Chandigarh Press Club Elections : ਸੌਰਭ ਦੁੱਗਲ ਬਣੇ ਚੰਡੀਗੜ੍ਹ ਪ੍ਰੈਸ ਕਲੱਬ ਦੇ ਨਵੇਂ ਪ੍ਰਧਾਨ , ਜਾਣੋ ਸੀਨੀਅਰ ਉਪ-ਪ੍ਰਧਾਨ ਸਣੇ ਬਾਕੀ ਸਾਰੇ ਅਹੁਦੇ ’ਤੇ ਕੌਣ-ਕੌਣ ਜਿੱਤਿਆ

ਦੁੱਗਲ ਅਤੇ ਉਮੇਸ਼ ਸ਼ਰਮਾ ਦੇ ਪੈਨਲ ਨੇ ਸੱਤ ਅਹੁਦੇ ਜਿੱਤੇ, ਜਦੋਂ ਕਿ ਬਾਕੀ ਦੋ ਅਹੁਦੇ ਆਚਾਰੀਆ-ਸੁਖਬੀਰ ਸਿੰਘ ਬਾਜਵਾ ਪੈਨਲ ਨੂੰ ਗਏ।

By  Aarti March 31st 2025 12:56 PM

Chandigarh Press Club Elections : ਚੰਡੀਗੜ੍ਹ ਪ੍ਰੈਸ ਕਲੱਬ ਦੇ ਨਵੇਂ ਪ੍ਰਧਾਨ ਵਜੋਂ ਸੌਰਭ ਦੁੱਗਲ ਨੂੰ ਚੁਣਿਆ ਗਿਆ ਹੈ। ਜਿਨ੍ਹਾਂ ਨੇ ਨਲਿਨ ਆਚਾਰਿਆ ਨੂੰ 100 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਦੱਸ ਦਈਏ ਕਿ ਸੈਕਟਰ 27 ਦੇ ਕਲੱਬ ਵਿੱਚ ਸਾਲਾਨਾ ਚੋਣਾਂ ਵਿੱਚ ਦੁੱਗਲ (360) ਅਤੇ ਆਚਾਰੀਆ (260) ਵਿਚਕਾਰ ਕੁੱਲ 624 ਵੋਟਾਂ ਪਈਆਂ। ਦੁੱਗਲ ਅਤੇ ਉਮੇਸ਼ ਸ਼ਰਮਾ ਦੇ ਪੈਨਲ ਨੇ ਸੱਤ ਅਹੁਦੇ ਜਿੱਤੇ, ਜਦੋਂ ਕਿ ਬਾਕੀ ਦੋ ਅਹੁਦੇ ਆਚਾਰੀਆ-ਸੁਖਬੀਰ ਸਿੰਘ ਬਾਜਵਾ ਪੈਨਲ ਨੂੰ ਗਏ।

ਦੱਸ ਦਈਏ ਕਿ ਉਮੇਸ਼ ਸ਼ਰਮਾ (342 ਵੋਟਾਂ) ਨੇ ਬਾਜਵਾ (272) ਨੂੰ 70 ਵੋਟਾਂ ਨਾਲ ਹਰਾ ਕੇ ਸੀਨੀਅਰ ਉਪ-ਪ੍ਰਧਾਨ ਦਾ ਅਹੁਦਾ ਜਿੱਤਿਆ। ਅਰਸ਼ਦੀਪ ਅਰਸ਼ੀ (318) ਨੇ ਆਰਤੀ ਅਗਨੀਹੋਤਰੀ (302) ਨੂੰ 16 ਵੋਟਾਂ ਨਾਲ ਹਰਾ ਕੇ ਉਪ-ਪ੍ਰਧਾਨ (I) ਬਣੇ। ਉਪ-ਪ੍ਰਧਾਨ (II) ਦਾ ਅਹੁਦਾ ਅਮਰਪ੍ਰੀਤ ਸਿੰਘ (314) ਨੇ ਅਜੈ ਸੂਰਾ (301) ਨੂੰ ਹਰਾ ਕੇ ਜਿੱਤਿਆ। 

ਇਸ ਦੌਰਾਨ ਰਾਜੇਸ਼ ਢੱਲ (315) ਨੇ ਸਕੱਤਰ-ਜਨਰਲ ਦੇ ਅਹੁਦੇ ਲਈ ਡਾ. ਜੋਗਿੰਦਰ (297) ਨੂੰ 18 ਵੋਟਾਂ ਦੇ ਫਰਕ ਨਾਲ ਹਰਾਇਆ। ਅਜੈ ਜਲੰਧਰੀ (307) ਨੂੰ ਸਕੱਤਰ ਚੁਣਿਆ ਗਿਆ। ਉਨ੍ਹਾਂ ਨੇ ਪਵਨ ਤਿਵਾੜੀ (301) ਨੂੰ ਛੇ ਵੋਟਾਂ ਦੇ ਫਰਕ ਨਾਲ ਹਰਾਇਆ। ਸੰਯੁਕਤ ਸਕੱਤਰ (I) ਦਾ ਅਹੁਦਾ ਮੁਕੇਸ਼ ਅਠਵਾਲ (312) ਨੂੰ ਮਿਲਿਆ, ਜਿਨ੍ਹਾਂ ਨੇ ਸਤੀਸ਼ ਕੁਮਾਰ (301) ਨੂੰ 11 ਵੋਟਾਂ ਨਾਲ ਹਰਾਇਆ।

ਪ੍ਰਭਾਤ ਕਟਿਆਰ (316) ਨੂੰ ਜੈ ਸਿੰਘ ਛਿੱਬਰ (302) ਨੂੰ ਹਰਾ ਕੇ ਸੰਯੁਕਤ ਸਕੱਤਰ (II) ਚੁਣਿਆ ਗਿਆ। ਖਜ਼ਾਨਚੀ ਦਾ ਅਹੁਦਾ ਦੁਸ਼ਯੰਤ ਸਿੰਘ ਪੁੰਡੀਰ (315) ਨੇ ਜਿੱਤਿਆ, ਜਿਨ੍ਹਾਂ ਨੂੰ ਅਨਿਲ ਭਾਰਦਵਾਜ (296) ਨਾਲੋਂ 17 ਵੋਟਾਂ ਵੱਧ ਮਿਲੀਆਂ।

ਇਹ ਵੀ ਪੜ੍ਹੋ : Punjab University ਦੇ 3 ਵਿਦਿਆਰਥੀਆਂ ਦੀ ਹਾਦਸੇ ’ਚ ਮੌਤ, ਇੱਕ ਦੀ ਹਾਲਤ ਗੰਭੀਰ

Related Post