CBSE 12th Result 2024: CBSE ਬੋਰਡ ਨੇ 12ਵੀਂ ਦਾ ਨਤੀਜਾ ਕੀਤਾ ਘੋਸ਼ਿਤ, ਇਹਨਾਂ ਲਿੰਕਾਂ ਤੋਂ ਨਤੀਜਾ ਕਰੋ ਚੈੱਕ

CBSE ਬੋਰਡ ਵੱਲੋਂ 12ਵੀਂ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਵੱਲੋਂ ਸੀਨੀਅਰ ਸੈਕੰਡਰੀ ਯਾਨੀ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ।

By  Amritpal Singh May 13th 2024 11:52 AM -- Updated: May 13th 2024 12:38 PM

CBSE Board Result 2024: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ 12ਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਇਸ ਸਾਲ ਲਗਭਗ 18 ਲੱਖ ਵਿਦਿਆਰਥੀਆਂ ਨੇ 12ਵੀਂ ਦੀ ਬੋਰਡ ਪ੍ਰੀਖਿਆ ਦਿੱਤੀ ਹੈ। ਇਨ੍ਹਾਂ ਸਾਰੇ ਵਿਦਿਆਰਥੀਆਂ ਦਾ ਨਤੀਜਾ CBSE ਬੋਰਡ ਦੀ ਅਧਿਕਾਰਤ ਵੈੱਬਸਾਈਟ cbse.gov.in 'ਤੇ ਜਾਰੀ ਕਰ ਦਿੱਤਾ ਗਿਆ ਹੈ। ਇਸ ਸਾਲ ਕੁੱਲ ਪਾਸ ਪ੍ਰਤੀਸ਼ਤਤਾ 87.98% ਰਹੀ। ਬੋਰਡ ਅਨੁਸਾਰ ਇਸ ਸਾਲ ਲੜਕੀਆਂ ਦਾ ਨਤੀਜਾ ਲੜਕਿਆਂ ਦੇ ਮੁਕਾਬਲੇ 6.40 ਫੀਸਦੀ ਵਧੀਆ ਰਿਹਾ ਹੈ।

CBSE ਬੋਰਡ ਨਤੀਜਾ 2024:

ਲੜਕੀਆਂ ਦੀ ਪਾਸ ਪ੍ਰਤੀਸ਼ਤਤਾ- 91.52

ਲੜਕਿਆਂ ਦੀ ਪਾਸ ਪ੍ਰਤੀਸ਼ਤਤਾ- 85.12

ਟ੍ਰਾਂਸਜੈਂਡਰ ਦੀ ਪਾਸ ਪ੍ਰਤੀਸ਼ਤਤਾ - 50.00

CBSE ਬੋਰਡ ਦਾ 12ਵੀਂ ਜਮਾਤ ਦਾ ਨਤੀਜਾ ਜਾਰੀ, ਇਸ ਤਰ੍ਹਾਂ ਦੇਖੋ

CBSE results.cbse.nic.in ਜਾਂ cbse.gov.in ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।

ਹੋਮ ਪੇਜ 'ਤੇ, 'CBSE 12ਵੀਂ ਦੇ ਨਤੀਜੇ ਡਾਇਰੈਕਟ ਲਿੰਕ' 'ਤੇ ਕਲਿੱਕ ਕਰੋ।

ਲੌਗਇਨ ਪੰਨਾ ਖੁੱਲ੍ਹੇਗਾ, ਇੱਥੇ ਆਪਣਾ ਰੋਲ ਨੰਬਰ ਅਤੇ ਜਨਮ ਮਿਤੀ ਦਰਜ ਕਰੋ।

ਤੁਹਾਡਾ ਸੀਬੀਐਸਈ ਬੋਰਡ ਨਤੀਜਾ ਸਕ੍ਰੀਨ 'ਤੇ ਖੁੱਲ੍ਹੇਗਾ, ਇਸ ਦੀ ਜਾਂਚ ਕਰੋ।

ਵਿਦਿਆਰਥੀ ਇੱਥੋਂ ਨਤੀਜੇ ਦੀ ਡਿਜੀਟਲ ਕਾਪੀ ਡਾਊਨਲੋਡ ਕਰਕੇ ਆਪਣੇ ਕੋਲ ਰੱਖ ਸਕਣਗੇ।

CBSE ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ 7126 ਪ੍ਰੀਖਿਆ ਕੇਂਦਰਾਂ 'ਤੇ ਕਰਵਾਈ ਗਈ। ਇਸ ਸਾਲ 12ਵੀਂ ਜਮਾਤ ਵਿੱਚ ਕੁੱਲ 1,63,3730 ਵਿਦਿਆਰਥੀਆਂ ਨੇ ਆਪਣਾ ਨਾਮ ਦਰਜ ਕਰਵਾਇਆ ਸੀ, ਜਿਨ੍ਹਾਂ ਵਿੱਚੋਂ 1621224 ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ ਸਨ। ਸਾਲ 2024 ਵਿੱਚ 1426420 ਨੇ 12ਵੀਂ ਦੀ ਪ੍ਰੀਖਿਆ ਪਾਸ ਕੀਤੀ। ਇਸ ਸਾਲ ਕੁੱਲ ਪਾਸ ਪ੍ਰਤੀਸ਼ਤਤਾ 87.98 ਰਹੀ। ਪਿਛਲੇ ਸਾਲ (2023) ਕੁੱਲ ਪਾਸ ਪ੍ਰਤੀਸ਼ਤਤਾ 87.33 ਸੀ। ਭਾਵ ਇਸ ਸਾਲ ਨਤੀਜਿਆਂ 'ਚ 0.65 ਫੀਸਦੀ ਦਾ ਵਾਧਾ ਹੋਇਆ ਹੈ।

Related Post