CCTV Camera: ਘਰ ਦੀ ਸੁਰੱਖਿਆ ਲਈ CCTV ਕੈਮਰੇ ਖਰੀਦਣ ਸਮੇਂ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ? ਜਾਣੋ

ਅੱਜ ਕੱਲ੍ਹ ਦਿਨ ਦਿਹਾੜੇ ਚੋਰੀਆਂ ਹੋ ਰਹੀਆਂ ਹਨ, ਇਸ ਲਈ ਲੋਕ ਘਰਾਂ ਵਿੱਚ CCTV ਕੈਮਰੇ ਲਗਾ ਰਹੇ ਹਨ। ਕੈਮਰੇ ਖਰੀਦਣ ਸਮੇਂ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ? ਜਾਣੋ

By  Dhalwinder Sandhu July 8th 2024 03:11 PM

CCTV Camera Buying Tips: ਅੱਜਕਲ੍ਹ ਘਰ ਦੀ ਸੁਰੱਖਿਆ ਹਰ ਥਾਂ ਜ਼ਰੂਰੀ ਹੋ ਗਈ ਹੈ, ਚਾਹੇ ਉਹ ਸ਼ਹਿਰ 'ਚ ਹੋਵੇ ਜਾਂ ਪਿੰਡ 'ਚ। ਮਾਹਿਰਾਂ ਮੁਤਾਬਕ CCTV ਕੈਮਰਿਆਂ ਦੀ ਮਦਦ ਨਾਲ ਚੋਰੀ ਅਤੇ ਅਪਰਾਧਿਕ ਗਤੀਵਿਧੀਆਂ ਵਰਗੀਆਂ ਘਟਨਾਵਾਂ ਨੂੰ ਘਟਾਇਆ ਜਾ ਸਕਦਾ ਹੈ। ਕਿਉਂਕਿ ਜ਼ਿਆਦਾਤਰ ਲੋਕ ਆਪਣੇ ਘਰਾਂ ਦੀ ਸੁਰੱਖਿਆ ਲਈ CCTV ਕੈਮਰੇ ਲਗਾਉਣਾ ਪਸੰਦ ਕਰਦੇ ਹਨ। ਦੱਸ ਦਈਏ ਕਿ ਮਾਰਕੀਟ 'ਚ 2 ਤਰ੍ਹਾਂ ਦੇ CCTV ਕੈਮਰੇ ਉਪਲਬਧ ਹੁੰਦੇ ਹਨ - ਇੱਕ ਵਾਇਰਡ ਅਤੇ ਦੂਜਾ ਵਾਈ-ਫਾਈ। ਜ਼ਿਆਦਾਤਰ ਕੈਮਰਿਆਂ ਨੂੰ ਚਲਾਉਣ ਲਈ ਬਿਜਲੀ ਦੀ ਲੋੜ ਹੁੰਦੀ ਹੈ, ਪਰ ਕੁਝ ਕੈਮਰੇ ਸੂਰਜੀ ਊਰਜਾ ਜਾਂ ਬੈਟਰੀਆਂ 'ਤੇ ਵੀ ਚੱਲਦੇ ਹਨ। ਕੈਮਰੇ ਤੋਂ ਲਾਈਵ ਫੁਟੇਜ ਦੇਖਣ ਲਈ ਆਮ ਤੌਰ 'ਤੇ ਇੰਟਰਨੈੱਟ ਦੀ ਲੋੜ ਹੁੰਦੀ ਹੈ।

CCTV ਕੈਮਰੇ ਖਰੀਦਣ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ 

ਜੇਕਰ ਤੁਸੀਂ CCTV ਕੈਮਰਾ ਖਰੀਦਣ ਜਾ ਰਹੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ, ਦੇਖੋ ਕਿ ਕੈਮਰੇ ਦਾ ਰੈਜ਼ੋਲਿਊਸ਼ਨ ਕੀ ਹੈ। ਰੈਜ਼ੋਲਿਊਸ਼ਨ ਜਿੰਨਾ ਉੱਚਾ ਹੋਵੇਗਾ, ਵੀਡੀਓ ਓਨੀ ਹੀ ਚੰਗੀ ਕੁਆਲਿਟੀ ਦੀ ਰਿਕਾਰਡ ਕੀਤੀ ਜਾਵੇਗੀ। ਕਿਉਂਕਿ ਅੱਜਕੱਲ੍ਹ 1080p ਫੁਟੇਜ ਦੇਣ ਵਾਲੇ ਕੈਮਰੇ ਚੰਗੇ ਮੰਨੇ ਜਾਣਦੇ ਹਨ। ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਕੈਮਰਾ ਰਾਤ ਨੂੰ ਵੀ ਚੰਗੀ ਤਰ੍ਹਾਂ ਵੀਡੀਓ ਰਿਕਾਰਡ ਕਰ ਸਕੇ। ਇਸ ਤੋਂ ਇਲਾਵਾ ਕੈਮਰੇ 'ਚ ਮੋਸ਼ਨ ਡਿਟੈਕਸ਼ਨ ਹੋਣਾ ਵੀ ਚੰਗਾ ਹੁੰਦਾ ਹੈ, ਯਾਨੀ ਜੇਕਰ ਕੋਈ ਮੂਵਮੈਂਟ ਹੁੰਦੀ ਹੈ ਤਾਂ ਕੈਮਰਾ ਆਪਣੇ ਆਪ ਰਿਕਾਰਡ ਕਰਨਾ ਸ਼ੁਰੂ ਕਰ ਦਿੰਦਾ ਹੈ।

ਕੁਝ ਕੈਮਰੇ DIY ਇੰਸਟਾਲੇਸ਼ਨ ਦੇ ਹੁੰਦੇ ਹਨ, ਭਾਵ ਤੁਸੀਂ ਉਨ੍ਹਾਂ ਨੂੰ ਆਪਣੇ ਆਪ ਸਥਾਪਿਤ ਕਰ ਸਕਦੇ ਹੋ, ਜਦੋਂ ਕਿ ਕੁਝ ਨੂੰ ਸਥਾਪਿਤ ਕਰਨ ਲਈ ਮਾਹਰਾਂ ਦੀ ਮਦਦ ਦੀ ਲੋੜ ਹੁੰਦੀ ਹੈ। ਕੁਝ ਕੈਮਰਿਆਂ ਨੂੰ ਆਲੇ-ਦੁਆਲੇ ਘੁੰਮਾਇਆ ਜਾ ਸਕਦਾ ਹੈ, ਜਿਸ ਨਾਲ ਇੱਕ ਵੱਡੇ ਖੇਤਰ ਨੂੰ ਕਵਰ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਬਾਹਰ ਕੈਮਰਾ ਲਗਾ ਰਹੇ ਹੋ, ਤਾਂ ਅਜਿਹੇ ਕੈਮਰੇ ਖਰੀਦੋ ਜੋ ਖਰਾਬ ਮੌਸਮ ਦਾ ਸਾਹਮਣਾ ਕਰ ਸਕਣ। ਕਿਉਂਕਿ ਮਾਰਕੀਟ 'ਚ ਕਈ ਤਰ੍ਹਾਂ ਦੇ ਕੈਮਰੇ ਉਪਲਬਧ ਹੁੰਦੇ ਹਨ। ਅੱਜ ਅਸੀਂ ਤੁਹਾਨੂੰ 2024 'ਚ ਉਪਲਬਧ ਕੁਝ ਕਿਫਾਇਤੀ ਕੈਮਰਿਆਂ ਬਾਰੇ ਦੱਸਾਂਗੇ।

IMOU 360° 1080P ਫੁੱਲ HD ਸੁਰੱਖਿਆ ਕੈਮਰਾ 

1499 ਰੁਪਏ 'ਚ ਉਪਲਬਧ ਇਹ CCTV ਕੈਮਰਾ ਬਹੁਤ ਹੀ ਕਿਫ਼ਾਇਤੀ ਅਤੇ ਵਧੀਆ ਹੁੰਦਾ ਹੈ। ਦਸ ਦਈਏ ਕਿ ਇਹ 1080p 'ਚ ਰਿਕਾਰਡ ਕਰਦਾ ਹੈ, ਕੈਮਰਾ ਰਾਤ ਨੂੰ ਵੀ ਕੰਮ ਕਰਦਾ ਹੈ, ਕੋਈ ਵੀ ਵਿਅਕਤੀ ਆਉਣ 'ਤੇ ਅਲਰਟ ਦਿੰਦਾ ਹੈ ਅਤੇ ਇਸ ਨੂੰ ਗੂਗਲ ਅਸਿਸਟੈਂਟ ਅਤੇ ਅਮੇਜ਼ਨ ਅਲੈਕਸਾ ਨਾਲ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਤੁਸੀਂ ਇਸਨੂੰ ਐਮਾਜ਼ਾਨ ਤੋਂ ਖਰੀਦ ਸਕਦੇ ਹੋ।

CP PLUS 3MP ਸਮਾਰਟ ਵਾਈ-ਫਾਈ ਸੀਸੀਟੀਵੀ ਕੈਮਰਾ 

1499 ਰੁਪਏ ਦਾ ਇਹ ਕੈਮਰਾ ਦਿਨ ਵੇਲੇ ਕਲਰ ਅਤੇ ਰਾਤ ਨੂੰ ਬਲੈਕ ਐਂਡ ਵ੍ਹਾਈਟ 'ਚ ਰਿਕਾਰਡ ਕਰਦਾ ਹੈ। ਇਸ ਨੂੰ ਇਧਰ-ਉਧਰ ਵੀ ਘੁੰਮਾਇਆ ਜਾ ਸਕਦਾ ਹੈ, ਜਿਸ ਕਾਰਨ ਜ਼ਿਆਦਾ ਖੇਤਰ ਕਵਰ ਕੀਤਾ ਜਾਂਦਾ ਹੈ। ਨਾਲ ਹੀ ਇਹ ਐਡਵਾਂਸ ਮੋਸ਼ਨ ਟਰੈਕਿੰਗ ਅਤੇ ਟੂ-ਵੇ ਟਾਕ ਨੂੰ ਵੀ ਸਪੋਰਟ ਕਰਦਾ ਹੈ। ਇਹ ਐਮਾਜ਼ਾਨ 'ਤੇ ਉਪਲਬਧ ਹੁੰਦਾ ਹੈ।

Tapo TP-Link C200 ਹੋਮ ਸਕਿਓਰਿਟੀ ਵਾਈ-ਫਾਈ ਸਮਾਰਟ ਕੈਮਰਾ 

1799 ਰੁਪਏ ਦੀ ਕੀਮਤ ਵਾਲਾ ਇਹ ਕੈਮਰਾ 1080p 'ਚ ਰਿਕਾਰਡ ਕਰਦਾ ਹੈ ਅਤੇ 360 ਡਿਗਰੀ 'ਤੇ ਘੁੰਮਾਇਆ ਜਾ ਸਕਦਾ ਹੈ, ਜੋ ਪੂਰੇ ਕਮਰੇ ਦਾ ਨਜ਼ਾਰਾ ਪੇਸ਼ ਕਰਦਾ ਹੈ। ਇਸ ਕੈਮਰੇ 'ਚ 128 GB ਦਾ ਮੈਮਰੀ ਕਾਰਡ ਲਗਾਇਆ ਜਾ ਸਕਦਾ ਹੈ, ਜੋ 16 ਦਿਨਾਂ ਤੱਕ ਦੀ ਰਿਕਾਰਡਿੰਗ ਸਟੋਰ ਕਰ ਸਕਦਾ ਹੈ। ਦਸ ਦਈਏ ਕਿ ਵਾਈ-ਫਾਈ ਨਾਲ ਕਨੈਕਟ ਹੋਣ 'ਤੇ ਇਸ ਨੂੰ ਸਮਾਰਟਫੋਨ ਐਪ ਰਾਹੀਂ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਤੁਸੀਂ ਇਸ ਕੈਮਰੇ ਨੂੰ Amazon ਤੋਂ ਆਰਡਰ ਕਰ ਸਕਦੇ ਹੋ।

Trueview Bullet CCTV ਸੁਰੱਖਿਆ ਕੈਮਰਾ 

ਇਹ ਕੈਮਰਾ 2369 ਰੁਪਏ 'ਚ ਆਉਂਦਾ ਹੈ ਅਤੇ ਇਹ 4GB ਸਿਮ ਨੂੰ ਸਪੋਰਟ ਕਰਦਾ ਹੈ। ਇਹ 1296p 'ਚ ਰਿਕਾਰਡ ਕਰਦਾ ਹੈ ਅਤੇ ਬਾਹਰ ਵੀ ਵਰਤਿਆ ਜਾ ਸਕਦਾ ਹੈ। ਤੁਹਾਡੇ ਘਰ 'ਚ ਵਾਈ-ਫਾਈ ਨਾ ਹੋਣ 'ਤੇ ਵੀ ਤੁਸੀਂ ਇਸ ਕੈਮਰੇ ਤੋਂ ਲਾਈਵ ਫੁਟੇਜ ਦੇਖ ਸਕਦੇ ਹੋ। ਤੁਸੀਂ ਇਸਨੂੰ ਐਮਾਜ਼ਾਨ ਤੋਂ ਖਰੀਦ ਸਕਦੇ ਹੋ।

ਇਹ ਵੀ ਪੜ੍ਹੋ: BCCI Prize Money Distribution: ਬਿਨਾਂ ਮੈਚ ਖੇਡੇ ਮਾਲਾਮਾਲ ਹੋ ਜਾਣਗੇ ਖਿਡਾਰੀ, ਜਾਣੋ ਕਿਸ ਨੂੰ ਕਿੰਨੇ ਮਿਲਣਗੇ ਪੈਸੇ

Related Post