਤੱਕ ਨਕਸਲੀਆਂ ਅਤੇ ਪੁਲਿਸ ਕਰਮੀਆਂ ਵਿਚਕਾਰ ਮੁਕਾਬਲਾ ਚੱਲਿਆ। ਪੁਲਿਸ ਨੇ ਇੱਕ ਭਿਆਨਕ ਮੁਕਾਬਲੇ ਵਿੱਚ 12 ਨਕਸਲੀਆਂ ਨੂੰ ਮਾਰ ਮੁਕਾਇਆ। ਮੌਕੇ ਤੋਂ ਕੁਝ ਨਕਸਲੀਆਂ ਦੇ ਭੱਜਣ ਦੀ ਵੀ ਸੂਚਨਾ ਹੈ।

By  KRISHAN KUMAR SHARMA July 17th 2024 08:55 PM -- Updated: July 17th 2024 09:04 PM

12 Naxals Killed in Maharastra : ਮਹਾਰਾਸ਼ਟਰ ਦੇ ਨਕਸਲ ਪ੍ਰਭਾਵਿਤ ਗੜ੍ਹਚਿਰੌਲੀ 'ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਇੱਕ ਭਿਆਨਕ ਮੁਕਾਬਲੇ ਵਿੱਚ 12 ਨਕਸਲੀਆਂ ਨੂੰ ਮਾਰ ਮੁਕਾਇਆ ਹੈ। ਕਰੀਬ 6 ਘੰਟੇ ਤੱਕ ਨਕਸਲੀਆਂ ਅਤੇ ਪੁਲਿਸ ਕਰਮੀਆਂ ਵਿਚਕਾਰ ਮੁਕਾਬਲਾ ਚੱਲਿਆ। ਪੁਲਿਸ ਨੇ ਇੱਕ ਭਿਆਨਕ ਮੁਕਾਬਲੇ ਵਿੱਚ 12 ਨਕਸਲੀਆਂ ਨੂੰ ਮਾਰ ਮੁਕਾਇਆ। ਮੌਕੇ ਤੋਂ ਕੁਝ ਨਕਸਲੀਆਂ ਦੇ ਭੱਜਣ ਦੀ ਵੀ ਸੂਚਨਾ ਹੈ। ਦੱਸ ਦੇਈਏ ਕਿ ਛੱਤੀਸਗੜ੍ਹ ਦੀ ਸਰਹੱਦ ਨਾਲ ਲੱਗਦੇ ਗੜ੍ਹਚਿਰੌਲੀ ਦੇ ਸੰਘਣੇ ਅਤੇ ਪਹਾੜੀ ਇਲਾਕਿਆਂ ਵਿੱਚ ਨਕਸਲੀ ਸਰਗਰਮ ਹਨ। ਨਕਸਲੀ ਅਕਸਰ ਸੰਘਣੇ ਜੰਗਲਾਂ ਦਾ ਫਾਇਦਾ ਉਠਾਉਂਦੇ ਹਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਜਾਂਦੇ ਹਨ।

ਪੁਲਿਸ ਤੇ ਨਕਸਲੀਆਂ ਦੇ ਮੁਕਾਬਲੇ 'ਚ ਦੋ ਜਵਾਨਾਂ ਨੂੰ ਵੀ ਗੋਲੀ ਲੱਗਣ ਦੀ ਖ਼ਬਰ ਹੈ। ਹਾਲਾਂਕਿ ਦੋਵੇਂ ਜ਼ਖ਼ਮੀ ਖਤਰੇ ਤੋਂ ਬਾਹਰ ਹਨ, ਜਿਨ੍ਹਾਂ ਨੂੰ ਇਲਾਜ ਲਈ ਨਾਗਪੁਰ ਭੇਜ ਦਿੱਤਾ ਗਿਆ ਹੈ। ਜਵਾਨਾਂ ਨੇ ਮੁਕਾਬਲੇ ਵਾਲੀ ਥਾਂ ਤੋਂ ਹਥਿਆਰਾਂ ਦਾ ਵੱਡਾ ਭੰਡਾਰ ਬਰਾਮਦ ਕੀਤਾ ਹੈ। ਸੱਤ ਆਟੋਮੈਟਿਕ ਰਾਈਫਲਾਂ ਦੇ ਨਾਲ ਤਿੰਨ ਏਕੇ-47 ਵੀ ਜ਼ਬਤ ਕੀਤੇ ਗਏ ਹਨ। ਦੱਸ ਦੇਈਏ ਕਿ ਇਹ ਮੁਕਾਬਲਾ ਕਾਂਕੇਰ ਅਤੇ ਗੜ੍ਹਚਿਰੌਲੀ ਦੀ ਸਰਹੱਦ 'ਤੇ ਹੋਇਆ ਸੀ।

ਦੱਸਿਆ ਜਾ ਰਿਹਾ ਹੈ ਕਿ ਮੁਕਾਬਲਾ ਲਗਭਗ 6 ਘੰਟਿਆਂ ਤੱਕ ਜਾਰੀ ਰਿਹਾ। ਦੋਵਾਂ ਪਾਸਿਆਂ ਤੋਂ ਲਗਾਤਾਰ ਫਾਈਰਿੰਗ ਕੀਤੀ ਗਈ, ਜਿਸ ਦੇ ਖਤਮ ਹੋਣ ਤੋਂ ਬਾਅਦ ਤਲਾਸ਼ੀ ਦੌਰਾਨ ਪੁਲਿਸ ਨੇ 12 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਇਸ ਤੋਂ ਇਲਾਵਾ ਵੱਡੀ ਪੱਧਰ 'ਤੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਨੂੰ ਹੁਣ ਤੱਕ 3 ਏ.ਕੇ.47, 2 ਇਨਸਾਸ, 1 ਕਾਰਬਾਈਨ, 1 ਐਸਐਲਆਰ ਸਮੇਤ 7 ਆਟੋਮੋਟਿਵ ਹਥਿਆਰ ਬਰਾਮਦ ਹੋਏ ਹਨ।

Related Post