ਨਿੱਜੀ ਹਸਪਤਾਲ ਦੀ ਭੰਨਤੋੜ ਮਾਮਲੇ 'ਚ ਅਦਾਲਤ ਨੇ ਕਾਂਗਰਸੀ ਕੌਂਸਲਰ ਮਨਦੀਪ ਜੱਸਲ ਨੂੰ ਸੁਣਾਈ 5 ਸਾਲ ਦੀ ਸਜ਼ਾ
Pardeep Singh
January 12th 2023 05:21 PM
ਜਲੰਧਰ: ਜਲੰਧਰ ਦੀ ਸੈਸ਼ਨ ਅਦਾਲਤ ਨੇ ਕਾਂਗਰਸੀ ਕੌਂਸਲਰ ਮਨਦੀਪ ਜੱਸਲ ਅਤੇ ਉਸਦੇ ਸਾਥੀਆਂ ਨੂੰ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਦੱਸ ਦੇਈਏ ਕਿ 2009 ਵਿੱਚ ਵੀਆਨਾ ਕਾਂਡ ਦੌਰਾਨ ਕਾਂਗਰਸੀ ਕੌਂਸਲਰ ਅਤੇ ਉਸ ਦੇ ਸਾਥੀਆਂ ਨੇ ਜਲੰਧਰ ਦੇ ਜੋਹਲ ਹਸਪਤਾਲ ਦੀ ਭੰਨਤੋੜ ਕੀਤੀ ਸੀ।
ਭੰਨਤੋੜ ਦੌਰਾਨ ਹਸਪਤਾਲ ਦੀ ਮਸ਼ੀਨਰੀ ਦਾ ਨੁਕਸਾਨ ਕੀਤਾ ਸੀ।ਅਦਾਲਤ ਦੇ ਫੈਸਲੇ ਤੋਂ ਬਾਅਦ ਕੌਂਸਲਰ ਮਨਦੀਪ ਜੱਸਲ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਰਿਪੋਰਟ-ਪਤਰਸ ਮਸੀਹੀ