ਚਾਰਧਾਮ ਦੀ ਯਾਤਰਾ ਕਰਨ ਵਾਲਿਆਂ ਲਈ ਵੱਡੀ ਖ਼ਬਰ, ਇਹ ਸ਼ਰਧਾਲੂ ਅਜੇ ਨਹੀਂ ਕਰ ਸਕਣਗੇ ਦਰਸ਼ਨ...ਪੜ੍ਹੋ ਪੂਰੀ ਖ਼ਬਰ

Chardham Yatra: ਦੱਸ ਦਈਏ ਕਿ ਚਾਰਧਾਮ ਦੀ ਯਾਤਰਾ 10 ਮਈ ਤੋਂ ਸ਼ੁਰੂ ਹੋ ਰਹੀ ਹੈ, ਜਿਸ ਨੂੰ ਲੈ ਕੇ ਸ਼ਰਧਾਲੂਆਂ 'ਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਉੱਤਰਾਖੰਡ ਸਰਕਾਰ ਦੀ ਮੁੱਖ ਸਕੱਤਰ ਰਾਧਾ ਰਤੂਰੀ ਨੇ ਇਸ ਸਬੰਧੀ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਪੱਤਰ ਲਿਖਿਆ ਹੈ।

By  KRISHAN KUMAR SHARMA May 2nd 2024 11:00 AM

Chardham Yatra: ਚਾਰਧਾਮ ਦੀ ਯਾਤਰਾ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ। ਉਤਰਾਖੰਡ ਸਰਕਾਰ (Uttarakhand Government) ਨੇ ਯਾਤਰਾ ਸ਼ੁਰੂ ਹੋਣ ਦੇ ਪਹਿਲੇ 15 ਦਿਨਾਂ ਲਈ ਵੀਵੀਆਈਪੀ ਸ਼ਰਧਾਲੂਆਂ ਨੂੰ ਵੱਡੀ ਅਪੀਲ ਕੀਤੀ ਹੈ। ਸਰਕਾਰ ਨੇ ਵੀਆਈਪੀਜ਼ (VVIPs) ਨੂੰ 25 ਮਈ ਤੱਕ ਚਾਰਧਾਮ ਯਾਤਰਾ 'ਤੇ ਨਾ ਆਉਣ ਦੀ ਅਪੀਲ ਕੀਤੀ ਹੈ। ਉੱਤਰਾਖੰਡ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਪਹਿਲੇ 15 ਦਿਨਾਂ ਦੌਰਾਨ ਵੀਵੀਆਈਪੀ ਸ਼ਰਧਾਲੂ ਯਾਤਰਾ 'ਤੇ ਨਾ ਆਉਣ ਤਾਂ ਜੋ ਆਮ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਦਰਸ਼ਨਾਂ 'ਚ ਕੋਈ ਦਿੱਕਤ ਨਾ ਆਵੇ।

ਦੱਸ ਦਈਏ ਕਿ ਚਾਰਧਾਮ ਦੀ ਯਾਤਰਾ 10 ਮਈ ਤੋਂ ਸ਼ੁਰੂ ਹੋ ਰਹੀ ਹੈ, ਜਿਸ ਨੂੰ ਲੈ ਕੇ ਸ਼ਰਧਾਲੂਆਂ 'ਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ।ਉੱਤਰਾਖੰਡ ਸਰਕਾਰ ਦੀ ਮੁੱਖ ਸਕੱਤਰ ਰਾਧਾ ਰਤੂਰੀ ਨੇ ਇਸ ਸਬੰਧੀ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਪੱਤਰ ਲਿਖਿਆ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਸੂਬੇ ਵਿੱਚ ਚਾਰਧਾਮ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਸ ਸਾਲ ਵੀ ਪਹਿਲੇ 15 ਦਿਨਾਂ ਵਿੱਚ 10 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਆਉਣ ਦੀ ਸੰਭਾਵਨਾ ਹੈ। ਇਸ ਵਿੱਚ ਅੱਗੇ ਕਿਹਾ, 'ਸ਼ਰਧਾਲੂਆਂ ਦੀ ਅਚਨਚੇਤ ਆਮਦ ਦੀ ਸੰਭਾਵਨਾ ਦੇ ਮੱਦੇਨਜ਼ਰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਵੀਵੀਆਈਪੀਜ਼ ਅਤੇ ਰਾਜ ਦੇ ਅਧਿਕਾਰੀਆਂ ਨੂੰ 10 ਮਈ ਤੋਂ 25 ਮਈ ਤੱਕ ਦੇ ਸਮੇਂ ਦੌਰਾਨ ਧਾਮ ਦੀ ਯਾਤਰਾ ਨੂੰ ਮੁਲਤਵੀ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।'

10 ਮਈ ਤੋਂ ਸ਼ੁਰੂ ਹੋ ਰਹੀ ਚਾਰਧਾਮ ਯਾਤਰਾ

ਚਾਰਧਾਮ ਦੇ ਨਾਂ ਨਾਲ ਮਸ਼ਹੂਰ ਗੰਗੋਤਰੀ, ਯਮੁਨੋਤਰੀ, ਕੇਦਾਰਨਾਥ ਅਤੇ ਬਦਰੀਨਾਥ ਧਾਮ ਦੀ ਤੀਰਥ ਯਾਤਰਾ 10 ਮਈ ਤੋਂ ਸ਼ੁਰੂ ਹੋ ਰਹੀ ਹੈ। ਜਿੱਥੇ ਗੰਗੋਤਰੀ, ਯਮੁਨੋਤਰੀ ਅਤੇ ਕੇਦਾਰਨਾਥ ਦੇ ਦਰਵਾਜ਼ੇ ਅਕਸ਼ੈ ਤ੍ਰਿਤੀਆ ਦੇ ਦਿਨ 10 ਮਈ ਨੂੰ ਖੁੱਲ੍ਹਣਗੇ, ਉਥੇ ਹੀ ਬਦਰੀਨਾਥ ਦੇ ਦਰਵਾਜ਼ੇ 12 ਮਈ ਨੂੰ ਖੁੱਲ੍ਹਣਗੇ। ਚਾਰਧਾਮ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੇਸ਼ ਭਰ ਦੇ ਸ਼ਰਧਾਲੂਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਹੁਣ ਤੱਕ 17.88 ਲੱਖ ਲੋਕ ਚਾਰਧਾਮ ਵੈੱਬ ਪੋਰਟਲ, ਮੋਬਾਈਲ ਐਪ ਅਤੇ ਵਟਸਐਪ ਰਾਹੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ।

Related Post