Chandigarh Blast Latest CCTV : ਚੰਡੀਗੜ੍ਹ ਬੰਬ ਧਮਾਕੇ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ, CCTV ’ਚ ਇੱਕ ਨੌਜਵਾਨ ਬੰਬ ਸੁੱਟਦਾ ਆ ਰਿਹਾ ਨਜ਼ਰ
ਮਿਲੀ ਜਾਣਕਾਰੀ ਮੁਤਾਬਿਕ ਇਹ ਦੇਸੀ ਬੰਬ ਤੜਕੇ ਤਿੰਨ ਵਜੇ ਸੁੱਟਿਆ ਗਿਆ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਤੜਕਸਾਰ ਕਿਸੇ ਅਣਪਛਾਤਿਆਂ ਵਲੋਂ ਸੈਕਟਰ 26 ਥਾਣੇ ਦੇ ਪਿਛਲੇ ਪਾਸੇ ਦੇਸੀ ਬੰਬ ਬਣਾ ਕੇ ਸੁੱਟਿਆ ਗਿਆ ਹੈ।
Chandigarh Blast Latest CCTV : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 3 ਦਸੰਬਰ ਨੂੰ ਚੰਡੀਗੜ੍ਹ ਫੇਰੀ ਤੋਂ ਪਹਿਲਾਂ ਸੈਕਟਰ-26 ਸਥਿਤ ਸੇਵਿਲ ਬਾਰ ਐਂਡ ਲੌਂਜ ਅਤੇ ਡੀਓਰਾ ਕਲੱਬ ਦੇ ਬਾਹਰ ਤੜਕੇ ਧਮਾਕੇ ਹੋਏ। ਇਸ ਸਬੰਧੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ’ਚ ਇੱਕ ਸ਼ਖਸ ਵੱਲੋਂ ਬੰਬ ਸੁੱਟਿਆ ਗਿਆ ਹੈ।
ਘਟਨਾ ਦਾ ਇੱਕ ਸੀਸੀਟੀਵੀ ਸਾਹਮਣੇ ਆਇਆ ਹੈ। ਜਿਸ ’ਚ ਦੇਖਿਆ ਜਾ ਸਕਦਾ ਹੈ ਕਿ ਸਵੇਰੇ 3.15 ਵਜੇ ਇਕ ਨੌਜਵਾਨ ਨੇ ਕਲੱਬ ਵੱਲ ਬੰਬ ਵਰਗੀ ਚੀਜ਼ ਸੁੱਟ ਦਿੱਤੀ। ਜਿਸ ਤੋਂ ਬਾਅਦ ਜ਼ਬਰਦਸਤ ਧਮਾਕਾ ਹੋਇਆ। ਧੂੰਆਂ ਉੱਠਦੇ ਹੀ ਨੌਜਵਾਨ ਉਥੋਂ ਭੱਜ ਗਿਆ।
ਡੀਐਸਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਸਵੇਰੇ 3.25 ਵਜੇ ਸਾਨੂੰ ਕੰਟਰੋਲ ਰੂਮ ਵਿੱਚ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਸਾਡੇ ਜਾਂਚ ਅਧਿਕਾਰੀ ਮੌਕੇ 'ਤੇ ਗਏ। ਉਥੇ ਕਲੱਬ ਦਾ ਸ਼ੀਸ਼ਾ ਟੁੱਟ ਗਿਆ। ਪੁਲਿਸ ਬਿਆਨ ਦਰਜ ਕਰਨ ਤੋਂ ਬਾਅਦ ਮਾਮਲਾ ਦਰਜ ਕਰੇਗੀ।
ਇਹ ਵੀ ਪੜ੍ਹੋ : Blast in Chandigarh : ਚੰਡੀਗੜ੍ਹ ’ਚ ਸੈਕਟਰ 26 ਦੇ ਥਾਣੇ ਦੇ ਪਿੱਛੇ ਸੁੱਟੇ ਗਏ ਦੇਸੀ ਬੰਬ, ਲੋਕਾਂ ’ਚ ਫੈਲੀ ਦਹਿਸ਼ਤ