Child Beating Case Update News : ਮਤਰੇਈ ਮਾਂ ਵੱਲੋਂ 10 ਸਾਲਾਂ ਬੱਚੇ ਦੇ ਮੂੰਹ ਨੂੰ ਲਗਾਈ ਗਰਮ ਪ੍ਰੈਸ ਮਾਮਲੇ ’ਚ ਵੱਡਾ ਅਪਡੇਟ; ਬਾਲ ਅਧਿਕਾਰ ਕਮਿਸ਼ਨ ਨੇ ਦਿੱਤੇ ਇਹ ਹੁਕਮ

ਕਮਿਸ਼ਨ ਨੇ ਇਸ ਮਾਮਲੇ ਵਿੱਚ ਪਟਿਆਲਾ ਦੇ ਡੀਸੀ ਅਤੇ ਐਸਐਸਪੀ ਤੋਂ ਰਿਪੋਰਟ ਮੰਗੀ ਹੈ। ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਕਿਹਾ ਕਿ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ।

By  Aarti February 3rd 2025 05:22 PM
Child Beating Case Update News : ਮਤਰੇਈ ਮਾਂ ਵੱਲੋਂ 10 ਸਾਲਾਂ ਬੱਚੇ ਦੇ ਮੂੰਹ ਨੂੰ ਲਗਾਈ ਗਰਮ ਪ੍ਰੈਸ ਮਾਮਲੇ ’ਚ ਵੱਡਾ ਅਪਡੇਟ;  ਬਾਲ ਅਧਿਕਾਰ ਕਮਿਸ਼ਨ ਨੇ ਦਿੱਤੇ ਇਹ ਹੁਕਮ

Child Beating Case Update News : ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਪਟਿਆਲਾ ਵਿੱਚ ਇੱਕ 10 ਸਾਲਾ ਬੱਚੇ 'ਤੇ ਤਸ਼ੱਦਦ ਦੇ ਮਾਮਲੇ ਦਾ ਨੋਟਿਸ ਲਿਆ ਹੈ। ਕਮਿਸ਼ਨ ਨੇ ਇਸ ਮਾਮਲੇ ਵਿੱਚ ਪਟਿਆਲਾ ਦੇ ਡੀਸੀ ਅਤੇ ਐਸਐਸਪੀ ਤੋਂ ਰਿਪੋਰਟ ਮੰਗੀ ਹੈ। ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਕਿਹਾ ਕਿ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ।

ਦੱਸ ਦਈਏ ਕਿ ਸ਼ਾਹੀ ਸ਼ਹਿਰ ਪਟਿਆਲਾ ’ਚ ਕਲਯੁੱਗੀ ਸਤਰੇਈ ਮਾਂ ਨੇ 10 ਸਾਲਾਂ ਬੱਚੇ ਦੇ ਮੂੰਹ ਨੂੰ ਗਰਮ ਪ੍ਰੈਸ ਲਗਾਈ ਸੀ। ਇਨ੍ਹਾਂ ਹੀ ਨਹੀਂ ਮਹਿਲਾ ਵੱਲੋਂ ਬੱਚੇ ਨੰ ਬੈਲਟ ਨਾਲ ਕੁੱਟਿਆ ਵੀ ਗਿਆ। ਇਸ ਸਬੰਧੀ ਜਿਵੇਂ ਹੀ ਬੱਚੇ ਨੂੰ ਪਤਾ ਲੱਗਿਆ ਤਾਂ ਸੇਵਾ ਸੁਸਾਇਟੀ ਨੇ ਬੱਚੇ ਨੂੰ ਮਹਿਲਾ ਦੇ ਚੰਗੁਲ ’ਚੋਂ ਛੁਡਵਾ ਕੇ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ। 

ਫਿਲਹਾਲ ਮਹਿਲਾ ਦੇ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਬਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਵੱਲੋਂ ਪੂਰੇ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਨਾਲ ਹੀ ਉਨ੍ਹਾਂ ਪੀੜਤ ਬੱਚੇ ਨਾਲ ਕੀਤੀ ਮੁਲਾਕਾਤ ਮਗਰੋਂ ਬੱਚੇ ਦਾ ਹਾਲ ਵੀ ਜਾਣਿਆ ਅਤੇ ਬੱਚੇ ਦੀ ਪੜਾਈ ਅਤੇ ਸੁਰੱਖਿਆ ਸਬੰਧੀ ਜਾਣਕਾਰੀ ਮੰਗੀ ਗਈ ਹੈ। 

ਇਹ ਵੀ ਪੜ੍ਹੋ : ਖੰਨਾ ਨਗਰ ਕੌਂਸਲ ਚੋਣਾਂ ਦੌਰਾਨ EVM ਤੋੜਨ ਦਾ ਮਾਮਲਾ, ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ 

Related Post