Moosewala Chorni Song : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਚੋਰਨੀ ਗੀਤ ਹੋਇਆ ਰਿਲੀਜ਼, ਪਰ...

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮਰਨ ਤੋਂ ਬਾਅਦ ਚੌਥਾ ਗੀਤ 'ਚੋਰਨੀ' ਅੱਜ ਰਿਲੀਜ਼ ਹੋ ਗਿਆ ਹੈ। ਦੱਸ ਦਈਏ ਕਿ ਮੂਸੇਵਾਲਾ ਦਾ ਇਹ ਗੀਤ ਸਪੋਟੀਫਾਈ ਉਤੇ ਰਿਲੀਜ਼ ਕੀਤਾ ਗੀਤ ਹੈ।

By  Aarti July 7th 2023 05:31 PM -- Updated: July 7th 2023 05:50 PM

Moosewala Chorni Song :  ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮਰਨ ਤੋਂ ਬਾਅਦ ਚੌਥਾ ਗੀਤ 'ਚੋਰਨੀ' ਅੱਜ ਰਿਲੀਜ਼ ਹੋ ਗਿਆ ਹੈ। ਦੱਸ ਦਈਏ ਕਿ ਮੂਸੇਵਾਲਾ ਦਾ ਇਹ ਗੀਤ ਸਪੋਟੀਫਾਈ ਉਤੇ ਰਿਲੀਜ਼ ਕੀਤਾ ਗੀਤ ਹੈ। ਜਿਸਦੀ ਵੀਡੀਓ ਭਲਕੇ ਰਿਲੀਜ਼ ਕੀਤੀ ਜਾਵੇਗੀ।


ਫੈਨਜ਼ ਵੱਲੋਂ ਗੀਤ ਨੂੰ ਕੀਤਾ ਜਾ ਰਿਹਾ ਬੇਹੱਦ ਪਸੰਦ 

ਦੱਸ ਦਈਏ ਕਿ ਸਪੋਟੀਫਾਈ ‘ਤੇ ਸਿੱਧੂ ਮੂਸੇਵਾਲਾ ਦੇ ਗੀਤ ਦਾ ਆਡੀਓ ਰਿਲੀਜ਼ ਹੋਇਆ ਹੈ।ਜਿਸ ਨੂੰ ਉਨ੍ਹਾਂ ਦੇ ਫੈਨਜ਼ ਵੱਲੋਂ ਬੇਹੱਦ ਹੀ ਪਸੰਦ ਕੀਤਾ ਜਾ ਰਿਹਾ ਹੈ। ਪਹਿਲਾਂ ਦੀ ਤਰ੍ਹਾਂ ਹੀ ਉਨ੍ਹਾਂ ਦੇ ਗਾਣੇ ਫੈਨਜ਼ ਵੱਲੋਂ ਬੇਸਬਰੀ ਦੇ ਨਾਲ ਇੰਤਜਾਰ ਕੀਤਾ ਜਾ ਰਿਹਾ ਸੀ। 



ਰੈਪਰ ਡਿਵਾਈਨ ਨੇ ਦਿੱਤੀ ਸੀ ਜਾਣਕਾਰੀ 

ਦੱਸ ਦਈਏ ਕਿ ਭਾਰਤੀ ਮਸ਼ਹੂਰ ਰੈਪਰ ਡਿਵਾਈਨ (DIVINE) ਨੇ ਇੰਸਟਾਗ੍ਰਾਮ 'ਤੇ ਇਸ ਦੀ ਜਾਣਕਾਰੀ ਦਿੱਤੀ ਸੀ। ਉਸ ਨੇ ਲਿਖਿਆ ਕਿ ਦਿਲ ਸੇ ਯੇ ਖਾਸ ਗੀਤ ਹੈ ਮੇਰੇ ਲਈ। ਉਨ੍ਹਾਂ ਨੇ ਮੂਸੇਵਾਲਾ ਨਾਲ ਆਪਣੀ ਫੋਟੋ ਵੀ ਸ਼ੇਅਰ ਕੀਤੀ ਸੀ। ਉਸ ਸਮੇਂ ਤੋਂ ਹੀ ਮੂਸੇਵਾਲਾ ਦੇ ਗੀਤ ਨੂੰ ਲੈ ਕੇ ਉਨ੍ਹਾਂ ਦੇ ਸਮਰਥਕਾਂ 'ਚ ਕਾਫੀ ਉਤਸ਼ਾਹ ਸੀ। 

ਆਓ ਜਾਣਦੇ ਹਾਂ ਕੌਣ ਹਨ ਰੈਪਰ ਡਿਵਾਇਨ 

ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਰੈਪਰ ਡਿਵਾਇਨ ਦੀ ਤਾਂ ਰੈਪਰ ਡਿਵਾਇਨ ਇੱਕ ਭਾਰਤੀ ਰੈਪਰ ਹਨ। ਜਿਨ੍ਹਾਂ ਦਾ ਪੂਰਾ ਨਾਂ ਵਿਵਿਅਨ ਡਿਵਾਇਨ ਹੈ। ਉਹ ਆਪਣੇ ਡੈਬਿਊ ਟ੍ਰੈਕ ਯੇ ਮੇਰਾ ਬਾਂਬੇ ਦੇ ਨਾਲ ਪੂਰੇ ਮੁੰਬਈ ‘ਚ ਮਸ਼ਹੂਰ ਹੋ ਗਏ ਸੀ। ਇਹ ਡੈਬਿਉ ਟ੍ਰੈਕ ਉਨ੍ਹਾਂ ਦਾ ਸਾਲ 2013 ‘ਚ ਆਇਆ ਸੀ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਵਿਵਿਅਨ ਡਿਵਾਇਨ ਦਾ ਜਨਮ ਇੱਕ ਮੱਧ ਵਰਗੀ ਪਰਿਵਾਰ ‘ਚ ਹੋਇਆ ਸੀ। ਡਿਵਾਇਨ ਜਦੋਂ ਛੋਟਾ ਸੀ ਤਾਂ ਉਸ ਸਮੇਂ ਹੀ ਉਨ੍ਹਾਂ ਨੇ ਆਪਣਾ ਪਰਿਵਾਰ ਛੱਡ ਦਿੱਤਾ ਸੀ।ਇਸ ਤੋਂ ਬਾਅਦ ਉਨ੍ਹਾਂ ਦੀ ਮਾਂ ਰੋਜ਼ੀ ਰੋਟੀ ਕਮਾਉਣ ਦੇ ਲਈ ਆਪਣੇ ਦੋ ਬੱਚਿਆਂ ਨੂੰ ਨਾਲ ਲੈ ਕੇ ਕਤਰ ਚੱਲੀ ਗਈ ਸੀ। 

ਸਿੱਧੂ ਮੂਸੇਵਾਲਾ ਦੇ ਕਤਲਤੋਂ ਬਾਅਦ ਇਹ ਗੀਤ ਹੋ ਚੁੱਕੇ ਨੇ ਰਿਲੀਜ਼ 

ਦੱਸ ਦਈਏ ਕਿ ਇਸ ਤੋਂ ਪਹਿਲਾਂ ਮੂਸੇਵਾਲੇ ਦੇ ਤਿੰਨ ਹੋਰ ਗੀਤ ਐਸਵਾਈਐਲ, ਵਾਰ ਅਤੇ 'ਮੇਰਾ ਨਾ' ਸਰੋਤਿਆਂ ਦੇ ਰੂਬਰੂ ਹੋ ਚੁੱਕੇ ਹਨ। ਦੱਸ ਦਈਏ ਕਿ ਐਸਵਾਈਐਲ ਗੀਤ 'ਤੇ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਸੀ। ਮੂਸੇਵਾਲਾ ਦੇ ਪਰਿਵਾਰ ਮੁਤਾਬਿਕ ਉਨ੍ਹਾਂ ਦੇ ਕਈ ਗੀਤ ਪੈਂਡਿੰਗ ਪਏ ਹਨ, ਜੋ ਹੌਲੀ-ਹੌਲੀ ਪਿਤਾ ਬਲਕੌਰ ਸਿੰਘ ਨੂੰ ਉਨ੍ਹਾਂ ਦੇ ਚਹੇਤਿਆਂ ਦੇ ਵਿਚਕਾਰ ਲੈ ਕੇ ਆਉਣਗੇ।

29 ਮਈ 2022 ‘ਚ ਸਿੱਧੂ ਮੂਸੇਵਾਲਾ ਦਾ ਹੋਇਆ ਸੀ ਕਤਲ 

ਕਾਬਿਲੇਗੌਰ ਹੈ ਕਿ 29 ਮਈ 2022 ਨੂੰ ਪਿੰਡ ਜਵਾਹਰਕੇ ਵਿਖੇ ਹਮਲਾਵਾਰਾਂ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਕਤਲ ਦੀ ਜਿੰਮੇਵਾਰੀ ਕੈਨੇਡਾ ਬੇਠੇ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ। ਫਿਲਹਾਲ ਹੁਣ ਤੱਕ ਪੁਲਿਸ ਨੇ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਮਾਮਲੇ ਦਾ ਮਾਸਟਰਮਾਈਂਡ ਅਜੇ ਵੀ ਪੁਲਿਸ ਦੀ ਗ੍ਰਿਫਤ ਚੋਂ ਦੂਰ ਹੈ।

ਇਹ ਵੀ ਪੜ੍ਹੋ: 22 ਸਾਲ ਬਾਅਦ ਭਾਰਤੀ ਸਿਨੇਮਾ 'ਚ ਵਾਪਸੀ 'ਲਗਾਨ' ਦੀ 'ਐਲਿਜ਼ਾਬੇਥ', ਇਸ ਵੈੱਬ ਸੀਰੀਜ਼ 'ਚ ਆਵੇਗੀ ਨਜ਼ਰ

Related Post