Borebell Rescue Operation : 10 ਦਿਨਾਂ ਬਾਅਦ 700 ਫੁੱਟ ਡੂੰਘੇ ਬੋਰਵੈਲ 'ਚੋਂ ਕੱਢੀ ਗਈ 3 ਸਾਲਾ ਚੇਤਨਾ, ਪਰ ਜ਼ਿੰਦਗੀ ਨੇ ਨਹੀਂ ਫੜੀ ਬਾਂਹ

Kotputli Rescue Operation : ਯੋਗੇਸ਼ ਮੀਨਾ ਅਨੁਸਾਰ ਬੱਚੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਬਾਹਰ ਕੱਢਿਆ ਗਿਆ ਹੈ। ਜਦੋਂ ਉਸ ਨੂੰ ਬਾਹਰ ਕੱਢਿਆ ਗਿਆ ਤਾਂ ਸਰੀਰ ਵਿੱਚ ਕੋਈ ਹਿਲਜੁਲ ਨਹੀਂ ਸੀ। ਚੇਤਨਾ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ।

By  KRISHAN KUMAR SHARMA January 1st 2025 08:11 PM -- Updated: January 1st 2025 08:19 PM

Chetna Borebell Rescue Operation : ਰਾਜਸਥਾਨ ਦੇ ਕੋਟਪੁਤਲੀ 'ਚ 700 ਫੁੱਟ ਡੂੰਘੇ ਬੋਰਵੈੱਲ 'ਚ 10 ਦਿਨਾਂ ਤੋਂ ਫਸੀ 3 ਸਾਲਾ ਬੱਚੀ ਚੇਤਨਾ ਨੂੰ ਬੁੱਧਵਾਰ ਨੂੰ ਬਾਹਰ ਕੱਢ ਲਿਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਜਾਂਚ ਤੋਂ ਬਾਅਦ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਬਚਾਅ ਅਭਿਆਨ ਬਹੁਤ ਚੁਣੌਤੀਪੂਰਨ ਸੀ ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੀਆਂ ਟੀਮਾਂ ਨੂੰ ਬੱਚੀ ਨੂੰ ਬਾਹਰ ਕੱਢਣ 'ਚ ਸਖ਼ਤ ਮਿਹਨਤ ਕਰਨੀ ਪਈ, ਪਰ ਪ੍ਰਮਾਤਮਾ ਨੂੰ ਕੁੱਝ ਹੋਰ ਹੀ ਮਨਜੂਰ ਸੀ।

ਬਚਾਅ ਕਾਰਜਾਂ 'ਚ ਆਈਆਂ ਲਗਾਤਾਰ ਦਿੱਕਤਾਂ

ਬਚਾਅ ਕਾਰਜ 'ਚ ਲੱਗੇ ਕਰਮਚਾਰੀਆਂ ਨੇ ਦੱਸਿਆ ਕਿ ਇਹ ਬੋਰਵੈੱਲ ਸੀ। ਉਹ ਹੌਲੀ-ਹੌਲੀ ਬੱਚੀ ਨੂੰ ਉਪਰ ਲੈ ਕੇ ਆਏ, ਉਹ ਪੱਥਰਾਂ ਵਿੱਚ ਫਸ ਗਈ ਸੀ। ਜਿਵੇਂ-ਜਿਵੇਂ ਉਹ ਪੱਥਰ ਵੱਢਦੇ ਰਹੇ, ਬੋਰਵੈੱਲ ਉੱਥੋਂ ਝੁਕ ਗਿਆ, ਜਿੱਥੇ ਕੁੜੀ ਫਸ ਗਈ ਸੀ। ਲੋਕੇਸ਼ ਮੀਨਾ ਨੇ ਦੱਸਿਆ ਕਿ ਪਲਾਨ ਬੀ ਵਿੱਚ ਸਮੱਸਿਆਵਾਂ ਸਨ, ਬੋਰਵੈੱਲ ਝੁਕਿਆ ਹੋਇਆ ਸੀ, ਜਿਸ ਕਾਰਨ ਚੱਟਾਨ ਕੱਟਣੀ ਪਈ। ਇਹ ਇੱਕ ਗੁੰਝਲਦਾਰ ਅਪਰੇਸ਼ਨ ਸੀ। ਇਸ ਵਿੱਚ ਸਮੱਸਿਆਵਾਂ ਪੈਦਾ ਹੁੰਦੀਆਂ ਰਹੀਆਂ। ਅੰਤ ਤੱਕ ਸਫਲਤਾ ਪ੍ਰਾਪਤ ਕਰਨ ਵਿੱਚ ਸਮਾਂ ਲੱਗਿਆ। ਦੂਸਰਾ ਬੋਰਵੈੱਲ ਬਣਿਆ ਸੀ, ਪਰ ਮੀਂਹ ਪੈ ਗਿਆ ਸੀ, ਜਿਸ ਕਾਰਨ ਵੈਲਡਿੰਗ 'ਚ ਦਿੱਕਤ ਆ ਰਹੀ ਸੀ।

ਬੱਚੀ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਹੋਇਆ ਬੁਰਾ ਹਾਲ

ਯੋਗੇਸ਼ ਮੀਨਾ ਅਨੁਸਾਰ ਬੱਚੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਬਾਹਰ ਕੱਢਿਆ ਗਿਆ ਹੈ। ਜਦੋਂ ਉਸ ਨੂੰ ਬਾਹਰ ਕੱਢਿਆ ਗਿਆ ਤਾਂ ਸਰੀਰ ਵਿੱਚ ਕੋਈ ਹਿਲਜੁਲ ਨਹੀਂ ਸੀ। ਬਚਾਏ ਜਾਣ ਤੋਂ ਬਾਅਦ ਚੇਤਨਾ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ। ਚੇਤਨਾ ਜ਼ਿੰਦਗੀ ਦੀ ਲੜਾਈ ਹਾਰ ਗਈ। ਕੋਟਪੁਤਲੀ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਚੇਤਨਾ ਦੀ ਲਾਸ਼ ਨੂੰ ਮੁਰਦਾਘਰ ਵਿੱਚ ਭੇਜ ਦਿੱਤਾ ਗਿਆ ਹੈ।

ਬੱਚੀ ਚੇਤਨਾ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਫਿਲਹਾਲ ਲੜਕੀ ਨੂੰ ਪਰਿਵਾਰ ਦੇ ਹਵਾਲੇ ਨਹੀਂ ਕੀਤਾ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਹੀ ਲਾਸ਼ ਪਰਿਵਾਰ ਹਵਾਲੇ ਕੀਤੀ ਜਾਵੇਗੀ।

Related Post