Shambhu Border: ਸ਼ੰਭੂ ਬਾਰਡਰ ਖੁੱਲ੍ਹਵਾਉਣ ਦਾ ਮਾਮਲਾ ਪਹੁੰਚਿਆ ਹਾਈਕੋਰਟ, ਕਿਸਾਨ ਆਗੂ ਪੰਧੇਰ ਤੇ ਡੱਲੇਵਾਲ ਨੂੰ ਬਣਾਇਆ ਧਿਰ

ਦੱਸ ਦਈਏ ਕਿ ਹਾਈਕੋਰਟ ਅਗਲੇ ਹਫਤੇ ਤੱਕ ਪਟੀਸ਼ਨ ’ਤੇ ਸੁਣਵਾਈ ਕਰ ਸਕਦਾ ਹੈ। ਜਨਹਿਤ ਪਟੀਸ਼ਨ ’ਚ ਵਾਸੂ ਰੰਜਨ ਨੇ ਕਿਹਾ ਕਿ ਅੰਬਾਲਾ ਦੇ ਦੁਕਾਨਦਾਰ ਅਤੇ ਛੋਟੇ ਕਾਰੋਬਾਰੀ ਭੁੱਖਮਰੀ ਦੇ ਕਗਾਰ ’ਤੇ ਆ ਗਏ ਹਨ।

By  Aarti July 6th 2024 08:57 PM

Shambhu Border: ਸ਼ੰਭੂ ਬਾਰਡਰ ਖੁੱਲ੍ਹਵਾਉਣ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਅੰਬਾਲਾ ਦੇ ਸ਼ਖਸ ਵਾਸੂ ਰੰਜਨ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਪਟੀਸ਼ਨ ’ਚ ਹਰਿਆਣਾ ਤੇ ਪੰਜਾਬ ਸਰਕਾਰ ਸਣੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਤੇ ਜਗਜੀਤ ਡੱਲੇਵਾਲ ਨੂੰ ਧਿਰ ਬਣਾਇਆ ਗਿਆ ਹੈ।  

ਦੱਸ ਦਈਏ ਕਿ ਹਾਈਕੋਰਟ ਅਗਲੇ ਹਫਤੇ ਤੱਕ ਪਟੀਸ਼ਨ ’ਤੇ ਸੁਣਵਾਈ ਕਰ ਸਕਦਾ ਹੈ। ਜਨਹਿਤ ਪਟੀਸ਼ਨ ’ਚ ਵਾਸੂ ਰੰਜਨ ਨੇ ਕਿਹਾ ਕਿ ਅੰਬਾਲਾ ਦੇ ਦੁਕਾਨਦਾਰ ਅਤੇ ਛੋਟੇ ਕਾਰੋਬਾਰੀ ਭੁੱਖਮਰੀ ਦੇ ਕਗਾਰ ’ਤੇ ਆ ਗਏ ਹਨ। 

ਜਨਹਿਤ ਪਟੀਸ਼ਨ 'ਚ ਦੱਸਿਆ ਗਿਆ ਕਿ ਨੈਸ਼ਨਲ ਹਾਈਵੇਅ 44 5 ਮਹੀਨਿਆਂ ਤੋਂ ਬੰਦ ਹੈ। ਜਿਸ ਕਾਰਨ ਅੰਬਾਲਾ ਦੇ ਦੁਕਾਨਦਾਰ, ਵਪਾਰੀ ਅਤੇ ਛੋਟੇ-ਵੱਡੇ ਰੇਹੜੀ ਵਾਲਿਆਂ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਪਟੀਸ਼ਨ 'ਚ ਮੰਗ ਕੀਤੀ ਗਈ ਹੈ ਕਿ ਸ਼ੰਭੂ ਬਾਰਡਰ ਨੂੰ ਤੁਰੰਤ ਪ੍ਰਭਾਵ ਨਾਲ ਖੋਲ੍ਹਣ ਦੇ ਹੁਕਮ ਦਿੱਤੇ ਜਾਣ। ਸ਼ੰਭੂ ਸਰਹੱਦ ਬੰਦ ਹੋਣ ਕਾਰਨ ਸਰਕਾਰੀ ਬੱਸਾਂ ਦੇ ਰੂਟ ਮੋੜ ਦਿੱਤੇ ਗਏ ਹਨ, ਜਿਸ ਕਾਰਨ ਤੇਲ ਦੀ ਕੀਮਤ ਵੱਧ ਰਹੀ ਹੈ ਅਤੇ ਸਰਹੱਦ ਬੰਦ ਹੋਣ ਕਾਰਨ ਅੰਬਾਲਾ ਅਤੇ ਸ਼ੰਭੂ ਦੇ ਆਸ-ਪਾਸ ਮਰੀਜ਼ ਪਰੇਸ਼ਾਨ ਹਨ ਅਤੇ ਐਂਬੂਲੈਂਸਾਂ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਕੀਲਾਂ ਨੂੰ ਵੀ ਅੰਬਾਲਾ ਤੋਂ ਪਟਿਆਲਾ ਅਤੇ ਪਟਿਆਲਾ ਅਦਾਲਤਾਂ ਵਿੱਚ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ: Arshdeep Singh Warm Welcome: ਅਰਸ਼ਦੀਪ ਸਿੰਘ ਦਾ ਮੁਹਾਲੀ ਏਅਰਪੋਰਟ ’ਤੇ ਜ਼ੋਰਦਾਰ ਸਵਾਗਤ, ਖਰੜ ਤੱਕ ਕੱਢਿਆ ਜਾਵੇਗਾ ਵਿਕਟਰੀ ਮਾਰਚ

Related Post