Chetan Singh Jauramajra: ਸਮਾਣਾ ‘ਚ ਆਪਸ ‘ਚ ਭਿੜੇ ਜੈਇੰਦਰ ਕੌਰ ਤੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ , ਜਾਣੋ ਕੀ ਹੈ ਮਾਮਲਾ

ਸਮਾਣਾ ‘ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਅਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਆਹਮੋ ਸਾਹਮਣੇ ਹੋ ਗਏ।

By  Aarti July 13th 2023 06:14 PM -- Updated: July 13th 2023 06:49 PM

Chetan Singh Jauramajra:  ਸਮਾਣਾ ‘ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਅਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਆਹਮੋ ਸਾਹਮਣੇ ਹੋ ਗਏ। 


ਰਾਹਤ ਸਮੱਗਰੀ ਵੰਡਣ ਜਾਣ ਨੂੰ ਲੈ ਕੇ ਹੋਈ ਤਿੱਖੀ ਬਹਿਸ 

ਮਿਲੀ ਜਾਣਕਾਰੀ ਮੁਤਾਬਿਕ ਦੱਸ ਦਈਏ ਕਿ ਰਾਹਤ ਸਮੱਗਰੀ ਵੰਡਣ ਜਾਣ ਨੂੰ ਲੈ ਕੇ ਦੋਹਾਂ ਵਿਚਾਲੇ ਤਿੱਖੀ ਬਹਿਸ ਹੋਈ। ਜੈਇੰਦਰ ਕੌਰ ਕਿਸ਼ਤੀ ਰਾਹੀਂ ਰਾਹਤ ਸਮੱਗਰੀ ਵੰਡਣ ਜਾਣਾ ਚਾਹੁੰਦੀ ਸੀ। ਪਰ ਮੰਤਰੀ ਜੌੜਾਮਾਜਰਾ ਵੱਲੋਂ ਕਿਸ਼ਤੀ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਿਸ ਤੋਂ ਬਾਅਦ ਦੋਹਾਂ ਵਿਚਾਲੇ ਕਾਫੀ ਲੰਬੇ ਸਮੇਂ ਤੱਕ ਬਹਿਸ ਹੁੰਦੀ ਰਹੀ। 

5 ਫੁੱਟ ਪਾਣੀ ‘ਚ ਜਾ ਕੇ ਜੈਇੰਦਰ ਕੌਰ ਨੇ ਖੁਦ ਵੰਡੀ ਰਾਹਤ ਸਮੱਗਰੀ 

ਦੂਜੇ ਪਾਸੇ ਇਸ ਬਹਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਖੁਦ ਤੁਰ ਕੇ ਲੋਕਾਂ ਤੱਕ ਰਾਹਤ ਸਮੱਗਰੀ ਨੂੰ ਪਹੁੰਚਾਈ। ਜੀ ਹਾਂ ਪਾਣੀ ਤਕਰੀਬਨ 5 ਫੁੱਟ ਦੇ ਕਰੀਬ ਸੀ ਜਿਸ ‘ਚ ਉਨ੍ਹਾਂ ਨੇ ਜਾ ਕੇ ਲੋਕਾਂ ਤੱਕ ਖਾਣ ਪੀਣ ਦਾ ਸਾਮਾਨ ਪਹੁੰਚਾਇਆ। 

ਭਾਰੀ ਮੀਂਹ ਤੋਂ ਬਾਅਦ ਕਈ ਥਾਵਾਂ ‘ਚ ਭਰਿਆ ਪਾਣੀ 

ਦੱਸ ਦਈਏ ਕਿ ਭਾਰੀ ਮੀਂਹ ਤੋਂ ਬਾਅਦ ਸਮਾਣਾ ‘ਚ ਕਈ ਥਾਵਾਂ ‘ਚ ਮੀਂਹ ਦਾ ਪਾਣੀ ਭਰਿਆ ਹੋਇਆ ਹੈ। ਲੋਕਾਂ ਨੂੰ ਜਿੱਥੇ ਰਹਿਣ ਦੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਉਹ ਖਾਣ-ਪੀਣ ਦੀਆਂ ਚੀਜ਼ਾਂ ਤੋਂ ਵੀ ਪਰੇਸ਼ਾਨ ਹੋਏ ਪਏ ਹਨ। ਜਿਸ ਦੇ ਚੱਲਦੇ ਲੋੜਵੰਦਾਂ ਦੀ ਮਦਦ ਦੇ ਲਈ ਕਈ ਲੋਕ ਸਾਹਮਣੇ ਆ ਰਹੇ ਹਨ। ਸਮਾਣਾ  ਦੇ ਪਿੰਡ ਸੱਸਾਂ ਗੁਜਰਾਂ ਦੇ ਵੀ ਅਜਿਹੇ ਹੀ ਹਾਲਾਤ ਹੋਏ ਪਏ ਹਨ। 

ਰਿਪੋਰਟਰ ਗਗਨਦੀਪ ਅਹੁਜਾ ਦੇ ਸਹਿਯੋਗ ਨਾਲ...

ਇਹ ਵੀ ਪੜ੍ਹੋ: Punjab: ਚੰਡੀਗੜ੍ਹ ਤੋਂ ਮਨਾਲੀ ਨੂੰ ਜਾ ਰਹੀਂ PRTC ਦੀ ਬੱਸ ਰੁੜੀ!, ਡਰਾਈਵਰ ਦੀ ਲਾਸ਼ ਮਿਲੀ

Related Post