HC ON NHAI Projects : ਪੰਜਾਬ ’ਚ NHAI ਦੇ ਰੁਕੇ ਪ੍ਰੋਜੈਕਟਾਂ ਦਾ ਮਾਮਲਾ, HC ਨੇ ਪੰਜਾਬ ਸਰਕਾਰ ਨੂੰ ਆਪਣੇ ਦਾਅਵਿਆਂ ’ਤੇ ਖਰਾ ਉਤਰਨ ਦਾ ਦਿੱਤਾ ਸਮਾਂ
ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਹੁਣ ਤੱਕ ਕਿੰਨਾ ਕੰਮ ਹੋਇਆ ਹੈ ਉਸਦੀ ਸਾਰੀ ਜਾਣਕਾਰੀ 16 ਅਕਤੂਬਰ ਤੱਕ ਦਿੱਤੀ ਜਾਵੇ।
HC ON NHAI Projects : ਪੰਜਾਬ ’ਚ ਐਨਐਚਏਆਈ ਦੇ ਰੁਕੇ ਹੋਏ ਪ੍ਰੋਜੈਕਟਾਂ ਦੇ ਮਾਮਲੇ ’ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਸੁਣਵਾਈ ਹੋਈ। ਜਿਸ ’ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਆਪਣੇ ਦਾਅਵੇ ’ਤੇ ਸਹੀ ਉਤਰਨ ਦੇ ਲਈ ਸਮਾਂ ਦਿੱਤਾ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਹੁਣ ਤੱਕ ਕਿੰਨਾ ਕੰਮ ਹੋਇਆ ਹੈ ਉਸਦੀ ਸਾਰੀ ਜਾਣਕਾਰੀ 16 ਅਕਤੂਬਰ ਤੱਕ ਦਿੱਤੀ ਜਾਵੇ।
ਪਿਛਲੀ ਸੁਣਵਾਈ 'ਤੇ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਹਾਈਕੋਰਟ 'ਚ ਹਲਫਨਾਮਾ ਦਾਇਰ ਕਰਕੇ ਕਿਹਾ ਸੀ ਕਿ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ਦੇ 184.5 ਕਿਲੋਮੀਟਰ ਲੰਬਾਈ ਵਾਲੇ 5 ਪ੍ਰੋਜੈਕਟਾਂ 'ਚੋਂ 136.44 ਕਿਲੋਮੀਟਰ ਦਾ ਕਬਜ਼ਾ ਐਨਐਚਏਆਈ ਨੂੰ ਦਿੱਤਾ ਜਾ ਚੁੱਕਿਆ ਹੈ, ਬਾਕੀ ਦਾ ਕਬਜ਼ਾ ਇਸ ਲਈ ਸਬੰਧਤ ਡੀਸੀ ਅਤੇ ਐਸਐਸਪੀ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ 15 ਅਕਤੂਬਰ ਤੱਕ ਬਾਕੀ ਦੀ ਜ਼ਮੀਨ ਦਾ ਕਬਜ਼ਾ ਐਨਐਚਏਆਈ ਨੂੰ ਦੇ ਦੇਣ।
ਇਸਦੇ ਨਾਲ ਹੀ ਉਹ ਵੀ ਦੱਸਿਆ ਸੀ ਕਿ ਪੰਜਾਬ ’ਚ ਐਨਐਚਏਆਈ ਦੇ 1344 ਕਿਲੋਮੀਟਰ ਕੁੱਲ 37 ਪ੍ਰੋਜੈਕਟਸ ਹੈ, ਜਿਨ੍ਹਾਂ ਵਿੱਚੋਂ 318 ਕਿਲੋਮੀਟਰ ਲੰਬਾਈ ਦੇ 11 ਪ੍ਰੋਜੈਕਟਸ ਦੀ 100 ਫੀਸਦੀ ਜ਼ਮੀਨ ਐਨਐਚਏਆਈ ਨੂੰ ਸੌਂਪੀ ਜਾ ਚੁੱਕੀ ਹੈ।
ਹੁਣ ਹਾਈਕੋਰਟ ਨੇ ਪਹਿਲੇ ਦੇ ਆਧਾਰ ’ਤੇ ਦਿੱਲੀ- ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇਅ ’ਤੇ ਕੰਮ ਕਰਨ ਦੇ ਹੁਕਮ ਦਿੱਤੇ ਹਨ। ਉਸ ਤੋਂ ਬਾਅਦ ਜਲਦ ਤੋਂ ਜਲਦ ਪਹਿਲੇ ਦੇ ਆਥਾਰ ’ਤੇ ਹੋਰ ਪ੍ਰੋਜੈਕਟਸ ਨੂੰ ਪੂਰਾ ਕਰਨ ਦੇ ਲਈ ਜ਼ਮੀਨ ਦਾ ਕਬਜ਼ਾ ਦਿਲਵਾਉਣ ਨੂੰ ਕਹਿ ਦਿੱਤਾ ਗਿਆ ਹੈ।
ਦੱਸ ਦਈਏ ਕਿ ਐਨਐਚਏਆਈ ਦੇ ਕਈ ਪ੍ਰੋਜੈਕਟਸ ਰੂਕੇ ਹੋਣ ਦੇ ਚੱਲਦੇ ਐਨਐਚਏਆਈ ਨੇ ਹਾਈਕੋਰਟ ’ਚ ਪਟੀਸ਼ਨ ਦਾਖਲ ਕਰ ਕਿਹਾ ਗਿਆ ਸੀ ਕਿ ਪੰਜਾਬ ਸਰਕਾਰ ਇਨ੍ਹਾਂ ਪ੍ਰੋਜੈਕਟਸ ਨੂੰ ਪੂਰਾ ਨਹੀਂ ਹੋਣ ਦੇ ਰਹੀ ਹੈ। ਜਮੀਨ ਦਾ ਮੁਆਵਜ਼ਾ ਕੇਂਦਰ ਸਰਕਾਰ ਦੁਆਰਾ ਜਾਰੀ ਹੋਣ ਤੋਂ ਬਾਅਦ ਵੀ ਸਰਕਾਰਜ਼ਮੀਨ ਦਾ ਕਬਜ਼ਾ ਨਹੀਂ ਦਿਲਵਾ ਰਹੀ ਹੈ। ਜਿਸ ’ਤੇ ਹਾਈਕੋਰਟ ਨੇ ਪੰਜਾਬ ਦੇ ਚੀਫ ਸੈਕਟਰੀ ਅਤੇ ਡੀਜੀਪੀ ਨੂੰ ਝਾੜ ਵੀ ਲਗਾਈ ਸੀ।
ਇਹ ਵੀ ਪੜ੍ਹੋ : Rain Alert In Punjab : ਪੰਜਾਬ ਦੇ ਇਨ੍ਹਾਂ 10 ਸ਼ਹਿਰਾਂ 'ਚ ਮੀਂਹ ਦੀ ਸੰਭਾਵਨਾ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ