Bribery case : ਚੰਡੀਗੜ੍ਹ ਪੁਲਿਸ ਦਾ ਇੰਸਪੈਕਟਰ ਹਰਿੰਦਰ ਸੇਖੋਂ ਦੋਸ਼ੀ ਕਰਾਰ, ਇੰਸਪੈਕਟਰ ਤੋਂ ਸਬ-ਇੰਸਪੈਕਟਰ ਕੀਤਾ ਡਿਮੋਟ

Harinder Singh Sekhon Bribery case : ਰਿਸ਼ਵਤ ਮਾਮਲੇ ਵਿੱਚ ਸੀਬੀਆਈ ਜਾਂਚ ਦਾ ਸਾਹਮਣਾ ਕਰਨ ਵਾਲੇ ਚੰਡੀਗੜ੍ਹ ਪੁਲਿਸ ਦੇ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਨੂੰ ਵਿਭਾਗੀ ਜਾਂਚ ਵਿੱਚ ਦੋਸ਼ੀ ਪਾਇਆ ਗਿਆ ਹੈ। ਉਸ ਨੂੰ ਇੰਸਪੈਕਟਰ ਤੋਂ ਸਬ-ਇੰਸਪੈਕਟਰ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ।

By  KRISHAN KUMAR SHARMA December 25th 2024 04:49 PM -- Updated: December 25th 2024 04:54 PM

Chandigarh Police : ਰਿਸ਼ਵਤ ਮਾਮਲੇ ਵਿੱਚ ਸੀਬੀਆਈ ਜਾਂਚ ਦਾ ਸਾਹਮਣਾ ਕਰਨ ਵਾਲੇ ਚੰਡੀਗੜ੍ਹ ਪੁਲਿਸ ਦੇ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਨੂੰ ਵਿਭਾਗੀ ਜਾਂਚ ਵਿੱਚ ਦੋਸ਼ੀ ਪਾਇਆ ਗਿਆ ਹੈ। ਉਸ ਨੂੰ ਇੰਸਪੈਕਟਰ ਤੋਂ ਸਬ-ਇੰਸਪੈਕਟਰ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਹੁਕਮਾਂ ’ਤੇ ਐਸਐਸਪੀ ਟਰੈਫਿਕ ਅਤੇ ਸੁਰੱਖਿਆ ਸੁਮੇਰ ਪ੍ਰਤਾਪ ਸਿੰਘ ਦੇ ਦਸਤਖ਼ਤ ਹਨ।

ਦੱਸ ਦਈਏ ਕਿ ਸਾਲ 2023 'ਚ ਸੀਬੀਆਈ ਚੰਡੀਗੜ੍ਹ ਦੀ ਟੀਮ ਨੇ ਦੀਪਕ ਉਰਫ ਦੀਪੂ ਦੀ ਸ਼ਿਕਾਇਤ 'ਤੇ ਜਾਲ ਵਿਛਾ ਕੇ ਦੋ ਵਿਚੋਲਿਆਂ ਨੂੰ ਫੜਿਆ ਸੀ। ਉਸ ਸਮੇਂ ਸੇਖੋਂ ਸੈਕਟਰ-26 ਸਥਿਤ ਅਪਰੇਸ਼ਨ ਸੈੱਲ ਦੇ ਇੰਚਾਰਜ ਵਜੋਂ ਮੌਜੂਦ ਸਨ। ਸੀਬੀਆਈ ਐਫਆਈਆਰ ਮੁਤਾਬਕ ਦੀਪੂ ਨੇ ਸ਼ਿਕਾਇਤ ਕੀਤੀ ਸੀ ਕਿ ਕਾਂਸਟੇਬਲ ਪਵਨ ਉਸ ਨੂੰ ਕਿਸੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ 7 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਦੀਪੂ ਨੇ ਸ਼ਿਕਾਇਤ ਵਿੱਚ ਇਹ ਵੀ ਕਿਹਾ ਸੀ ਕਿ ਕਾਂਸਟੇਬਲ ਉਸ ਨੂੰ ਇੰਸਪੈਕਟਰ ਸੇਖੋਂ ਕੋਲ ਲੈ ਗਿਆ ਸੀ।

ਦੀਪਕ ਦੀ ਸ਼ਿਕਾਇਤ 'ਤੇ ਸੀਬੀਆਈ ਨੇ ਮਨੀਸ਼ ਦੂਬੇ ਅਤੇ ਕਬਾੜੀ ਨੂੰ ਲੱਖਾਂ ਰੁਪਏ ਸਮੇਤ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਸੀ। ਦੋਸ਼ ਹੈ ਕਿ ਇਸ ਮਾਮਲੇ 'ਚ ਉਹ ਦੋਵੇਂ ਵਿਚੋਲੇ ਸਨ। ਜਦਕਿ ਕਾਂਸਟੇਬਲ ਪਵਨ ਮੌਕੇ ਤੋਂ ਫਰਾਰ ਹੋ ਗਿਆ ਸੀ। ਸੀਬੀਆਈ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਕਾਂਸਟੇਬਲ ਪਵਨ ਦੇ ਇੰਸਪੈਕਟਰ ਸੇਖੋਂ ਨਾਲ ਪੁਰਾਣੇ ਸਬੰਧ ਸਨ। ਸੀਬੀਆਈ ਨੇ ਮਾਮਲੇ ਵਿੱਚ ਵਿਚੋਲੇ ਅਤੇ ਕਾਂਸਟੇਬਲ ਪਵਨ ਦੋਵਾਂ ਨੂੰ ਨਾਮਜ਼ਦ ਕੀਤਾ ਸੀ। 

ਸੇਖੋਂ ਨੇ 5 ਵਾਰ ਜਿੱਤਿਆ 'ਮਿਸਟਰ ਚੰਡੀਗੜ੍ਹ' ਦਾ ਖਿਤਾਬ

ਸੇਖੋਂ ਨੇ ਫਲੋਰੀਡਾ, ਅਮਰੀਕਾ ਵਿੱਚ ਐਮੇਚਿਓਰ ਓਲੰਪੀਆ-2020 ਵਿੱਚ ਸੋਨ ਤਗਮਾ ਜਿੱਤਿਆ ਸੀ। ਇਸ ਦੌਰਾਨ ਉਸ ਨੇ 53 ਦੇਸ਼ਾਂ ਦੇ ਚੋਟੀ ਦੇ ਐਥਲੀਟਾਂ ਨੂੰ ਹਰਾ ਕੇ ਓਪਨ ਪੁਰਸ਼ ਫਿਜ਼ਿਕ ਵਿੱਚ ਸ਼ਹਿਰ ਦਾ ਪਹਿਲਾ ਸੋਨ ਤਗਮਾ ਜਿੱਤਿਆ। 1997 ਵਿੱਚ ਚੰਡੀਗੜ੍ਹ ਪੁਲਿਸ ਵਿੱਚ ਭਰਤੀ ਹੋਏ ਸੇਖੋਂ ਨੇ 2019 ਵਿੱਚ ਇਸੇ ਈਵੈਂਟ ਵਿੱਚ ਕਾਂਸੀ ਦਾ ਤਗ਼ਮਾ ਵੀ ਜਿੱਤਿਆ ਸੀ। ਉਸ ਦੀ ਖੇਡ ਦਾ ਇਹ ਸਫ਼ਰ 2016 ਤੋਂ ਸ਼ੁਰੂ ਹੋਇਆ ਸੀ, ਜਦੋਂ ਉਹ ਪਹਿਲੀ ਵਾਰ ਇਸ ਮੁਕਾਬਲੇ ਵਿੱਚ ਦਾਖਲ ਹੋਇਆ ਸੀ ਅਤੇ ਚੌਥੇ ਸਥਾਨ 'ਤੇ ਰਿਹਾ ਸੀ।

Related Post