Chocolate Day 2024 : 'ਚਾਕਲੇਟ ਡੇਅ' ਤੁਹਾਨੂੰ ਤੁਹਾਡੇ ਪਿਆਰ ਦੇ ਨੇੜੇ ਲੈ ਕੇ ਜਾਣ ਦਾ ਇੱਕ ਸੁਨਹਿਰਾ ਮੌਕਾ

By  Jasmeet Singh February 9th 2024 06:00 AM

Chocolate Day 2024: ਫਰਵਰੀ ਦਾ ਮਹੀਨਾ ਚੱਲ ਰਿਹਾ ਹੈ ਜਿਸ ਨੂੰ ਪਿਆਰ ਦਾ ਮਹੀਨਾ ਵੀ ਕਿਹਾ ਜਾਂਦਾ ਹੈ। ਜੋ ਤੁਹਾਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨ ਦੇ ਕਈ ਮੌਕੇ ਦਿੰਦਾ ਹੈ। ਇਸ ਮਹੀਨੇ 'ਚ ਵੈਲੇਨਟਾਈਨ ਵੀਕ ਹੁੰਦਾ ਹੈ। ਦਸ ਦਈਏ ਕੀ ਇਹ ਵੀਕ ਰੋਜ਼ ਡੇਅ ਤੋਂ ਸ਼ੁਰੂ ਹੋ ਕੇ ਵੈਲੇਨਟਾਈਨ ਡੇਅ ਤੱਕ ਜਾਰੀ ਰਹਿੰਦਾ ਹੈ ਅਤੇ ਇਸ ਹਫਤੇ ਦੇ ਤੀਜੇ ਦਿਨ ਨੂੰ ਚਾਕਲੇਟ ਡੇਅ ਵਜੋਂ ਪ੍ਰੇਮੀ ਜੋੜੇ ਬੜੇ ਹੀ ਖਾਸ ਢੰਗ ਨਾਲ ਮਨਾਉਂਦੇ ਹਨ। 
 
ਜਿਵੇ ਤੁਹਾਨੂੰ ਦੱਸਿਆ ਹੈ ਕੀ ਚਾਕਲੇਟ ਡੇਅ ਵੈਲੇਨਟਾਈਨ ਵੀਕ ਦੇ ਤੀਜੇ ਦਿਨ ਮਨਾਇਆ ਜਾਂਦਾ ਹੈ ਜੋ ਕਿ 9 ਫਰਵਰੀ ਨੂੰ ਪੈਂਦਾ ਹੈ, ਵੈਸੇ ਤਾਂ 7 ਜੁਲਾਈ ਅਤੇ 13 ਦਸੰਬਰ ਨੂੰ ਵਿਸ਼ਵ ਚਾਕਲੇਟ ਦਿਵਸ ਅਤੇ ਅੰਤਰਰਾਸ਼ਟਰੀ ਚਾਕਲੇਟ ਦਿਵਸ ਵਜੋਂ ਵੱਖਰੇ ਤੌਰ 'ਤੇ ਮਨਾਇਆ ਜਾਂਦਾ ਹੈ।  

chocolate day (2).jpg

ਚਾਕਲੇਟ ਡੇਅ ਦਾ ਕੀ ਮਤਲਬ ਹੈ? 

ਚਾਕਲੇਟ ਤੁਹਾਡੀ ਲਵ ਲਾਈਫ ਨੂੰ ਬਿਹਤਰ ਬਣਾਉਂਦਾ ਹੈ। ਚਾਕਲੇਟ 'ਚ ਭਰਪੂਰ ਮਾਤਰਾ 'ਚ ਥੀਓਬਰੋਮਿਨ ਅਤੇ ਕੈਫੀਨ ਹੁੰਦਾ ਹੈ, ਜੋ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ। ਦਸ ਦਈਏ ਕੀ ਇਸ ਤੋਂ ਇਲਾਵਾ, ਚਾਕਲੇਟ ਖਾਣ ਨਾਲ ਐਂਡੋਰਫਿਨ ਨਿਕਲਦਾ ਹੈ ਜੋ ਤਣਾਅ ਨੂੰ ਘਟਾਉਣ ਦੇ ਨਾਲ ਨਾਲ ਆਰਾਮਦਾਇਕ ਮਹਿਸੂਸ ਕਰਨ 'ਚ ਮਦਦ ਕਰਦਾ ਹੈ। ਇਸ ਲਈ ਲੋਕ ਅਕਸਰ ਇੱਕ ਦੂਜੇ ਨੂੰ ਇਸ ਦਿਨ ਚਾਕਲੇਟ ਤੋਹਫ਼ੇ ਵਜੋਂ ਦਿੰਦੇ ਹਨ। ਚਾਕਲੇਟ ਡੇਅ ਮਨਾਉਣ ਪਿੱਛੇ ਇਹੀ ਕਾਰਨ ਹੈ ਕਿਉਂਕਿ ਇਹ ਨਾ ਸਿਰਫ ਮੂੰਹ ਮਿੱਠਾ ਕਰਦੀ ਹੈ ਸਗੋਂ ਰਿਸ਼ਤਿਆਂ 'ਚ ਵੀ ਮਿਠਾਸ ਭਰ ਦਿੰਦੀ ਹੈ। 

ਚਾਕਲੇਟ ਮਹੱਤਵਪੂਰਨ ਕਿਉਂ ਹੈ?

ਚਾਕਲੇਟ 'ਚ ਪਿਆਰ ਦੀ ਮਿਠਾਸ ਉਨ੍ਹੀ ਹੀ ਮਹਿਸੂਸ ਹੁੰਦੀ ਹੈ ਜਿੰਨੀ ਖੁਸ਼ੀ ਕਿਸੇ ਦੇ ਪਿਆਰ 'ਚ ਮਹਿਸੂਸ ਹੁੰਦੀ ਹੈ। ਦਸ ਦਈਏ ਕੀ ਜਦੋਂ ਤੁਹਾਡੇ ਮੂੰਹ 'ਚ ਚਾਕਲੇਟ ਪਿਘਲ ਜਾਂਦੀ ਹੈ ਅਤੇ ਇਹ ਮੂੰਹ ਅੰਦਰ ਟੁੱਟਣ ਲੱਗਦੀ ਹੈ, ਤਾਂ ਉਸ ਸਮੇਂ ਇਹ ਸੁਆਦ ਮਹਿਸੂਸ ਹੁੰਦਾ ਹੈ। ਉਹੀ ਖੁਸ਼ੀ ਤੁਹਾਨੂੰ ਪਿਆਰ 'ਚ ਵੀ ਮਿਲਦੀ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਪਿਆਰ ਦਾ ਸੁਆਦ ਚਾਕਲੇਟ ਹੈ, ਜਾਂ ਤੁਸੀਂ ਕਹਿ ਸਕਦੇ ਹੋ, ਚਾਕਲੇਟ ਪਿਆਰ ਦਾ ਸੁਆਦ ਹੈ।

chocolate day (3).jpg

ਚਾਕਲੇਟ ਦਿਵਸ ਕਿਵੇਂ ਮਨਾਇਆ ਜਾਂਦਾ ਹੈ? 

ਇਸ ਦਿਨ ਦੀ ਸ਼ੁਰੂਆਤ ਆਪਣੇ ਸਾਥੀ ਨੂੰ ਤੋਹਫ਼ੇ ਵਜੋਂ ਚਾਕਲੇਟ ਦੇ ਕੇ ਕਰਨੀ ਚਾਹੀਦੀ ਹੈ। ਆਪਣੇ ਸਾਥੀ ਨੂੰ ਸਿਰਫ ਉਸਦੀ ਪਸੰਦੀਦਾ ਚਾਕਲੇਟ ਦਿਓ। ਨੋਟ ਕਰੋ ਕਿ ਜੇਕਰ ਤੁਹਾਡੇ ਸਾਥੀ ਨੂੰ ਚਾਕਲੇਟ ਪਸੰਦ ਨਹੀਂ ਹੈ ਅਤੇ ਉਹ ਚਾਕਲੇਟ ਫਲੇਵਰਡ ਡਰਿੰਕਸ ਨੂੰ ਤਰਜੀਹ ਦਿੰਦਾ ਹੈ ਤਾਂ ਤੁਸੀਂ ਉਸਨੂੰ ਇੱਕ ਚੰਗੇ ਰੈਸਟੋਰੈਂਟ 'ਚ ਲੈ ਜਾ ਸਕਦੇ ਹੋ ਅਤੇ ਉਸਨੂੰ ਪੀਣ ਦੀ ਪੇਸ਼ਕਸ਼ ਕਰ ਸਕਦੇ ਹੋ। ਨਾਲ ਹੀ ਨਾਸ਼ਤੇ ਤੋਂ ਲੈ ਕੇ ਲੰਚ ਜਾਂ ਡਿਨਰ 'ਚ ਚਾਕਲੇਟ ਡਿਸ਼ ਦੀ ਵਰਤੋਂ ਕਰ ਸਕਦੇ ਹੋ। ਜੇਕਰ ਤੁਸੀਂ ਖੁਦ ਖਾਣਾ ਬਣਾਉਣ 'ਚ ਦਿਲਚਸਪੀ ਰੱਖਦੇ ਹੋ, ਤਾਂ ਤੁਹਾਡੀ ਹੱਥੀਂ ਬਣੀ ਚਾਕਲੇਟ ਡਿਸ਼ ਤੁਹਾਡੇ ਪਿਆਰ ਦੇ ਰਿਸ਼ਤੇ ਦੀ ਮਿਠਾਸ ਨੂੰ ਹੋਰ ਵਧਾ ਸਕਦੀ ਹੈ।

ਪਿਆਰ ਦੀ ਭਾਸ਼ਾ ਬੋਲਦੀ ਹੈ ਚਾਕਲੇਟ  

ਚਾਕਲੇਟ ਨੂੰ ਪਿਆਰ ਦੀ ਭਾਸ਼ਾ ਕਿਹਾ ਜਾਂਦਾ, ਕਿਉਂਕਿ ਚਾਕਲੇਟ ਦੇ ਸਵਾਦ 'ਚ ਮਿਠਾਸ ਮੌਜੂਦ ਹੁੰਦੀ ਹੈ, ਉਸੇ ਤਰ੍ਹਾਂ ਚਾਕਲੇਟ ਨਾਲ ਜੁੜੇ ਤਿਉਹਾਰ ਵੀ ਪਿਆਰ ਅਤੇ ਖੁਸ਼ੀਆਂ ਨਾਲ ਭਰਪੂਰ ਹੁੰਦੇ ਹਨ। ਇਸ ਲਈ ਚਾਕਲੇਟ ਡੇਅ 'ਤੇ ਆਪਣੇ ਪਾਰਟਨਰ ਨੂੰ ਚਾਕਲੇਟ ਗਿਫਟ ਕਰਕੇ ਤੁਸੀਂ ਦੋਹਾਂ ਵਿਚਕਾਰ ਪਿਆਰ ਨੂੰ ਹੋਰ ਗੂੜ੍ਹਾ ਕਰ ਸਕਦੇ ਹੋ। ਚਾਕਲੇਟ ਲੋਕਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਉਂਦੀ ਹੈ।

Related Post