ਚੀਫ਼ ਖਾਲਸਾ ਦੀਵਾਨ ਦੀਆਂ ਚੋਣਾਂ ਚ ਇੰਦਰਬੀਰ ਨਿੱਜਰ ਨੇ ਮਾਰੀ ਬਾਜ਼ੀ, ਮੁੜ ਚੁਣੇ ਪ੍ਰਧਾਨ
KRISHAN KUMAR SHARMA
February 18th 2024 07:03 PM
ਚੀਫ਼ ਖਾਲਸਾ ਦੀਵਾਨ ਦੀਆਂ ਚੋਣਾਂ ਦਾ ਨਤੀਜਾ ਆ ਚੁੱਕਿਆ ਹੈ, ਜਿਸ ਵਿੱਚ ਮੌਜੂਦਾ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਮੁੜ ਪ੍ਰਧਾਨ ਦੇ ਅਹੁਦੇ ਲਈ ਚੁਣੇ ਗਏ ਹਨ। ਇਨ੍ਹਾਂ ਚੋਣਾਂ ਵਿੱਚ ਡਾਕਟਰ ਇੰਦਰਬੀਰ ਸਿੰਘ ਨਿੱਜਰ ਅਤੇ ਸੁਰਿੰਦਰਜੀਤ ਸਿੰਘ ਪਾਲ ਵਿੱਚ ਸਿੱਧਾ ਮੁਕਾਬਲਾ ਸੀ। ਦੱਸ ਦਈਏ ਕਿ ਚੀਫ਼ ਖਾਲਸਾ ਦੀਵਾਨ ਦੇ ਵੱਖ-ਵੱਖ ਸ਼ਹਿਰਾਂ ਅਤੇ ਰਾਜਾਂ 'ਚ 491 ਵੋਟਾਂ ਹਨ, ਜਿਨ੍ਹਾਂ ਵਿਚੋਂ ਅੱਜ ਕਰਵਾਈਆਂ ਚੋਣਾਂ ਵਿੱਚ ਕੁੱਲ 399 ਵੋਟਾਂ ਪੋਲ ਹੋਈਆਂ ਹਨ।
ਖ਼ਬਰ ਅਪਡੇਟ ਜਾਰੀ...