Chandigarh-Manali Tunnel Road: ਚੰਡੀਗੜ੍ਹ ਤੋਂ ਸੈਲਾਨੀਆਂ ਦਾ ਬਚੇਗਾ 3 ਘੰਟੇ ਦਾ ਸਮਾਂ; 37 ਸੁਰੰਗਾਂ ਨਾਲ ਘੱਟਣਗੇ 13 ਘੰਟੇ

ਗੁਆਂਢੀ ਪਹਾੜੀ ਰਾਜ ਵਿੱਚ ਅਗਲੇ 3 ਸਾਲਾਂ ਵਿੱਚ 31 ਹਜ਼ਾਰ ਕਰੋੜ ਰੁਪਏ ਦੇ ਖਰਚ ਨਾਲ 37 ਸੁਰੰਗਾਂ ਦਾ ਨਿਰਮਾਣ ਪੂਰਾ ਹੋ ਜਾਵੇਗਾ।

By  Jasmeet Singh February 27th 2023 07:25 PM

ਚੰਡੀਗੜ੍ਹ: ਗੁਆਂਢੀ ਪਹਾੜੀ ਰਾਜ ਵਿੱਚ ਅਗਲੇ 3 ਸਾਲਾਂ ਵਿੱਚ 31 ਹਜ਼ਾਰ ਕਰੋੜ ਰੁਪਏ ਦੇ ਖਰਚ ਨਾਲ 37 ਸੁਰੰਗਾਂ ਦਾ ਨਿਰਮਾਣ ਪੂਰਾ ਹੋ ਜਾਵੇਗਾ। ਸੈਲਾਨੀਆਂ ਲਈ ਸਭ ਤੋਂ ਵੱਧ ਖੁਸ਼ੀ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਚਾਰ ਮਾਰਗੀ ਕੀਰਤਪੁਰ-ਨੇਰਚੌਕ ਦੀਆਂ 9 ਸੁਰੰਗਾਂ ਅਪ੍ਰੈਲ ਤੱਕ ਖੋਲ੍ਹ ਦਿੱਤੀਆਂ ਜਾਣਗੀਆਂ।

ਦੱਸ ਦੇਈਏ ਕਿ 237 ਕਿਲੋਮੀਟਰ ਦਾ ਪੁਰਾਣ ਸਫ਼ਰ ਇਸ ਹਾਈਵੇਅ ਦੇ ਨਿਰਮਾਣ ਤੋਂ ਬਾਅਦ ਮਹਿਜ਼ 196 ਕਿਲੋਮੀਟਰ ਦਾ ਰਹਿ ਜਾਵੇਗਾ। ਜਿਸ ਦਾ ਮਤਲਬ ਹੈ ਕਿ ਸੈਲਾਨੀਆਂ ਨੂੰ ਚੰਡੀਗੜ੍ਹ ਤੋਂ ਮਨਾਲੀ ਤਾਈਂ 41 ਕਿਲੋਮੀਟਰ ਘੱਟ ਸਫ਼ਰ ਕਰਨਾ ਪਵੇਗਾ। 

ਮੀਡੀਆ ਰਿਪੋਰਟਾਂ ਮੁਤਾਬਕ ਮਨਾਲੀ ਤੱਕ 5 ਸੁਰੰਗਾਂ ਨੂੰ ਵੀ ਜਲਦੀ ਹੀ ਖੋਲ੍ਹ ਦਿੱਤਾ ਜਾਵੇਗਾ। ਇਨ੍ਹਾਂ ਸੁਰੰਗਾਂ ਦੇ ਬਣਨ ਨਾਲ ਚੰਡੀਗੜ੍ਹ ਤੋਂ ਆਉਣ ਵਾਲੇ ਸੈਲਾਨੀਆਂ ਦੇ ਸਫ਼ਰ ਦੇ ਸਮੇਂ ਵਿੱਚ 3.50 ਘੰਟੇ ਦੀ ਬੱਚਤ ਹੋਵੇਗੀ। 

ਪਰਵਾਣੂ-ਸੋਲਨ ਹਾਈਵੇ ਤਿਆਰ ਪਿਆ ਤੇ ਬਿਲਾਸਪੁਰ-ਮਨਾਲੀ ਹਾਈਵੇਅ ਮਈ-ਜੂਨ ਵਿੱਚ ਖੁੱਲ੍ਹ ਜਾਵੇਗਾ। ਸਾਰੀਆਂ ਸੁਰੰਗਾਂ ਬਣਨ ਤੋਂ ਬਾਅਦ ਸਮਾਂ 13 ਘੰਟੇ ਦਾ ਹੋਵੇਗਾ ਤੇ ਕੁੱਲ ਦੂਰੀ 116 ਕਿਲੋਮੀਟਰ ਘੱਟ ਜਾਵੇਗੀ।

Related Post