ਸਮਰਾਲਾ ਵਿਖੇ ਚਾਰਧਾਮ ਯਾਤਰੀਆਂ ਦੀ ਬੱਸ ਨੂੰ ਹਾਦਸਾ, ਦੋ ਸ਼ਰਧਾਲੂਆਂ ਦੀ ਮੌਤ, 15 ਗੰਭੀਰ ਜ਼ਖ਼ਮੀ

Samrala News: ਸਮਰਾਲਾ ਨੇੜੇ ਤੜਕਸਾਰ ਭਿਆਨਕ ਹਾਦਸਾ ਵਾਪਰਨ ਦੀ ਖ਼ਬਰ ਹੈ। ਸਵੇਰੇ 5 ਵਜੇ ਦੇ ਕਰੀਬ ਬੱਸ ਨੂੰ ਵਾਪਰੇ ਹਾਦਸੇ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਹੈ, ਜਦਕਿ 15 ਲੋਕ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਇਹ ਇਹ ਸਾਰੇ ਚਾਰਧਾਮ ਦੇ ਸ਼ਰਧਾਲੂ ਦੱਸੇ ਜਾ ਰਹੇ ਹਨ।

By  KRISHAN KUMAR SHARMA May 22nd 2024 08:49 AM -- Updated: May 22nd 2024 08:52 AM

Samrala News: ਸਮਰਾਲਾ ਨੇੜੇ ਤੜਕਸਾਰ ਭਿਆਨਕ ਹਾਦਸਾ ਵਾਪਰਨ ਦੀ ਖ਼ਬਰ ਹੈ। ਸਵੇਰੇ 5 ਵਜੇ ਦੇ ਕਰੀਬ ਬੱਸ ਨੂੰ ਵਾਪਰੇ ਹਾਦਸੇ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਹੈ, ਜਦਕਿ 15 ਲੋਕ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਇਹ ਇਹ ਸਾਰੇ ਚਾਰਧਾਮ ਦੇ ਸ਼ਰਧਾਲੂ ਦੱਸੇ ਜਾ ਰਹੇ ਹਨ।

ਜਾਣਕਾਰੀ ਅਨੁਸਾਰ ਸਮਰਾਲਾ ਨੇੜਲੇ ਪਿੰਡ ਚਹਿਲਾਂ ਦੇ ਨੈਸ਼ਨਲ ਹਾਈਵੇ ਤੇ ਇੰਦੌਰ ਤੋਂ ਚੱਲੀ ਚਾਰਧਾਮ ਯਾਤਰਾ ਲਈ ਸ਼ਰਧਾਲੂਆ ਨਾਲ ਭਰੀ ਇੱਕ ਬੱਸ ਸੜਕ ਵਿਚਾਲੇ ਖੜੇ ਟਿੱਪਰ ਟਰਾਲੇ ਵਿੱਚ ਜਾ ਵੱਜੀ। ਹਾਦਸਾ ਇੰਨਾ ਭਿਆਨਕ ਸਾਬਤ ਹੋਇਆ ਕਿ ਬੱਸ ਦਾ ਇੱਕ ਪੂਰਾ ਪਾਸਾ ਹੀ ਨੁਕਸਾਨਿਆ ਗਿਆ ਅਤੇ ਬੱਸ ਵਿੱਚ ਬੈਠੇ ਯਾਤਰੀਆਂ 'ਚ ਚੀਕ ਚਿਹਾੜਾ ਮੱਚ ਗਿਆ। ਇਸ ਦੁਰਘਟਨਾ ਤੋਂ ਬਾਅਦ ਮੌਕੇ 'ਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਇਕੱਠੇ ਹੋਏ ਅਤੇ ਉਨ੍ਹਾਂ ਨੇ ਬੱਸ ਵਿੱਚ ਫਸੇ ਯਾਤਰੀਆਂ ਨੂੰ ਬਾਹਰ ਕੱਢਣ ਲਈ ਰਾਹਤ ਕਾਰਜ ਆਰੰਭੇ। ਮੌਕੇ 'ਤੇ ਸਮਰਾਲਾ ਪੁਲਿਸ ਵੀ ਪਹੁੰਚ ਗਈ ਸੀ ਅਤੇ ਬੱਸ ਵਿੱਚੋਂ ਜ਼ਖਮੀ ਯਾਤਰੀ ਨੂੰ ਕੱਢ ਕੇ ਸਮਰਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਪਰ ਇਸ ਹਾਦਸੇ ਵਿੱਚ ਦੋ ਮਹਿਲਾ ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇੱਕ ਹੋਰ ਯਾਤਰੀ ਦੀ ਹਾਲਤ ਬੜੀ ਨਾਜੁਕ ਦੱਸੀ ਜਾ ਰਹੀ ਹੈ।

ਇਸ ਮੌਕੇ ਰਾਹਤ ਕਾਰਜਾਂ ਲਈ ਪੁੱਜੇ ਇੱਕ ਪਿੰਡ ਵਾਸੀ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 5:30 ਵਜੇ ਦੇ ਕਰੀਬ ਹੋਇਆ ਅਤੇ ਹਾਦਸੇ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਬਚਾਅ ਕਾਰਜਾਂ ਲਈ ਤੁਰੰਤ ਮੌਕੇ 'ਤੇ ਪਹੁੰਚੇ।

ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੇ ਐਸਐਚ ਓ ਸਮਰਾਲਾ ਰਾਉ ਬਰਿੰਦਰ ਸਿੰਘ ਨੇ ਦੱਸਿਆ, ਕਿ ਉਨ੍ਹਾਂ ਨੂੰ ਸਵੇਰੇ 5:30 ਵਜੇ ਇਸ ਦੁਰਘਟਨਾ ਦੀ ਜਾਣਕਾਰੀ ਮਿਲੀ ਅਤੇ ਉਹ ਤੁਰੰਤ ਪੁਲਿਸ ਫੋਰਸ ਲੈ ਕੇ ਮੌਕੇ 'ਤੇ ਪਹੁੰਚ ਗਏ।

Related Post