FM Radio ਚੈਨਲਾਂ ਖ਼ਿਲਾਫ਼ ਕੇਂਦਰ ਸਖਤ; ਨਸ਼ਿਆਂ ਤੇ ਹਥਿਆਰਾਂ ਦੀ ਵਡਿਆਈ ਵਾਲੇ ਗਾਣਿਆਂ 'ਤੇ ਰੋਕ

By  Jasmeet Singh December 2nd 2022 11:00 AM

ਨਵੀਂ ਦਿੱਲੀ, 1 ਦਸੰਬਰ: ਕੇਂਦਰ ਸਰਕਾਰ ਨੇ ਐਫਐਮ ਰੇਡੀਓ ਚੈਨਲਾਂ (FM Radio Channels) ਨੂੰ ਸ਼ਰਾਬ, ਨਸ਼ਿਆਂ, ਹਥਿਆਰਾਂ, ਗੈਂਗਸਟਰਾਂ ਅਤੇ ਬੰਦੂਕ ਸੱਭਿਆਚਾਰ ਦੀ ਵਡਿਆਈ ਕਰਨ ਵਾਲੇ ਗੀਤ ਚਲਾਉਣ ਜਾਂ ਪ੍ਰਸਾਰਿਤ ਕਰਨ ਵਿਰੁੱਧ ਚਿਤਾਵਨੀ ਦਿੱਤੀ ਹੈ। 

ਇਹ ਵੀ ਪੜ੍ਹੋ: ਬੰਦੂਕ-ਸੱਭਿਆਚਾਰ ਨੂੰ ਠੱਲ੍ਹ ਪਾਉਣ ਸਬੰਧੀ ਸੂਬੇ 'ਚ ਮੌਜੂਦਾ ਅਸਲਾ ਲਾਇਸੰਸਾਂ ਦਾ ਜਾਇਜ਼ਾ ਲੈਣ ਸਬੰਧੀ ਹੁਕਮ ਜਾਰੀ

ਐਫਐਮ ਰੇਡੀਓ ਚੈਨਲਾਂ (FM Radio Channels) ਨੂੰ ਜਾਰੀ ਇੱਕ ਸਲਾਹ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਉਨ੍ਹਾਂ ਨੂੰ 'ਗ੍ਰਾਂਟ ਆਫ਼ ਪਰਮਿਸ਼ਨ ਐਗਰੀਮੈਂਟ' (ਜੀਓਪੀਏ) ਅਤੇ 'ਮਾਈਗ੍ਰੇਸ਼ਨ ਗ੍ਰਾਂਟ ਆਫ਼ ਪਰਮਿਸ਼ਨ ਐਗਰੀਮੈਂਟ' (ਐਮਜੀਓਪੀਏ) ਵਿੱਚ ਨਿਰਧਾਰਤ ਨਿਯਮਾਂ ਅਤੇ ਸ਼ਰਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਅਤੇ ਕੋਈ ਵੀ ਉਲੰਘਣਾ ਕਰਨ ਵਾਲੀ ਸਮੱਗਰੀ ਦਾ ਪ੍ਰਸਾਰਣ ਕਰਨ ਤੋਂ ਗੁਰਹੇਜ਼ ਕਰਨ ਨੂੰ ਆਖਿਆ ਹੈ।

ਐਡਵਾਈਜ਼ਰੀ ਵਿੱਚ ਕਿਹਾ ਗਿਆ, "ਕੋਈ ਵੀ ਉਲੰਘਣਾ GOPA/MGOPA ਵਿੱਚ ਨਿਰਧਾਰਤ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਉਚਿਤ ਸਮਝੇ ਜਾਣ 'ਤੇ ਦੰਡਕਾਰੀ ਕਾਰਵਾਈ ਨੂੰ ਆਕਰਸ਼ਿਤ ਕਰੇਗੀ।" 

ਮੰਤਰਾਲੇ ਨੇ ਇਹ ਸਲਾਹ ਉਦੋਂ ਜਾਰੀ ਕੀਤੀ ਹੈ ਜਦੋਂ ਇਹ ਪਾਇਆ ਗਿਆ ਕਿ ਕੁਝ FM ਚੈਨਲ ਸ਼ਰਾਬ, ਨਸ਼ੀਲੇ ਪਦਾਰਥਾਂ, ਹਥਿਆਰਾਂ, ਗੈਂਗਸਟਰਾਂ ਅਤੇ ਬੰਦੂਕ ਸੱਭਿਆਚਾਰ ਦੀ ਵਡਿਆਈ ਕਰਨ ਵਾਲੇ ਗੀਤ ਜਾਂ ਸਮੱਗਰੀ ਆਦਿ ਦਾ ਪ੍ਰਸਾਰਣ ਕਰ ਰਹੇ ਸਨ।

ਇਹ ਵੀ ਪੜ੍ਹੋ: ਅਮਰੀਕੀ 'ਬੰਦੂਕ ਸੱਭਿਆਚਾਰ' : ਵੱਡੇ ਦੁਖਾਂਤ ਵਾਪਰਨ ਦੇ ਬਾਵਜੂਦ ਜਾਨਾਂ ਜਾਣ ਦਾ ਨਹੀਂ ਰੁਕ ਰਿਹਾ ਵਰਤਾਰਾ

ਇਸ ਵਿੱਚ ਕਿਹਾ ਗਿਆ ਹੈ ਕਿ ਅਜਿਹੀ ਸਮੱਗਰੀ ਨੂੰ ਪ੍ਰਸਾਰਿਤ ਕਰਨਾ ਆਲ ਇੰਡੀਆ ਰੇਡੀਓ ਪ੍ਰੋਗਰਾਮ ਕੋਡ ਦੀ ਉਲੰਘਣਾ ਹੈ ਅਤੇ ਕੇਂਦਰ ਨੂੰ ਅਜਿਹੇ ਮਾਮਲਿਆਂ ਵਿੱਚ ਪਾਬੰਦੀਆਂ ਲਗਾਉਣ ਦਾ ਅਧਿਕਾਰ ਹੈ, ਜਿਸ ਵਿੱਚ ਇਜਾਜ਼ਤ ਨੂੰ ਮੁਅੱਤਲ ਕਰਨਾ ਅਤੇ ਪ੍ਰਸਾਰਣ ਦੀ ਮਨਾਹੀ ਸ਼ਾਮਲ ਹੈ।

Related Post