Northern Patiala Bypass : ਕੇਂਦਰ ਸਰਕਾਰ ਨੇ ਉੱਤਰੀ ਪਟਿਆਲਾ ਬਾਈਪਾਸ ਦੇ ਨਿਰਮਾਣ ਨੂੰ ਦਿੱਤੀ ਮਨਜ਼ੂਰ, ਲੋਕਾਂ ਨੂੰ ਜਾਮ ਤੋਂ ਮਿਲੇਗਾ ਰਾਹਤ

ਕੇਂਦਰ ਸਰਕਾਰ ਨੇ ਪਟਿਆਲਾ ਬਾਈਪਾਸ ਦੇ ਨਿਰਮਾਣ ਲਈ 1255.59 ਕਰੋੜ ਰੁਪਏ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਕਾਰਨ ਲੋਕਾਂ ਨੂੰ ਭੀੜ ਅਤੇ ਜਾਮ ਤੋਂ ਰਾਹਤ ਮਿਲੇਗੀ।

By  Dhalwinder Sandhu October 18th 2024 09:56 AM -- Updated: October 18th 2024 12:01 PM

Northern Patiala Bypass : ਕੇਂਦਰ ਸਰਕਾਰ ਨੇ ਪੰਜਾਬ ਨੂੰ ਸੌਗਾਤ ਦਿੰਦੇ ਹੋਏ ਪਟਿਆਲਾ ਬਾਈਪਾਸ ਦੇ ਨਿਰਮਾਣ ਲਈ 1255.59 ਕਰੋੜ ਰੁਪਏ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਤਹਿਤ ਪਟਿਆਲਾ ’ਚ 28.9 ਕਿਲੋਮੀਟਰ ਤੱਕ 4 ਲੇਨ ਰੋਡ ਬਣੇਗਾ। ਇਹ ਨਵਾਂ ਬਾਈਪਾਸ ਪਟਿਆਲਾ ਦੇ ਆਲੇ-ਦੁਆਲੇ ਦੀ ਰਿੰਗ ਰੋਡ ਨੂੰ ਪੂਰਾ ਕਰੇਗਾ, ਜਿਸ ਕਾਰਨ ਲੋਕਾਂ ਨੂੰ ਭੀੜ ਅਤੇ ਜਾਮ ਤੋਂ ਰਾਹਤ ਮਿਲੇਗੀ।


ਮੰਤਰੀ ਨਿਤਿਨ ਗਡਕਰੀ ਨੇ ਦਿੱਤੀ ਜਾਣਕਾਰੀ

ਕੇਂਦਰ ਮੰਤਰੀ ਨਿਤਿਨ ਗਡਕਰੀ ਨੇ ਐਕਸ ਉੱਤੇ ਜਾਣਕਾਰੀ ਦਿੰਦੇ ਹੋਏ ਲਿਖਿਆ ਕਿ ‘ਪੰਜਾਬ ਵਿੱਚ, ਅਸੀਂ 28.9 ਕਿਲੋਮੀਟਰ ਲੰਬੇ ਚਾਰ ਮਾਰਗੀ ਪਹੁੰਚ-ਨਿਯੰਤਰਿਤ ਉੱਤਰੀ ਪਟਿਆਲਾ ਬਾਈਪਾਸ ਦੇ ਨਿਰਮਾਣ ਲਈ 1255.59 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਹ ਨਵਾਂ ਬਾਈਪਾਸ ਪਟਿਆਲਾ ਦੇ ਆਲੇ-ਦੁਆਲੇ ਦੀ ਰਿੰਗ ਰੋਡ ਨੂੰ ਪੂਰਾ ਕਰ ਦੇਵੇਗਾ, ਜਿਸ ਨਾਲ ਸ਼ਹਿਰ ਵਿੱਚ ਆਵਾਜਾਈ ਦੀ ਭੀੜ ਵਿੱਚ ਕਾਫੀ ਕਮੀ ਆਵੇਗੀ। ਪ੍ਰੋਜੈਕਟ ਖੇਤਰੀ ਕਨੈਕਟੀਵਿਟੀ ਵਿੱਚ ਵੀ ਸੁਧਾਰ ਕਰੇਗਾ ਅਤੇ ਮਾਲ ਅਤੇ ਲੌਜਿਸਟਿਕਸ ਦੀ ਨਿਰਵਿਘਨ ਆਵਾਜਾਈ ਦੀ ਸਹੂਲਤ ਦੇਵੇਗਾ, ਜਿਸ ਨਾਲ ਖੇਤਰ ਦੇ ਬੁਨਿਆਦੀ ਢਾਂਚੇ ਅਤੇ ਆਰਥਿਕਤਾ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ।’


ਇਹ ਵੀ ਪੜ੍ਹੋ : Salman Khan Threat : 'ਸਲਮਾਨ ਦਾ ਹੋਵੇਗਾ ਬਾਬਾ ਸਿੱਦੀਕੀ ਤੋਂ ਵੀ ਮਾੜਾ ਹਾਲ’, ਲਰੈਂਸ ਬਿਸ਼ਨੋਈ ਦੇ ਨਾਂ ’ਤੇ ਧਮਕੀ, ਮੰਗੇ ਕਰੋੜਾਂ ਰੁਪਏ

Related Post