Chandigarh Carnival ਦੀ ਹੋਈ ਸ਼ੁਰੂਆਤ; ਬਾਲੀਵੁੱਡ ਤੇ ਪੋਲੀਵੁੱਡ Celebrities ਕਰਨਗੇ ਸ਼ਿਰਕਤ

By  Jasmeet Singh December 2nd 2022 02:37 PM

ਅੰਕੁਸ਼ ਮਹਾਜਨ, (ਚੰਡੀਗੜ੍ਹ, 2 ਦਸੰਬਰ): ਚੰਡੀਗੜ੍ਹ ਕਾਰਨੀਵਲ ਦੀ ਇੱਕ ਵਾਰ ਫਿਰ ਜ਼ੋਰਾ ਸ਼ੋਰਾਂ ਨਾਲ ਸ਼ੁਰੂਆਤ ਹੋ ਗਈ ਹੈ। ਇਸ ਵਾਰ ਚੰਡੀਗੜ੍ਹ ਕਾਰਨੀਵਲ (Chandigarh Carnival) ਕਰੀਬ 3 ਸਾਲਾਂ ਬਾਅਦ ਸ਼ੁਰੂ ਹੋਇਆ ਹੈ। ਜਿਸ 'ਚ ਇਸ ਵਾਰ ਕੁਝ ਖਾਸ ਹੋਵੇਗਾ। ਇਸ ਵਾਰ ਬਾਲੀਵੁੱਡ ਅਤੇ ਪੰਜਾਬੀ ਗਾਇਕਾਂ ਦੀ ਇੱਕ ਮਿਊਜ਼ਿਕ ਨਾਈਟ ਵੀ ਹੋਵੇਗੀ, ਜਿਸ ਵਿੱਚ ਬਾਲੀਵੁੱਡ ਗਾਇਕ ਸ਼ਾਨ ਅਤੇ ਪੰਜਾਬੀ ਗਾਇਕ ਜੱਸੀ ਗਿੱਲ ਪਰਫਾਰਮ ਕਰਨਗੇ।

ਕਾਰਨੀਵਲ ਦਾ ਉਦਘਾਟਨ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਵੱਲੋਂ ਕੀਤਾ ਗਿਆ। ਚੰਡੀਗੜ੍ਹ ਪ੍ਰਸ਼ਾਸਨ ਦਾ ਸੈਰ ਸਪਾਟਾ ਵਿਭਾਗ ਹਰ ਸਾਲ ਸੈਕਟਰ-10 ਸਥਿਤ ਲੈਜ਼ਰ ਵੈਲੀ ਵਿਖੇ ਆਰਟਸ ਕਾਲਜ ਦੇ ਸਹਿਯੋਗ ਨਾਲ ਚੰਡੀਗੜ੍ਹ ਕਾਰਨੀਵਲ ਦਾ ਆਯੋਜਨ ਕਰਦਾ ਹੈ। ਅਜਿਹੇ 'ਚ ਆਰਟਸ ਕਾਲਜ ਦੇ ਵਿਦਿਆਰਥੀਆਂ ਨੇ ਲੈਜ਼ਰ ਵੈਲੀ 'ਚ ਖਾਸ ਤਿਆਰੀ ਕੀਤੀ ਹੈ।

ਇਸ ਕਾਰਨੀਵਲ ਵਿੱਚ ਬੱਚਿਆਂ ਅਤੇ ਵੱਡਿਆਂ ਲਈ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਂਦੇ ਹਨ। ਤਿੰਨ ਦਿਨ ਚੱਲਣ ਵਾਲੇ ਚੰਡੀਗੜ੍ਹ ਕਾਰਨੀਵਲ ਵਿੱਚ ਐਡਵੈਂਚਰ ਪਾਰਕ, ​​ਫੂਡ ਸਟਾਲ, ਮਿਊਜ਼ੀਕਲ ਨਾਈਟਸ ਸਮੇਤ ਕਈ ਸਮਾਗਮ ਹੋਣਗੇ। ਇਸ ਦੇ ਲਈ ਸੈਰ ਸਪਾਟਾ ਵਿਭਾਗ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ: ਸਰਕਾਰ ਦੇ Official YouTube ਚੈਨਲ ਤੋਂ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਸਬੰਧਿਤ ਵੀਡਿਓਜ਼ ਨੂੰ ਹਟਾਉਣਾ ਕਿੰਨਾ ਵਾਜਿਬ!

ਇਸ ਤੋਂ ਇਲਾਵਾ ਸੈਰ ਸਪਾਟਾ ਵਿਭਾਗ ਦੀ ਤਰਫੋਂ ਡਬਲ ਡੈਕਰ ਬੱਸ 'ਤੇ ਹੌਪ ਆਫ ਹੌਪ ਦੀ ਮੁਫਤ ਸਵਾਰੀ, ਯੂਨੈਸਕੋ ਵਰਲਡ ਹੈਰੀਟੇਜ ਸਾਈਟ ਕੈਪੀਟਲ ਕੰਪਲੈਕਸ ਦਾ ਦੌਰਾ, ਕਲਾਗ੍ਰਾਮ 'ਚ ਮਿਊਜ਼ੀਕਲ ਨਾਈਟਸ, ਬੋਟੈਨੀਕਲ ਗਾਰਡਨ, ਸੁਖਨਾ ਝੀਲ ਅਤੇ ਸੈਕਟਰ-42 ਦੀ ਨਿਊ ਲੇਕ ਵਿਖੇ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ। ਦੂਜੇ ਪਾਸੇ ਬੱਚਿਆਂ ਲਈ ਵੀ ਵਿਸ਼ੇਸ਼ ਝਾਂਕੀਆਂ ਤਿਆਰ ਕੀਤੀਆਂ ਜਾਂਦੀਆਂ ਹਨ।

Related Post