Congress Dheeraj Sahu Cash: ਕਾਂਗਰਸੀ ਸੰਸਦ ਮੈਂਬਰ ਧੀਰਜ ਸਾਹੂ ਦੇ ਘਰੋਂ ਮਿਲਿਆ ਕਰੋੜਾਂ ਦਾ ਕੈਸ਼,ਨੋਟ ਗਿਣਨ ਲਈ ਮੰਗਵਾਉਣੀਆਂ ਪਈਆਂ ਮਸ਼ੀਨਾਂ

By  Aarti December 8th 2023 09:22 PM

Congress Dheeraj Sahu Cash: ਆਮਦਨ ਕਰ ਵਿਭਾਗ ਨੇ ਬੁੱਧਵਾਰ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਸਾਹੂ ਦੇ 10 ਟਿਕਾਣਿਆਂ 'ਤੇ ਛਾਪੇਮਾਰੀ ਕਰਕੇ ਹੁਣ ਤੱਕ 200 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ ਹੈ। ਜ਼ਬਤ ਕੀਤੇ ਗਏ ਨੋਟਾਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਇਨ੍ਹਾਂ ਨੂੰ ਗਿਣਨ ਲਈ ਬੁਲਾਈਆਂ ਗਈਆਂ ਮਸ਼ੀਨਾਂ ਵੀ ਟੁੱਟ ਗਈਆਂ। ਇਹ ਛਾਪੇ ਝਾਰਖੰਡ, ਉੜੀਸਾ ਅਤੇ ਪੱਛਮੀ ਬੰਗਾਲ ਵਿੱਚ ਮਾਰੇ ਗਏ ਹਨ।

ਛਾਪੇਮਾਰੀ ਦੌਰਾਨ ਨੋਟਾਂ ਨਾਲ ਭਰੀਆਂ 9 ਅਲਮਾਰੀਆਂ ਮਿਲੀਆਂ ਸਨ ਅਤੇ ਨੋਟ ਗਿਣਨ ਲਈ ਮਸ਼ੀਨਾਂ ਮੰਗਵਾਉਣੀਆਂ ਪਈਆਂ ਸਨ। ਮੀਡੀਆ ਰਿਪੋਰਟਾਂ ਮੁਤਾਬਕ 200 ਕਰੋੜ ਰੁਪਏ ਦੀ ਗਿਣਤੀ ਹੋ ਚੁੱਕੀ ਹੈ ਅਤੇ ਨੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ। ਅਜਿਹੇ 'ਚ ਜ਼ਬਤ ਕੀਤੀ ਗਈ ਰਕਮ ਹੋਰ ਵਧ ਸਕਦੀ ਹੈ।

ਦੱਸ ਦਈਏ ਕਿ ਪੈਸਿਆਂ ਨਾਲ ਭਰੇ 157 ਬੋਰੀਆਂ ਨੂੰ ਟਰੱਕ ਰਾਹੀਂ ਬੈਂਕ ਲਿਜਾਇਆ ਗਿਆ। ਬੈਗ ਨਾ ਮਿਲਣ 'ਤੇ ਨੋਟਾਂ ਦੇ ਬੰਡਲ ਵੀ ਬੋਰੀਆਂ 'ਚ ਰੱਖੇ ਹੋਏ ਸਨ। ਨੋਟਾਂ ਦੀ ਗਿਣਤੀ 'ਚ ਦੋ ਦਿਨ ਹੋਰ ਲੱਗਣਗੇ। ਅਜਿਹੇ 'ਚ ਜ਼ਬਤ ਕੀਤੀ ਗਈ ਨਕਦੀ ਹੋਰ ਵਧ ਸਕਦੀ ਹੈ। ਇਹ ਸਾਰੀ ਨਕਦੀ ਉੜੀਸਾ ਦੇ ਬੋਲਾਂਗੀਰ ਜ਼ਿਲ੍ਹੇ ਵਿੱਚ ਸਥਿਤ ਬਲਦੇਵ ਸਾਹੂ ਅਤੇ ਗਰੁੱਪ ਆਫ਼ ਕੰਪਨੀਜ਼ ਦੇ ਦਫ਼ਤਰ ਤੋਂ ਜ਼ਬਤ ਕੀਤੀ ਗਈ ਹੈ।

ਦੱਸ ਦਈਏ ਕਿ ਇਸ ਛਾਪੇਮਾਰੀ ਦੀ ਖਬਰ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ- ਦੇਸ਼ ਵਾਸੀਆਂ ਨੂੰ ਇਨ੍ਹਾਂ ਨੋਟਾਂ ਦੇ ਢੇਰ ਨੂੰ ਦੇਖਣਾ ਚਾਹੀਦਾ ਹੈ ਅਤੇ ਫਿਰ ਆਪਣੇ ਨੇਤਾਵਾਂ ਦੇ ਇਮਾਨਦਾਰ ਭਾਸ਼ਣਾਂ ਨੂੰ ਸੁਣਨਾ ਚਾਹੀਦਾ ਹੈ। ਜਨਤਾ ਤੋਂ ਜੋ ਲੁੱਟਿਆ ਗਿਆ ਹੈ ਉਸ ਦਾ ਇਕ-ਇਕ ਪੈਸਾ। ਵਾਪਿਸ ਆਉਣਾ ਪਵੇਗਾ ਇਹ ਮੋਦੀ ਦੀ ਗਾਰੰਟੀ ਹੈ।

ਕਾਬਿਲੇਗੌਰ ਹੈ ਕਿ ਦੱਸ ਦਈਏ ਕਿ ਬਲਦੇਵ ਸਾਹੂ ਐਂਡ ਗਰੁੱਪ ਆਫ ਕੰਪਨੀਜ਼ ਪੱਛਮੀ ਉੜੀਸਾ ਦੀ ਸਭ ਤੋਂ ਵੱਡੀ ਦੇਸੀ ਸ਼ਰਾਬ ਨਿਰਮਾਤਾ ਅਤੇ ਵਿਕਰੇਤਾ ਕੰਪਨੀਆਂ ਵਿੱਚੋਂ ਇੱਕ ਹੈ। ਇਸ ਕੰਪਨੀ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਧੀਰਜ ਸਾਹੂ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਕ ਮੈਂਬਰ ਰਾਜਕਿਸ਼ੋਰ ਸਾਹੂ, ਸਵਰਾਜ ਸਾਹੂ ਅਤੇ ਹੋਰ ਪਰਿਵਾਰਕ ਮੈਂਬਰ ਸ਼ਾਮਲ ਹਨ। ਓਡੀਸ਼ਾ ਦਾ ਕਾਰੋਬਾਰ ਉਸ ਦੇ ਭਰਾ ਸੰਜੇ ਸਾਹੂ ਅਤੇ ਦੀਪਕ ਸਾਹੂ ਦੁਆਰਾ ਸੰਭਾਲਿਆ ਜਾਂਦਾ ਹੈ।

ਇਹ ਵੀ ਪੜ੍ਹੋ: Mahua Moitra News: ਮਹੂਆ ਮੋਇਤਰਾ ਦੀ ਲੋਕ ਸਭਾ ਮੈਂਬਰਸ਼ਿਪ ਰੱਦ, ਜਾਣੋ ਕੌਣ ਹਨ ਮਹੂਆ ਤੇ ਕੀ ਹੈ ਪੂਰਾ ਵਿਵਾਦ

Related Post