Chahat Pandey: 'ਆਪ' ਦੀ ਚਾਹਤ ਪਾਂਡੇ ਨੂੰ ਮਿਲੀਆਂ ਇੰਨੀਆਂ ਵੋਟਾਂ, ਕਿ ਉਂਗਲਾ 'ਤੇ ਗਿਣੀਆਂ ਜਾ ਸਕਦੀਆਂ, ਜਾਣੋ ਕੌਣ ਹੈ ਚਾਹਤ ਪਾਂਡੇ

By  Amritpal Singh December 4th 2023 08:33 PM

Chahat Pandey: ਆਮ ਆਦਮੀ ਪਾਰਟੀ ਦੀ ਉਮੀਦਵਾਰ ਚਾਹਤ ਪਾਂਡੇ ਮੱਧ ਪ੍ਰਦੇਸ਼ ਦੀ ਦਮੋਹ ਵਿਧਾਨ ਸਭਾ ਸੀਟ ਤੋਂ ਚੋਣ ਹਾਰ ਗਈ ਹੈ। 'ਆਪ' ਉਮੀਦਵਾਰ 2292 ਵੋਟਾਂ ਹਾਸਲ ਕਰਕੇ ਚੌਥੇ ਸਥਾਨ 'ਤੇ ਰਹੀ। ਇਸ ਸੀਟ ਤੋਂ ਭਾਜਪਾ ਦੇ ਸੀਨੀਅਰ ਨੇਤਾ ਜਯੰਤ ਮਲਾਇਆ 51 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤੇ ਹਨ।

ਮੱਧ ਪ੍ਰਦੇਸ਼ ਦੇ ਦਮੋਹ ਦੀ ਰਹਿਣ ਵਾਲੀ ਟੀਵੀ ਅਦਾਕਾਰਾ ਚਾਹਤ ਪਾਂਡੇ ਇਸ ਸਾਲ ਜੂਨ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਈ ਸੀ। ਪਾਰਟੀ ਨੇ ਚਾਹਤ ਨੂੰ ਦਮੋਹ ਤੋਂ ਸੀਨੀਅਰ ਭਾਜਪਾ ਨੇਤਾ ਜਯੰਤ ਮਲਾਇਆ ਦੇ ਖਿਲਾਫ ਮੈਦਾਨ 'ਚ ਉਤਾਰਿਆ। ਇਸ ਦੇ ਨਾਲ ਹੀ ਕਾਂਗਰਸ ਦੇ ਮੌਜੂਦਾ ਵਿਧਾਇਕ ਅਜੇ ਟੰਡਨ ਵਿਚਾਲੇ ਤਿਕੋਣਾ ਮੁਕਾਬਲਾ ਸੀ।

ਦੱਸ ਦੇਈਏ ਕਿ ਜਯੰਤ ਮਲਾਇਆ ਨੂੰ 1,12,278, ਕਾਂਗਰਸ ਦੇ ਅਜੇ ਟੰਡਨ ਨੂੰ 60,927, ਬਸਪਾ ਦੇ ਪ੍ਰਤਾਪ ਰੋਹਿਤ ਅਹੀਰਵਾਰ ਨੂੰ 3,178 ਅਤੇ ਭਾਰਤੀ ਸ਼ਕਤੀ ਚੇਤਨਾ ਪਾਰਟੀ ਦੇ ਦੌਲਤ ਸਿੰਘ ਲੋਧੀ ਨੂੰ 2493 ਵੋਟਾਂ ਮਿਲੀਆਂ ਹਨ। ਇਸ ਤੋਂ ਬਾਅਦ ਪੰਜਵੇਂ ਸਥਾਨ 'ਤੇ ਚਾਹਤ ਪਾਂਡੇ ਰਹੀ ਜਿਨ੍ਹਾਂ ਨੂੰ 2,292 ਵੋਟਾਂ ਮਿਲੀਆਂ।

ਅਭਿਨੇਤਰੀ ਚਾਹਤ ਪਾਂਡੇ ਕਈ ਟੀਵੀ ਸੀਰੀਅਲਾਂ ਵਿੱਚ ਕੰਮ ਕਰ ਚੁੱਕੀ ਹੈ। ਉਸਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ 17 ਸਾਲ ਦੀ ਉਮਰ ਵਿੱਚ ਟੀਵੀ ਸ਼ੋਅ ਪਵਿੱਤਰ ਬੰਧਨ ਨਾਲ ਕੀਤੀ ਸੀ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਟੀਵੀ ਅਭਿਨੇਤਰੀ ਤੇਨਾਲੀਰਾਮਨ, ਰਾਧਾ ਕ੍ਰਿਸ਼ਨਨ, ਸਾਵਧਾਨ ਇੰਡੀਆ, ਨਾਗਿਨ-2, ਦੁਰਗਾ-ਮਾਤਾ ਕੀ ਛਾਇਆ, ਅਲਾਦੀਨ ਅਤੇ ਕ੍ਰਾਈਮ ਪੈਟਰੋਲ ਸਮੇਤ ਕਈ ਸੀਰੀਅਲਾਂ ਵਿੱਚ ਨਜ਼ਰ ਆ ਚੁੱਕੀ ਹੈ। ਫਿਲਹਾਲ ਉਹ ਟੀਵੀ ਸ਼ੋਅ 'ਨਾਥ ਜਵਾਰ ਯਾ ਜੰਜੀਰ' 'ਚ ਮਹੂਆ ਦਾ ਕਿਰਦਾਰ ਨਿਭਾਅ ਰਹੀ ਹੈ।

ਕੌਣ ਹੈ ਚਾਹਤ ਪਾਂਡੇ

ਦੱਸ ਦੇਈਏ ਕਿ ਚਾਹਤ ਪਾਂਡੇ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2016 ਵਿੱਚ ਇੱਕ ਟੀਵੀ ਕਲਾਕਾਰ ਵਜੋਂ ਕੀਤੀ ਸੀ। ਉਸ ਨੇ ਸਭ ਤੋਂ ਪਹਿਲਾਂ ਸੀਰੀਅਲ ਪਵਿੱਤਰ ਬੰਧਨ ਵਿੱਚ ਕੰਮ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਦਵਾਰਕਾਧੀਸ਼, ਤੇਨਾਲੀਰਾਮ, ਰਾਧਾ ਕ੍ਰਿਸ਼ਨ ਵਰਗੇ ਸੀਰੀਅਲਾਂ 'ਚ ਕੰਮ ਕੀਤਾ। ਫਿਲਹਾਲ ਚਾਹਤ ਦੰਗਲ ਚੈਨਲ ਦੇ ਮਸ਼ਹੂਰ ਸ਼ੋਅ ਨਾਥ 'ਚ ਕੰਮ ਕਰ ਰਹੀ ਹੈ।


Related Post