Cherry Benefits : ਭਾਰ ਘਟਾਉਣ ਤੋਂ ਲੈ ਕੇ ਦਿਲ ਨੂੰ ਸਿਹਤਮੰਦ ਰੱਖਣ ਤੱਕ, ਚੈਰੀ ਖਾਣ ਦੇ ਹਨ ਕਈ ਫਾਇਦੇ

ਚੈਰੀ ਦਾ ਸੇਵਨ ਕਰਨ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੁੰਦੇ ਹਨ? ਪੜ੍ਹੋ ਪੂਰੀ ਖ਼ਬਰ

By  Dhalwinder Sandhu July 12th 2024 07:58 AM

Cherry Benefits: ਜਦੋਂ ਵੀ ਐਂਟੀਆਕਸੀਡੈਂਟਸ ਗੁਣਾਂ ਨਾਲ ਭਰਪੂਰ ਫਲਾਂ ਦਾ ਸੇਵਨ ਕਰਨ ਦੀ ਗੱਲ ਆਉਂਦੀ ਹੈ ਤਾਂ ਚੈਰੀ ਦਾ ਨਾਮ ਸਭ ਤੋਂ ਪਹਿਲਾ ਆਉਂਦਾ ਹੈ। ਕਿਉਂਕਿ ਇਹ ਨਾ ਸਿਰਫ ਖਾਣ 'ਚ ਸਵਾਦਿਸ਼ਟ ਹੁੰਦਾ ਹੈ, ਸਗੋਂ ਇਹ ਸਿਹਤ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਮਾਹਿਰਾਂ ਮੁਤਾਬਕ ਇਸ ਦਾ ਸੇਵਨ ਕਰਨ ਨਾਲ ਤੁਸੀਂ ਦਿਲ ਨਾਲ ਸਬੰਧਤ ਬਿਮਾਰੀਆਂ ਦੇ ਖਤਰੇ ਨੂੰ ਘਟ ਕਰਨ ਦੇ ਨਾਲ-ਨਾਲ ਕਈ ਸਿਹਤ ਸਮਸਿਆਵਾਂ ਨੂੰ ਦੂਰ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਚੈਰੀ ਦਾ ਸੇਵਨ ਕਰਨ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੁੰਦੇ ਹਨ?

ਚੈਰੀ 'ਚ ਪਾਏ ਜਾਨ ਵਾਲੇ ਪੌਸ਼ਟਿਕ ਤੱਤ 

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਚੈਰੀ 'ਚ ਭਰਪੂਰ ਮਾਤਰਾ 'ਚ ਐਂਟੀਆਕਸੀਡੈਂਟ, ਵਿਟਾਮਿਨ ਅਤੇ ਖਣਿਜ ਪਾਏ ਜਾਣਦੇ ਹਨ, ਜਿਵੇ ਵਿਟਾਮਿਨ ਈ, ਵਿਟਾਮਿਨ ਬੀ, ਵਿਟਾਮਿਨ ਬੀ6, ਵਿਟਾਮਿਨ ਏ ਅਤੇ ਵਿਟਾਮਿਨ ਕੇ। ਨਾਲ ਹੀ ਇਸ 'ਚ ਭਰਪੂਰ ਮਾਤਰਾ 'ਚ ਕੈਲਸ਼ੀਅਮ, ਆਇਰਨ, ਕਾਪਰ, ਫਾਸਫੋਰਸ ਅਤੇ ਮੈਂਗਨੀਜ਼ ਪਾਇਆ ਜਾਂਦਾ ਹੈ, ਜੋ ਬਹੁਤ ਸਾਰੇ ਸ਼ਾਨਦਾਰ ਸਿਹਤ ਲਾਭ ਪ੍ਰਦਾਨ ਕਰਦਾ ਹੈ।

ਭਾਰ ਘਟਾਉਣ 'ਚ ਮਦਦਗਾਰ 

ਜੇਕਰ ਤੁਸੀਂ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਹੋ ਅਤੇ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਚੈਰੀ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਐਂਟੀ-ਓਬੇਸਿਟੀ ਗੁਣ ਪਾਏ ਜਾਣਦੇ ਹਨ, ਜੋ ਸਰੀਰ ਤੋਂ ਵਾਧੂ ਚਰਬੀ ਨੂੰ ਘੱਟ ਕਰਨ 'ਚ ਮਦਦਗਾਰ ਸਾਬਤ ਹੁੰਦੇ ਹਨ। ਅਜਿਹੇ 'ਚ ਤੁਸੀਂ ਕਸਰਤ ਦੇ ਨਾਲ-ਨਾਲ ਚੈਰੀ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਕੇ ਭਾਰ ਘਟਾਉਣ 'ਚ ਚੰਗੇ ਨਤੀਜੇ ਪ੍ਰਾਪਤ ਕਰ ਸਕਦੇ ਹੋ।

ਗਠੀਆ ਦੇ ਮਰੀਜ਼ਾਂ ਲਈ ਫਾਇਦੇਮੰਦ 

ਮਾਹਿਰਾਂ ਮੁਤਾਬਕ ਗਠੀਏ ਤੋਂ ਪੀੜਤ ਲੋਕਾਂ ਨੂੰ ਚੈਰੀ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਐਂਟੀ-ਆਕਸੀਡੈਂਟ ਗੁਣ ਪਾਏ ਜਾਣਦੇ ਹਨ, ਜੋ ਜੋੜਾਂ ਦੇ ਦਰਦ ਤੋਂ ਰਾਹਤ ਦਵਾਉਣ ਦੇ ਨਾਲ-ਨਾਲ ਸੋਜ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ।

ਨੀਂਦ ਨੂੰ ਸੁਧਾਰਨ 'ਚ ਮਦਦਗਾਰ 

ਜੇਕਰ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਹਾਨੂੰ ਚੈਰੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਐਂਥੋਸਾਇਨਿਨ ਅਤੇ ਮੇਲਾਟੋਨਿਨ ਨਾਮਕ ਤੱਤ ਪਾਏ ਜਾਣਦੇ ਹਨ, ਜੋ ਨੀਂਦ ਨਾਲ ਜੁੜੀ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਨਾਲ ਹੀ ਇਸ 'ਚ ਭਰਪੂਰ ਮਾਤਰਾ ਐਂਟੀਆਕਸੀਡੈਂਟ ਗੁਣ ਪਾਏ ਜਾਣਦੇ ਹਨ, ਜੋ ਮਾਸਪੇਸ਼ੀਆਂ ਨੂੰ ਠੀਕ ਕਰਨ ਦਾ ਕੰਮ ਕਰਦੇ ਹਨ ਅਤੇ ਤਣਾਅ ਨੂੰ ਵੀ ਕਾਫੀ ਹੱਦ ਤੱਕ ਘੱਟ ਕਰਦੇ ਹਨ।

ਦਿਲ ਨੂੰ ਸਿਹਤਮੰਦ ਰੱਖਣ ਲਈ ਫਾਇਦੇਮੰਦ 

ਤੁਸੀਂ ਦਿਲ ਨਾਲ ਜੁੜੀਆਂ ਸਮਸਿਆਵਾਂ ਨੂੰ ਦੂਰ ਕਰਨ ਲਈ ਵੀ ਚੈਰੀ ਦਾ ਸੇਵਨ ਕਰ ਸਕਦੇ ਹੋ ਕਿਉਂਕਿ ਇਸ 'ਚ ਘਟ ਮਾਤਰਾ 'ਚ ਗਲਾਈਸੈਮਿਕ ਇੰਡੈਕਸ ਹੁੰਦਾ ਹੈ, ਮਾਹਿਰਾਂ ਮੁਤਾਬਕ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਸ਼ੂਗਰ ਦੀ ਸਮੱਸਿਆ ਨਹੀਂ ਹੁੰਦੀ ਹੈ। ਅਜਿਹੇ 'ਚ ਸ਼ੂਗਰ ਦੇ ਮਰੀਜ਼ ਬਿਨਾਂ ਕਿਸੇ ਤਣਾਅ ਦੇ ਇਸ ਫਲ ਨੂੰ ਖਾ ਸਕਦੇ ਹਨ।

( ਡਿਸਕਲੇਮਰ :  ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

ਇਹ ਵੀ ਪੜ੍ਹੋ: Bag Free Day: ਪੰਜਾਬ ਦੇ ਇਸ ਜ਼ਿਲ੍ਹੇ ਦੇ ਸਕੂਲ ’ਚ ਬੈਗ ਫ੍ਰੀ ਡੇਅ ਦੀ ਹੋਈ ਸ਼ੁਰੂਆਤ, ਸਕੂਲੀ ਬੱਚਿਆਂ ਨੂੰ ਮਿਲੇਗੀ ਰਾਹਤ

Related Post