Chandigarh PGI Strike : ਚੰਡੀਗੜ੍ਹ PGI ’ਚ ਠੇਕਾ ਕਰਮਚਾਰੀਆਂ ਦੀ ਹੜਤਾਲ, ਸਾਰਾ ਕੰਮ ਹੋਇਆ ਠੱਪ

ਦੱਸ ਦਈਏ ਕਿ ਠੇਕਾ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਪਰ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਾ ਹੋਣ ਕਰਕੇ ਉਨ੍ਹਾਂ ਵੱਲੋਂ ਦਫਤਰ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ।

By  Aarti August 8th 2024 12:47 PM -- Updated: August 8th 2024 03:46 PM

Chandigarh PGI Strike : ਪੀਜੀਆਈ ਦੇ ਠੇਕਾ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਵੀਰਵਾਰ ਨੂੰ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਕਾਰਨ ਓਪੀਡੀ ਤੋਂ ਲੈ ਕੇ ਐਮਰਜੈਂਸੀ ਅਤੇ ਵਾਰਡ ਤੱਕ ਦੀ ਹਾਲਤ ਬਦਤਰ ਹੋ ਗਈ ਹੈ। ਓਪੀਡੀ ਵਿੱਚ ਮਰੀਜ਼ਾਂ ਦੇ ਕਾਰਡ ਨਾ ਬਣਨ ਕਾਰਨ ਲੋਕਾਂ ਵਿੱਚ ਰੋਸ ਹੈ। ਦੂਜੇ ਪਾਸੇ ਪੀਜੀਆਈ ਦੇ ਅੰਦਰ ਹੜਤਾਲ ਦੇ ਚੱਲਦੇ ਸਾਰਾ ਕੰਮ ਠੱਪ ਹੋ ਗਿਆ ਹੈ।

ਦੱਸ ਦਈਏ ਕਿ ਠੇਕਾ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਪਰ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਾ ਹੋਣ ਕਰਕੇ ਉਨ੍ਹਾਂ ਵੱਲੋਂ ਦਫਤਰ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ। 


ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਚਾਰ ਮਹੀਨਿਆਂ ਤੋਂ ਪੀਜੀਆਈ ਮੈਨੇਜਮੈਂਟ ਅਤੇ ਸਿਹਤ ਮੰਤਰਾਲਾ ਗਰੀਬ ਕੰਟਰੈਕਟ ਵਰਕਰਾਂ ਦਾ ਮਜ਼ਾਕ ਉਡਾ ਰਹੀ ਹੈ, ਜਿਸ ਕਾਰਨ ਸਾਰੇ ਠੇਕਾ ਕਰਮਚਾਰੀ 8 ਅਗਸਤ ਨੂੰ ਹੜਤਾਲ 'ਤੇ ਹਨ। ਜੇਕਰ ਪੁਲਿਸ ਨੇ ਤਾਕਤ ਦੀ ਵਰਤੋਂ ਕੀਤੀ ਤਾਂ ਮੁਲਾਜ਼ਮ ਜੇਲ੍ਹ ਭਰੋ ਅੰਦੋਲਨ ਤੋਂ ਪਿੱਛੇ ਨਹੀਂ ਹਟਣਗੇ। 

ਇਹ ਵੀ ਪੜ੍ਹੋ: Aam Aadmi Party ਦੇ ਕੌਂਸਲਰ ਜਸਬੀਰ ਸਿੰਘ ਲਾਡੀ ਖਿਲਾਫ FIR ਦਰਜ, ਭਾਜਪਾ ਆਗੂ ਨਰੇਸ਼ ਅਰੋੜਾ ਦੀ ਸ਼ਿਕਾਇਤ ’ਤੇ ਹੋਈ ਕਾਰਵਾਈ

Related Post