ਰਾਸ਼ਟਰਪਤੀ ਭਵਨ ਦੇ ਮੁਗ਼ਲ ਗਾਰਡਨ ਦਾ ਬਦਲਿਆ ਨਾਮ, ਹੁਣ 'ਅੰਮ੍ਰਿਤ ਉਦਿਆਨ' ਵਜੋਂ ਜਾਣਿਆ ਜਾਵੇਗਾ ਗਾਰਡਨ

By  Ravinder Singh January 28th 2023 05:52 PM -- Updated: January 28th 2023 05:53 PM

ਨਵੀਂ ਦਿੱਲੀ : ਰਾਸ਼ਟਰਪਤੀ ਭਵਨ ਦੇ ਮੁਗ਼ਲ ਗਾਰਡਨ ਦਾ ਨਾਂ ਬਦਲ ਦਿੱਤਾ ਗਿਆ ਹੈ। ਹੁਣ ਮੁਗ਼ਲ ਗਾਰਡਨ ਨੂੰ ‘ਅੰਮ੍ਰਿਤ ਉਦਿਆਨ’ ਵਜੋਂ ਜਾਣਿਆ ਜਾਵੇਗਾ। ਦਰਅਸਲ ਰਾਸ਼ਟਰਪਤੀ ਭਵਨ ਦਾ ਮੁਗ਼ਲ ਗਾਰਡਨ ਆਪਣੀ ਖੂਬਸੂਰਤੀ ਲਈ ਬਹੁਤ ਮਸ਼ਹੂਰ ਹੈ। ਇਸ ਨੂੰ ਦੇਖਣ ਲਈ ਹਰ ਸਾਲ ਲੱਖਾਂ ਸੈਲਾਨੀ ਆਉਂਦੇ ਹਨ। ਗੁਲਾਬ ਦੀਆਂ 138 ਕਿਸਮਾਂ, 10,000 ਤੋਂ ਵੱਧ ਟਿਊਲਿਪ ਬਲਬ ਤੇ 70 ਵੱਖ-ਵੱਖ ਕਿਸਮਾਂ ਦੇ ਲਗਭਗ 5,000 ਮੌਸਮੀ ਫੁੱਲ ਹਨ। ਇਸ ਬਗੀਚੇ ਨੂੰ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਨੇ ਆਮ ਲੋਕਾਂ ਲਈ ਖੋਲ੍ਹਿਆ ਸੀ, ਉਦੋਂ ਤੋਂ ਹਰ ਸਾਲ ਬਸੰਤ ਰੁੱਤ 'ਚ ਇਸ ਨੂੰ ਆਮ ਲੋਕਾਂ ਲਈ ਖੋਲ੍ਹਿਆ ਜਾਂਦਾ ਹੈ।



15 ਏਕੜ 'ਚ ਫੈਲਿਆ ਇਹ ਬਾਗ ਬ੍ਰਿਟਿਸ਼ ਸ਼ਾਸਨ ਦੌਰਾਨ ਬਣਾਇਆ ਗਿਆ ਸੀ। ਇਕ ਕਹਾਵਤ ਹੈ ਕਿ ਮੁਗ਼ਲ ਗਾਰਡਨ ਦੇਸ਼ ਦੇ ਰਾਸ਼ਟਰਪਤੀ ਭਵਨ ਦੀ ਰੂਹ ਹੈ। ਮੁਗ਼ਲ ਗਾਰਡਨ ਦਾ ਇਕ ਹਿੱਸਾ ਗੁਲਾਬ ਦੀਆਂ ਵਿਸ਼ੇਸ਼ ਕਿਸਮਾਂ ਲਈ ਜਾਣਿਆ ਜਾਂਦਾ ਹੈ। ਰਾਸ਼ਟਰਪਤੀ ਭਵਨ ਤੇ ਮੁਗ਼ਲ ਗਾਰਡਨ ਨੂੰ ਅੰਗਰੇਜ਼ ਆਰਕੀਟੈਕਟ ਸਰ ਐਡਵਰਡ ਲੁਟੀਅਨ ਵੱਲੋਂ ਡਿਜ਼ਾਈਨ ਕੀਤਾ ਗਿਆ ਸੀ।

ਜਾਣਕਾਰੀ ਦਿੰਦਿਆਂ ਪ੍ਰਧਾਨ ਦੀ ਉਪ ਪ੍ਰੈੱਸ ਸਕੱਤਰ ਨਵਿਕਾ ਗੁਪਤਾ ਨੇ ਦੱਸਿਆ ਕਿ ਮੁਗ਼ਲ ਗਾਰਡਨ 'ਚ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਸਾਰੇ ਪਲਾਂਟਾਂ ਦੇ ਨੇੜੇ ਕਿਊਆਰ ਕੋਡ ਲਗਾਏ ਜਾਣਗੇ। ਇਸ ਦੇ ਨਾਲ ਹੀ ਇਕ ਹੋਰ ਬਦਲਾਅ ਕੀਤਾ ਗਿਆ ਹੈ। ਜਿਸ ਅਨੁਸਾਰ ਇੱਥੇ ਰੋਜ਼ਾਨਾ 20 ਦੇ ਕਰੀਬ ਪੇਸ਼ੇਵਰ ਗਾਈਡ ਵਜੋਂ ਕੰਮ ਕਰਨਗੇ। ਜੋ ਇੱਥੇ ਆਉਣ ਵਾਲੇ ਲੋਕਾਂ ਨੂੰ ਪੌਦਿਆਂ ਤੇ ਫੁੱਲਾਂ ਸਬੰਧੀ ਜਾਣਕਾਰੀ ਦੇਣਗੇ।

ਉਨ੍ਹਾਂ ਕਿਹਾ ਕਿ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਤੇ ਰਾਮਨਾਥ ਕੋਵਿੰਦ ਦੇ ਸਮੇਂ ਇੱਥੇ ਚਾਰ ਬਾਗ਼ ਸਨ ਪਰ ਪਿਛਲੇ ਕੁਝ ਸਮੇਂ 'ਚ ਇੱਥੇ ਹੋਰ ਬਗੀਚੇ ਬਣਾਏ ਗਏ ਹਨ। ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਦੇਸ਼ 'ਚ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾਇਆ ਜਾ ਰਿਹਾ ਹੈ।

ਇਸ ਕੜੀ 'ਚ ਰਾਸ਼ਟਰਪਤੀ ਨੇ ਰਾਸ਼ਟਰਪਤੀ ਭਵਨ ਦੇ ਬਗੀਚੇ ਨੂੰ ਇਕ ਨਾਮ ਦਿੱਤਾ ਹੈ, ਜੋ ਕਿ ਅੰਮ੍ਰਿਤ ਉਦਿਆਨ ਹੈ। 31 ਜਨਵਰੀ ਤੋਂ ਆਮ ਲੋਕਾਂ ਲਈ ਖੋਲ੍ਹਿਆ ਜਾਵੇਗਾ। ਕਾਬਿਲੇਗੌਰ ਹੈ ਕਿ ਰਾਸ਼ਟਰਪਤੀ ਭਵਨ ਦਾ ਅੰਮ੍ਰਿਤ ਉਦਿਆਨ 31 ਜਨਵਰੀ ਤੋਂ ਆਮ ਲੋਕਾਂ ਲਈ ਖੋਲ੍ਹਿਆ ਜਾਵੇਗਾ। ਉਦਿਆਨ ਉਤਸਵ-2023 ਇੱਥੇ 26 ਮਾਰਚ 2023 ਤੱਕ ਕਰਵਾਇਆ ਜਾਵੇਗਾ। ਜਿਸ 'ਚ ਦੇਸ਼-ਵਿਦੇਸ਼ ਤੋਂ ਸੈਲਾਨੀ ਪਹੁੰਚਣਗੇ। ਇਸ ਦੌਰਾਨ ਸਾਰੇ ਸੋਮਵਾਰ ਤੇ ਹੌਲੀ ਵਾਲੇ ਦਿਨ ਬਾਗ਼ ਬੰਦ ਰਹੇਗਾ।

ਇਹ ਵੀ ਪੜ੍ਹੋ : ਲੁਧਿਆਣਾ ’ਚ ਕੱਪੜੇ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

ਮੁਗ਼ਲ ਗਾਰਡਨ ਕਈ ਹਿੱਸਿਆਂ 'ਚ ਵੰਡਿਆ ਹੋਇਆ ਹੈ। ਕਾਬਿਲੇਗੌਰ ਹੈ ਕਿ ਮੁਗ਼ਲ ਗਾਰਡਨ ਕਈ ਹਿੱਸਿਆਂ 'ਚ ਵੰਡਿਆ ਹੋਇਆ ਹੈ। ਇਸ 'ਚ ਰੋਜ਼ ਗਾਰਡਨ ਦੇ ਨਾਲ-ਨਾਲ ਬਾਇਓ ਡਾਇਵਰਸਿਟੀ ਪਾਰਕ, ​​ਹਰਬਲ ਗਾਰਡਨ, ਬਟਰਫਲਾਈ, ਮਿਊਜ਼ੀਕਲ ਫਾਊਂਟੇਨ, ਸਨਕਨ ਗਾਰਡਨ, ਕੈਕਟਸ ਗਾਰਡਨ, ਨਿਊਟਰੀਸ਼ਨਲ ਗਾਰਡਨ ਤੇ ਬਾਇਓ ਫਿਊਲ ਪਾਰਕ ਹੈ। ਜਿੱਥੇ ਲੋਕ ਸੈਰ ਕਰਦੇ ਸਮੇਂ ਵੱਖ-ਵੱਖ ਤਰ੍ਹਾਂ ਦੇ ਫੁੱਲ ਦੇਖ ਸਕਦੇ ਹਨ।

Related Post