ਚਨਾਬ ਨੇ ਧਾਰਿਆ ਝੀਲ ਦਾ ਰੂਪ, ਪਿੰਡਾਂ 'ਚ ਅਲਰਟ ਜਾਰੀ, ਜਾਣੋ ਮਾਮਲਾ

By  Jasmeet Singh March 4th 2024 01:35 PM

Avalanche in Lahaul Spiti: ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ 'ਚ ਭਾਰੀ ਬਰਫਬਾਰੀ ਕਾਰਨ ਕਈ ਥਾਵਾਂ 'ਤੇ ਬਰਫ ਖਿਸਕਣ ਦਾ ਖਤਰਾ ਹੈ, ਜਦਕਿ ਜਸਰਥ ਅਤੇ ਜੋਬਰਾਂਗ ਵਿਚਾਲੇ ਵੀ ਬਰਫ ਦੀਆਂ ਢਿੱਗਾਂ ਡਿੱਗ ਗਈਆਂ। ਜਿਸ ਕਾਰਨ ਚਨਾਬ ਦਰਿਆ ਵਿੱਚ ਐਵਲਾਂਚ ਕਾਰਨ ਇੱਥੇ ਚਨਾਬ ਦਰਿਆ ਦਾ ਵਹਾਅ ਰੁਕ ਗਿਆ। ਇਸ ਕਾਰਨ ਚਨਾਬ ਦਰਿਆ ਝੀਲ ਦਾ ਰੂਪ ਧਾਰਨ ਕਰਨ ਲੱਗ ਗਈ ਹੈ।

ਜਾਣਕਾਰੀ ਮੁਤਾਬਕ ਪਿਛਲੇ ਦੋ ਦਿਨਾਂ ਤੋਂ ਭਾਰੀ ਬਰਫ਼ਬਾਰੀ ਜਾਰੀ ਹੈ, ਜਿਸ ਕਾਰਨ ਪਿੰਡ ਜਸਰਥ ਅਤੇ ਜੋਬਰਗ ਵਿਚਕਾਰ ਢਲਾਣ ਵਾਲੀ ਪਹਾੜੀ ਤੋਂ ਰੁਕ-ਰੁਕ ਕੇ ਬਰਫ਼ ਦੇ ਢਿੱਗਾਂ ਡਿੱਗ ਰਹੀਆਂ ਹਨ। ਜਿਸ ਨਾਲ ਚਨਾਬ ਦਰਿਆ ਦੇ ਵਹਾਅ ਵਿੱਚ ਰੁਕਾਵਟ ਪੈਦਾ ਹੋ ਗਈ ਹੈ।

ਲਾਹੌਲ ਸਪਿਤੀ ਦੇ ਵੱਖ-ਵੱਖ ਇਲਾਕਿਆਂ 'ਚ 2 ਤੋਂ 6 ਫੁੱਟ ਤੱਕ ਬਰਫ ਦੀ ਮੋਟੀ ਪਰਤ ਜਮ੍ਹਾ ਹੋ ਗਈ ਹੈ, ਜਿਸ ਕਾਰਨ ਘਾਟੀ ਦੇ ਕਈ ਇਲਾਕਿਆਂ 'ਚ ਬਰਫ ਖਿਸਕਣ ਦਾ ਖਤਰਾ ਹੈ, ਉਥੇ ਹੀ ਕੁੱਲੂ ਜ਼ਿਲੇ ਦੇ ਮਨਾਲੀ ਤੋਂ ਲੈ ਕੇ ਅਟਲ ਸੁਰੰਗ ਰੋਹਤਾਂਗ ਤੱਕ ਵੀ ਬਰਫ ਦੀਆਂ ਢਿੱਗਾਂ ਡਿੱਗਣ ਦਾ ਖਤਰਾ ਹੈ। 

ਲਾਹੌਲ ਸਪਿਤੀ ਦੇ ਐਸ.ਪੀ. ਮਯੰਕ ਚੌਧਰੀ ਨੇ ਦੱਸਿਆ ਕਿ ਖ਼ਤਰੇ ਦੇ ਮੱਦੇਨਜ਼ਰ ਪੁਲਿਸ ਨੇ ਦਰਿਆ ਦੇ ਕੰਢੇ ਵਸੇ ਪਿੰਡ ਦੇ ਲੋਕਾਂ ਨੂੰ ਚੌਕਸ ਰਹਿਣ ਦੀ ਸੂਚਨਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਚਨਾਬ ਦਰਿਆ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਬਰਫ਼ਬਾਰੀ ਕਾਰਨ ਕਿਸੇ ਵੀ ਮੁਸੀਬਤ ਜਾਂ ਐਮਰਜੈਂਸੀ ਦੀ ਸਥਿਤੀ ਵਿੱਚ ਪੁਲਿਸ ਨੂੰ ਸੂਚਿਤ ਕਰਨ ਤਾਂ ਜੋ ਸਮੇਂ ਸਿਰ ਢੁਕਵੇਂ ਕਦਮ ਚੁੱਕੇ ਜਾ ਸਕਣ।

ਆਫ਼ਤ ਦੀ ਸਥਿਤੀ ਲਈ ਹੈਲਪ ਲਾਈਨ ਨੰਬਰ ਜਾਰੀ

ਲਾਹੌਲ ਸਪਿਤੀ ਪੁਲਿਸ ਨੇ ਆਫ਼ਤ ਦੀ ਸਥਿਤੀ ਵਿੱਚ ਜਾਣਕਾਰੀ ਦੇਣ ਲਈ ਮੋਬਾਈਲ ਨੰਬਰ ਜਾਰੀ ਕੀਤੇ ਹਨ। ਜਿਸ ਵਿੱਚ ਕੰਟਰੋਲ ਰੂਮ ਕੇਲਾਂਗ 89880-92298, ਡੀ.ਡੀ.ਐਮ.ਏ. ਕੇਲਾਂਗ 94594-61355, ਥਾਣਾ ਕੇਲਾਂਗ 8988098068, ਥਾਣਾ ਉਦੈਪੁਰ 8988098069, ਪੁਲਿਸ ਚੌਕੀ ਜਾਲਮਾ 8988098073 ਸ਼ਾਮਲ ਹਨ।

ਇਹ ਵੀ ਪੜ੍ਹੋ: 

Related Post