CCTV Buying Tips : ਘਰ ਜਾਂ ਦਫਤਰ ਦੀ ਸੁਰੱਖਿਆ ਲਈ ਖਰੀਦਣ ਜਾ ਰਹੇ ਹੋ CCTV ਕੈਮਰੇ, ਤਾਂ ਪਹਿਲਾਂ ਧਿਆਨ 'ਚ ਰੱਖੋ ਇਹ ਗੱਲਾਂ

CCTV Buying Tips : ਜੇਕਰ ਤੁਸੀਂ ਲਾਈਵ ਫੀਡ ਨਹੀਂ ਚਾਹੁੰਦੇ ਹੋ ਤਾਂ ਤੁਸੀਂ ਹਾਰਡ ਡਿਸਕ 'ਤੇ ਫੀਡ ਨੂੰ ਰਿਕਾਰਡ ਕਰ ਸਕਦੇ ਹੋ। ਜੇਕਰ ਤੁਸੀ ਵੀ ਆਪਣੇ ਘਰਾਂ 'ਚ ਇਨ੍ਹਾਂ ਨੂੰ ਲਗਾਉਣ ਦੀ ਯੋਜਨਾ ਬਣਾ ਰਹੇ ਹਨ। ਤਾਂ ਤੁਹਾਨੂੰ ਖਰੀਦਣ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

By  KRISHAN KUMAR SHARMA July 11th 2024 03:56 PM

CCTV Buying Tips : ਅੱਜਕਲ੍ਹ ਪਿੰਡ ਹੋਵੇ ਜਾਂ ਸ਼ਹਿਰ, ਦੁਕਾਨ ਹੋਵੇ ਜਾਂ ਘਰ, ਹਰ ਕੋਈ ਸੁਰੱਖਿਆ ਕੈਮਰਿਆਂ ਦੀ ਵਰਤੋਂ ਕਰ ਰਿਹਾ ਹੈ। ਦਸ ਦਈਏ ਕਿ ਸੁਰੱਖਿਆ ਕੈਮਰਿਆਂ ਨੂੰ ਆਮ ਭਾਸ਼ਾ 'ਚ CCTV ਵੀ ਕਿਹਾ ਜਾਂਦਾ ਹੈ, ਜੋ ਕੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੋ ਗਿਆ ਹੈ। ਮਾਹਿਰਾਂ ਮੁਤਾਬਕ CCTV ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਤਾਰ ਵਾਲੇ ਅਤੇ ਦੂਜੇ ਬਿਨਾਂ ਤਾਰ ਵਾਲੇ। CCTV ਨਾਲ ਲਾਈਵ ਫੀਡ ਲਈ ਇੰਟਰਨੈੱਟ ਦੀ ਲੋੜ ਹੁੰਦੀ ਹੈ ਪਰ ਜੇਕਰ ਤੁਸੀਂ ਲਾਈਵ ਫੀਡ ਨਹੀਂ ਚਾਹੁੰਦੇ ਹੋ ਤਾਂ ਤੁਸੀਂ ਹਾਰਡ ਡਿਸਕ 'ਤੇ ਫੀਡ ਨੂੰ ਰਿਕਾਰਡ ਕਰ ਸਕਦੇ ਹੋ। ਜੇਕਰ ਤੁਸੀ ਵੀ ਆਪਣੇ ਘਰਾਂ 'ਚ ਇਨ੍ਹਾਂ ਨੂੰ ਲਗਾਉਣ ਦੀ ਯੋਜਨਾ ਬਣਾ ਰਹੇ ਹਨ। ਤਾਂ ਤੁਹਾਨੂੰ ਖਰੀਦਣ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਲੋੜ ਅਤੇ ਸਥਾਨ : ਸਭ ਤੋਂ ਪਹਿਲਾਂ ਫੈਸਲਾ ਕਰਨਾ ਹੋਵੇਗਾ ਕਿ ਤੁਸੀਂ ਕੈਮਰਾ ਕਿੱਥੇ ਲਗਾਉਣਾ ਚਾਹੁੰਦੇ ਹੋ। ਜਿਵੇਂ ਘਰ, ਦਫ਼ਤਰ, ਦੁਕਾਨ, ਪਾਰਕਿੰਗ ਆਦਿ।

ਕੈਮਰੇ ਦੀ ਕਿਸਮ : ਜੇਕਰ ਤੁਸੀਂ ਅੰਦਰੂਨੀ ਵਰਤੋਂ ਲਈ ਕੈਮਰਾ ਖਰੀਦ ਰਹੇ ਹੋ ਤਾਂ ਤੁਹਾਨੂੰ ਡੋਮ ਕੈਮਰਾ ਖਰੀਦਣਾ ਚਾਹੀਦਾ ਹੈ। ਕਿਉਂਕਿ ਬੁਲੇਟ ਕੈਮ ਬਾਹਰ ਲਈ ਬਹੁਤ ਵਧੀਆ ਹੁੰਦਾ ਹੈ। ਨਾਲ ਹੀ ਜੇਕਰ ਤੁਸੀਂ ਵੱਡੀਆਂ ਥਾਵਾਂ ਲਈ ਕੈਮਰੇ ਖਰੀਦ ਰਹੇ ਹੋ ਅਤੇ ਹੋਰ ਖੇਤਰਾਂ ਨੂੰ ਕਵਰ ਕਰਨ ਲਈ, ਪੈਨ-ਟਿਲਟ-ਜ਼ੂਮ (PTZ) ਕੈਮਰੇ ਖਰੀਦੋ ਕਿਉਂਕਿ ਉਹ ਪੈਨ ਅਤੇ ਜ਼ੂਮ ਕਰ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਤੁਸੀਂ ਕਿਤੇ ਵੀ ਕੈਮਰੇ ਦੀ ਲਾਈਵ ਫੀਡ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ IP ਕੈਮਰਾ ਲੈਣਾ ਚਾਹੀਦਾ ਹੈ। ਇਸ 'ਚ ਇੰਟਰਨੈਟ ਕਨੈਕਟੀਵਿਟੀ ਹੈ ਜਿਸ ਰਾਹੀਂ ਤੁਸੀਂ ਐਪ 'ਤੇ ਲਾਈਵ ਫੀਡ ਦੇਖ ਸਕੋਗੇ।

ਰੈਜ਼ੋਲਿਊਸ਼ਨ : ਆਪਣੀ ਲੋੜ ਮੁਤਾਬਕ ਕੈਮਰੇ ਦਾ ਰੈਜ਼ੋਲਿਊਸ਼ਨ ਵੀ ਚੈੱਕ ਕਰੋ ਕਿ ਤੁਹਾਨੂੰ 720p, 1080p ਜਾਂ 4K ਕਿੰਨੇ ਪਿਕਸਲ ਵਾਲਾ ਕੈਮਰਾ ਚਾਹੀਦਾ ਹੈ।

ਨਾਈਟ ਵਿਜ਼ਨ : ਜੇਕਰ ਰਾਤ ਨੂੰ ਵੀ ਨਿਗਰਾਨੀ ਦੀ ਲੋੜ ਹੈ ਤਾਂ ਨਾਈਟ ਵਿਜ਼ਨ ਵਿਸ਼ੇਸ਼ਤਾ ਵਾਲੇ ਕੈਮਰੇ ਚੋਣ ਕਰੋ।

ਸਟੋਰੇਜ ਵਿਕਲਪ : ਪਹਿਲਾਂ ਹੀ ਸਥਾਨਕ ਸਟੋਰੇਜ (SD ਕਾਰਡ, DVR) ਜਾਂ ਕਲਾਊਡ ਸਟੋਰੇਜ ਦੀ ਜਾਂਚ ਕਰੋ। ਕਿਉਂਕਿ ਕਲਾਊਡ ਸਟੋਰੇਜ ਮਹਿੰਗੀ ਹੋ ਸਕਦੀ ਹੈ ਪਰ ਇਸ ਨੂੰ ਕਿਤੇ ਵੀ ਐਕਸੈਸ ਕੀਤਾ ਜਾ ਸਕਦਾ ਹੈ।

ਮੋਸ਼ਨ ਡਿਟੈਕਸ਼ਨ ਅਤੇ ਅਲਰਟ : ਇਸਦਾ ਫਾਇਦਾ ਇਹ ਹੈ ਕਿ ਤੁਹਾਨੂੰ ਕਿਸੇ ਵੀ ਹਰਕਤ ਬਾਰੇ ਤੁਰੰਤ ਜਾਣਕਾਰੀ ਮਿਲਦੀ ਹੈ।

ਬ੍ਰਾਂਡ ਅਤੇ ਭਰੋਸੇਯੋਗਤਾ : ਜਦੋਂ ਵੀ ਤੁਸੀਂ ਕੈਮਰੇ ਖਰੀਦਦੇ ਹੋ, ਭਰੋਸੇਮੰਦ ਬ੍ਰਾਂਡਾਂ ਤੋਂ ਹੀ ਕੈਮਰੇ ਖਰੀਦੋ ਤਾਂ ਜੋ ਗੁਣਵੱਤਾ ਅਤੇ ਸੇਵਾ ਨੂੰ ਯਕੀਨੀ ਬਣਾਇਆ ਜਾ ਸਕੇ।

Related Post