PhD ਲਾੜੇ ਨੇ ਮੰਗੀ ਘਰੇਲੂ ਲਾੜੀ, ਮੰਗਾਂ ਦੀ ਲਿਸਟ ਸੋਸ਼ਲ ਮੀਡੀਆ 'ਤੇ ਹੋਈ ਵਾਇਰਲ

ਚੇਨਈ ਵਿੱਚ ਰਹਿਣ ਵਾਲੇ ਇੱਕ ਪੀਐਚਡੀ ਵਿਅਕਤੀ ਨੇ ਇੱਕ ਲਾੜੀ ਦੀ ਮੰਗ ਕੀਤੀ ਜਿਸਦਾ ਬੀਐਮਆਈ 24 ਅੰਦਰ ਹੋਣਾ ਚਾਹੀਦਾ ਹੈ, ਪੜ੍ਹੋ ਪੂਰੀ ਖਬਰ...

By  Dhalwinder Sandhu August 23rd 2024 05:50 PM

PhD groom asked for a homemaker and jobless bride : ਹਰ ਕੋਈ ਇੱਕ ਪਰਫੈਕਟ ਲਾਈਫ ਪਾਰਟਨਰ ਚਾਹੁੰਦਾ ਹੈ ਅਤੇ ਇਸਦੇ ਲਈ ਕੋਈ ਵੀ ਵਿਅਕਤੀ ਆਪਣੇ ਹੋਣ ਵਾਲੇ ਮੰਗੇਤਰ ਬਾਰੇ ਬਹੁਤ ਕੁਝ ਪੁੱਛਦਾ ਹੈ। ਪਰ ਚੇਨਈ ਵਿੱਚ ਰਹਿਣ ਵਾਲੇ ਇੱਕ ਪੀਐਚਡੀ ਵਿਅਕਤੀ ਨੇ ਇੱਕ ਲਾੜੀ ਦੀ ਮੰਗ ਕੀਤੀ ਜਿਸਦਾ ਬੀਐਮਆਈ 24 ਅੰਦਰ ਹੋਣਾ ਚਾਹੀਦਾ ਹੈ, ਜੋ ਘਰੇਲੂ ਕੰਮ ਕਰ ਸਕਦੀ ਹੋਵੇ ਅਤੇ ਨੌਕਰੀ ਨਾ ਕਰਦੀ ਹੋਵੇ। ਵਿਅਕਤੀ ਦੀ ਇਹ ਮੰਗਾਂ ਵਾਲੀ ਲਿਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।

ਪੋਸਟ ਹੋਈ ਵਾਇਰਲ

ਬਾਲੀਵੁੱਡ ਗਾਇਕਾ ਚਿਨਮਈ ਸ਼੍ਰੀਪਦਾ ਨੇ ਇੱਕ ਐਕਸ-ਪੋਸਟ ਵਿੱਚ ਲਿਖਿਆ ਕਿ ਪੀਐਚਡੀ ਅਤੇ ਸੋਨ ਤਮਗਾ ਜੇਤੂ ਲਾੜੇ ਨੇ ਇੱਕ ਸੰਭਾਵੀ ਲਾੜੀ ਨੂੰ ਆਪਣੀਆਂ ਜ਼ਰੂਰਤਾਂ ਦੀ ਸੂਚੀ ਭੇਜੀ ਸੀ। ਗਾਇਕ ਦੀ ਇਹ ਪੋਸਟ ਵਾਇਰਲ ਹੋ ਰਹੀ ਹੈ, ਹੁਣ ਇਸ ਪੋਸਟ ਨੂੰ ਸਾਢੇ ਚਾਰ ਲੱਖ ਤੋਂ ਵੱਧ ਵਿਊਜ਼ ਅਤੇ ਢਾਈ ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਲੋਕਾਂ ਨੇ ਪੋਸਟ 'ਤੇ ਆਪਣੀ ਪ੍ਰਤੀਕਿਰਿਆ ਦਿਖਾਉਂਦੇ ਹੋਏ ਕਈ ਤਰ੍ਹਾਂ ਦੇ ਕਮੈਂਟ ਕੀਤੇ ਹਨ।

ਵਾਇਰਲ ਪੋਸਟ 'ਚ ਰੱਖੀਆਂ ਇਹ ਮੰਗਾਂ

ਵਾਇਰਲ ਪੋਸਟ ਦੇ ਅਨੁਸਾਰ ਲਾੜੀ ਨੇ ਮੰਗ ਰੱਖੀ ਹੈ ਕਿ ਲਾੜੀ ਦਾ BMI 24 ਦੇ ਅੰਦਰ ਹੋਣਾ ਚਾਹੀਦਾ ਹੈ। ਉਹ ਘਰ ਦੇ ਸਾਰੇ ਕੰਮ ਕਿਸੇ ਦੀ ਮਦਦ ਤੋਂ ਬਿਨਾਂ ਕਰ ਲਵੇ ਅਤੇ ਨੌਕਰੀ ਨਾ ਵੀ ਕਰੇ ਉਹ ਸਹੀ ਰਹੇਗਾ। ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਉਹ ਵਿਆਹ ਤੋਂ ਬਾਅਦ ਪਹਿਲੇ ਸੱਤ ਸਾਲ ਤੱਕ ਉਹ ਨੌਕਰੀ ਨਹੀਂ ਕਰ ਸਕਦੀ ਹੈ, ਜਦੋਂ ਤੱਕ ਉਸ ਨੂੰ ਚੇਨਈ ਵਿੱਚ ਤਾਇਨਾਤ ਨਹੀਂ ਕੀਤਾ ਜਾਂਦਾ, ਕਿਉਂਕਿ ਸਾਨੂੰ ਇਸ ਵਿਆਹ ਤੋਂ ਬੱਚੇ ਦੀ ਉਮੀਦ ਹੈ ਅਤੇ ਲਾੜੀ ਉਦੋਂ ਤੱਕ ਨੌਕਰੀ ਨਹੀਂ ਕਰ ਸਕੇਗੀ ਜਦੋਂ ਤੱਕ ਬੱਚਾ ਸਕੂਲ ਨਹੀਂ ਜਾਂਦਾ। ਇਸ ਪੋਸਟ ਉੱਤੇ ਲੋਕ ਵੱਖ-ਵੱਖ ਤਰ੍ਹਾਂ ਦੇ ਕੂਮੈਂਟ ਕਰ ਰਹੇ ਹਨ।

ਇਹ ਵੀ ਪੜ੍ਹੋ :  Sagar News : ਜੇਕਰ ਤੁਹਾਨੂੰ ਵੀ ਵੱਢ ਗਿਆ ਹੈ ਕੁੱਤਾ ਤਾਂ ਹੋ ਜਾਓ ਸਾਵਧਾਨ ! ਇੱਕ ਨੌਜਵਾਨ ਕਰਨ ਲੱਗੈ ਕੁੱਤਿਆਂ ਵਾਲਾ ਹਰਕਤਾਂ

Related Post