ਨਵੇਂ ਸਾਲ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਸਖ਼ਤ, ਸ਼ਹਿਰ 'ਚ ਹੋਵੇਗੀ ਨਾਕਾਬੰਦੀ

By  Pardeep Singh December 30th 2022 05:34 PM

ਚੰਡੀਗੜ੍ਹ: ਨਵੇਂ ਸਾਲ ਮੌਕੇ ਹੁੱਲੜਬਾਜ਼ੀ ਨੂੰ ਰੋਕਣ ਲਈ ਚੰਡੀਗੜ੍ਹ ਪੁਲਿਸ ਨੇ ਇਸ ਵਾਰ ਸਖ਼ਤੀ ਕੀਤੀ ਹੈ। ਜੇਕਰ ਤੁਸੀਂ 'ਦਿ ਸਿਟੀ ਬਿਊਟੀਫੁੱਲ ਚੰਡੀਗੜ੍ਹ' 'ਚ ਨਵੇਂ ਸਾਲ ਦਾ ਜਸ਼ਨ ਮਨਾਉਣ ਆ ਰਹੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਚੰਡੀਗੜ੍ਹ ਪੁਲਿਸ ਨੇ ਨਾਕਾਬੰਦੀ ਵਦਾ ਦਿੱਤੀ ਹੈ। ਅਤੇ ਜੋ ਵੀ ਹੁੱਲੜਬਾਜ਼ੀ ਕਰੇਗਾ ਉਸ ਨੂੰ ਜੇਲ੍ਹ ਜਾਣਾ ਵੀ ਪੈ ਸਕਦਾ ਹੈ।

ਨਵੇਂ ਸਾਲ ਦੀ ਆਮਦ 'ਚ ਕੁਝ  ਘੰਟੇ ਬਾਕੀ ਹਨ, ਜਿਸ ਕਾਰਨ ਚੰਡੀਗੜ੍ਹ ਪੁਲਿਸ ਨੇ ਕਮਰ ਕੱਸ ਲਈ ਹੈ, ਚੰਡੀਗੜ੍ਹ 'ਚ ਸੜਕਾਂ 'ਤੇ 2000 ਦੇ ਕਰੀਬ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ, ਵੱਖ-ਵੱਖ ਥਾਵਾਂ 'ਤੇ ਨਾਕੇਬੰਦੀ ਵੀ ਕੀਤੀ ਜਾਵੇਗੀ। ਸੈਕਟਰ 17 ਪਲਾਜ਼ਾ ਸਿਟੀ ਪਲਾਜ਼ਾ, ਸੈਕਟਰ 22 ਰੋਮਾ ਲਾਈਟ ਪੁਆਇੰਟ, ਅਲਾਂਟੇ ਮਾਲ, ਕਲੱਬਾਂ, ਰੈਸਟੋਰੈਂਟਾਂ ਅਤੇ ਪੱਬਾਂ ਦੇ ਬਾਹਰ ਪੁਲਿਸ ਤਿੱਖੀ ਨਜ਼ਰ ਰੱਖੇਗੀ। ਸ਼ਰਾਬ ਪੀ ਕੇ ਹੰਗਾਮਾ ਕਰਨ ਵਾਲੇ ਹੁਣ ਜਾ ਸਕਦੇ ਹਨ ਜੇਲ੍ਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਡੀਐਸਪੀ ਪੀਆਰਓ ਰਾਮ ਗੋਪਾਲ ਨੇ ਦੱਸਿਆ ਕਿ ਚੰਡੀਗੜ੍ਹ ਪੁਲਿਸ ਦੇ 2000 ਦੇ ਕਰੀਬ ਮੁਲਾਜ਼ਮ ਸੜਕਾਂ ’ਤੇ ਤਾਇਨਾਤ ਕੀਤੇ ਜਾਣਗੇ ਅਤੇ ਸ਼ਹਿਰਾਂ ਦੇ ਸਾਰੇ ਛੋਟੇ ਬਾਜ਼ਾਰ ਕਲੱਬਾਂ ਦੇ ਬਾਹਰ ਨਿਗਰਾਨੀ ਰੱਖੀ ਜਾਵੇਗੀ ਤਾਂ ਜੋ ਕੋਈ ਬਾਹਰੀ ਵਿਅਕਤੀ ਆ ਕੇ ਹੰਗਾਮਾ ਨਾ ਕਰ ਸਕੇ।

ਡੀ.ਐਸ.ਪੀ ਨੇ ਕਿਹਾ ਕਿ ਜੇਕਰ ਕੋਈ ਸ਼ਰਾਬ ਪੀ ਕੇ ਵਾਹਨ ਚਲਾਉਂਦਾ ਹੈ ਤਾਂ ਉਸ ਨੂੰ ਪੈਦਲ ਹੀ ਘਰ ਜਾਣਾ ਪਵੇਗਾ, ਇਸ ਲਈ ਸ਼ਰਾਬ ਪੀ ਕੇ ਵਾਹਨ ਨਾ ਚਲਾਓ, ਇਸ ਲਈ ਹੈਲਪਲਾਈਨ ਨੰਬਰ ਮੌਜੂਦ ਹੈ, ਤੁਸੀਂ ਫੋਨ ਕਰ ਸਕਦੇ ਹੋ। ਦੇਰ ਰਾਤ ਕਿਸੇ ਵੀ ਸਮੇਂ ਹੈਲਪਲਾਈਨ ਨੰਬਰ, ਸੁਰੱਖਿਅਤ ਰਹਿਣ ਲਈ ਘਰ ਛੱਡ ਦਿੱਤਾ ਜਾਵੇਗਾ।

ਚੰਡੀਗੜ੍ਹ ਦੀ ਹੱਦ 'ਤੇ ਸਥਿਤ ਵੱਖ-ਵੱਖ ਸੈਕਟਰਾਂ 'ਚ ਸਾਰੇ ਡੀਐੱਸਪੀ ਐੱਸਐੱਚਓ ਵੀ  ਚੈਕਿੰਗ ਕਰਨਗੇ। ਪੁਲਿਸ ਨੇ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਲਾਇਨ ਆਰਡਰ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ, ਹੁਣ ਦੇਖਣਾ ਹੋਵੇਗਾ ਕਿ ਨਵੇਂ ਸਾਲ 'ਤੇ ਕਿੰਨੇ ਚਲਾਨ ਕੱਟੇ ਜਾਂਦੇ ਹਨ ।

Related Post