Cardamom Tea In Summer: ਗਰਮੀਆਂ 'ਚ ਹਰੀ ਇਲਾਇਚੀ ਵਾਲੀ ਚਾਹ ਪੀਣ ਦੇ ਕੀ ਹਨ ਫਾਇਦੇ ? ਜਾਣੋ ਇੱਥੇ

ਮਾਹਿਰਾਂ ਮੁਤਾਬਕ ਗਰਮੀਆਂ ਦੇ ਮੌਸਮ 'ਚ ਅਦਰਕ ਵਾਲੀ ਚਾਹ ਜਾਂ ਮਸਾਲਾ ਚਾਹ ਪੀਣ ਦੀ ਬਜਾਏ ਇਲਾਇਚੀ ਵਾਲੀ ਚਾਹ ਪੀਣੀ ਚਾਹੀਦੀ ਹੈ। ਰਸੋਈ 'ਚ ਰੱਖੇ ਮਸਾਲਿਆਂ 'ਚੋਂ ਤੁਹਾਨੂੰ ਆਸਾਨੀ ਨਾਲ ਇਲਾਇਚੀ ਮਿਲ ਜਾਵੇਗੀ।

By  Aarti June 18th 2024 03:17 PM

Cardamom Tea In Summer: ਬਹੁਤੇ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਸਵੇਰ ਚਾਹ ਤੋਂ ਬਿਨਾ ਅਧੂਰੀ ਹੁੰਦੀ ਹੈ। ਦਸ ਦਈਏ ਕਿ ਬਹੁਤੇ ਲੋਕ ਅਜਿਹੇ ਵੀ ਹੁੰਦੇ ਹਨ, ਜੋ ਅੱਤ ਦੀ ਗਰਮੀ 'ਚ ਪਸੀਨੇ ਨਾਲ ਭਿੱਜੇ ਹੋਏ ਵੀ ਚਾਹ ਦੀ ਚੁਸਕੀ ਲੈਂਦੇ ਨਜ਼ਰ ਆਉਂਦੇ ਹਨ। ਜੇਕਰ ਤੁਸੀਂ ਵੀ ਚਾਹ ਨੂੰ ਇੰਨਾ ਹੀ ਪਸੰਦ ਕਰਦੇ ਹੋ ਤਾਂ ਗਰਮੀਆਂ 'ਚ ਚਾਹ 'ਚ ਕੁਝ ਅਜਿਹੀਆਂ ਚੀਜ਼ਾਂ ਜ਼ਰੂਰ ਸ਼ਾਮਲ ਕਰੋ ਜੋ ਚਾਹ ਦਾ ਸਵਾਦ ਥੋੜ੍ਹਾ ਬਦਲ ਦੇਣਗੀਆਂ।

ਮਾਹਿਰਾਂ ਮੁਤਾਬਕ ਗਰਮੀਆਂ ਦੇ ਮੌਸਮ 'ਚ ਅਦਰਕ ਵਾਲੀ ਚਾਹ ਜਾਂ ਮਸਾਲਾ ਚਾਹ ਪੀਣ ਦੀ ਬਜਾਏ ਇਲਾਇਚੀ ਵਾਲੀ ਚਾਹ ਪੀਣੀ ਚਾਹੀਦੀ ਹੈ। ਰਸੋਈ 'ਚ ਰੱਖੇ ਮਸਾਲਿਆਂ 'ਚੋਂ ਤੁਹਾਨੂੰ ਆਸਾਨੀ ਨਾਲ ਇਲਾਇਚੀ ਮਿਲ ਜਾਵੇਗੀ। ਇਲਾਇਚੀ ਦੀ ਹਲਕੀ ਖੁਸ਼ਬੂ ਚਾਹ ਦੇ ਸੁਆਦ ਨੂੰ ਹੋਰ ਵਧਾ ਦੇਵੇਗੀ। ਛੋਟੀ ਦਿੱਖ ਵਾਲੀ ਹਰੀ ਇਲਾਇਚੀ ਨਾ ਸਿਰਫ਼ ਸਵਾਦ ਨੂੰ ਵਧਾਉਂਦੀ ਹੈ ਸਗੋਂ ਗਰਮੀਆਂ 'ਚ ਕਈ ਸਿਹਤ ਲਾਭ ਵੀ ਦਿੰਦੀ ਹੈ। ਤਾਂ ਆਉ ਜਾਣਦੇ ਹਾਂ ਗਰਮੀਆਂ ਦੇ ਮੌਸਮ 'ਚ ਹਰੀ ਇਲਾਇਚੀ ਵਾਲੀ ਚਾਹ ਪੀਣ ਦੇ ਕੀ ਫਾਇਦੇ ਹੁੰਦੇ ਹਨ?

ਸਰੀਰ ਨੂੰ ਠੰਡਾ ਰੱਖਣ 'ਚ ਮਦਦਗਾਰ :  

ਮਾਹਿਰਾਂ ਮੁਤਾਬਕ ਇਲਾਇਚੀ ਦਾ ਠੰਡਾ ਪ੍ਰਭਾਵ ਹੁੰਦਾ ਹੈ। ਦਸ ਦਈਏ ਕਿ ਗਰਮੀਆਂ 'ਚ ਅਦਰਕ ਦੀ ਚਾਹ ਗਰਮ ਹੋ ਸਕਦੀ ਹੈ। ਮਸਾਲਾ ਚਾਹ 'ਚ ਕਈ ਗਰਮ ਮਸਾਲੇ ਵੀ ਵਰਤੇ ਜਾਣਦੇ ਹਨ। ਅਜਿਹੇ 'ਚ ਜੇਕਰ ਤੁਸੀਂ ਇਲਾਇਚੀ ਵਾਲੀ ਚਾਹ ਪੀਓ ਤਾਂ ਬਿਹਤਰ ਹੋਵੇਗਾ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਅਜਿਹੇ ਗੁਣ ਪਾਏ ਜਾਣਦੇ ਹਨ, ਜੋ ਪੇਟ ਅਤੇ ਸਰੀਰ ਨੂੰ ਠੰਡਾ ਰੱਖਣ 'ਚ ਮਦਦ ਕਰਦੇ ਹਨ।

ਪਾਚਨ ਨੂੰ ਸੁਧਾਰਨ 'ਚ ਮਦਦਗਾਰ : 

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਇਲਾਇਚੀ ਦੇ ਬੀਜ ਪਾਚਨ ਨੂੰ ਸੁਧਾਰਨ ਅਤੇ ਮੈਟਾਬੋਲਿਜ਼ਮ ਨੂੰ ਤੇਜ਼ ਕਰਨ 'ਚ ਅਸਰਦਾਰ ਤਰੀਕੇ ਨਾਲ ਕੰਮ ਕਰਦੇ ਹਨ। ਦਸ ਦਈਏ ਕਿ ਇਸ ਦੀ ਵਰਤੋਂ ਖਾਣੇ 'ਚ ਵੀ ਕੀਤੀ ਜਾਂਦੀ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਐਂਟੀ-ਇੰਫਲੇਮੇਟਰੀ ਗੁਣ ਅਤੇ ਕਈ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਮੈਟਾਬੋਲਿਜ਼ਮ ਨੂੰ ਬਿਹਤਰ ਬਣਾਉਣ ਦਾ ਕੰਮ ਕਰਦੇ ਹਨ। ਨਾਲ ਹੀ ਇਹ ਗੈਸਟ੍ਰੋਇੰਟੇਸਟਾਈਨਲ ਸਮੱਸਿਆਵਾਂ ਨੂੰ ਵੀ ਦੂਰ ਕਰਦੀ ਹੈ।

ਸ਼ੁਗਰ ਦੇ ਮਰੀਜ਼ਾਂ ਲਈ ਫਾਇਦੇਮੰਦ : 

ਹਰੀ ਇਲਾਇਚੀ 'ਚ ਭਰਪੂਰ ਮਾਤਰਾ 'ਚ ਮੈਂਗਨੀਜ਼ ਪਾਇਆ ਜਾਂਦਾ ਹੈ, ਜੋ ਸ਼ੂਗਰ ਦੇ ਖਤਰੇ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਦਸ ਦਈਏ ਕਿ ਸ਼ੁਗਰ ਦੇ ਮਰੀਜ਼ਾਂ ਨੂੰ ਹਰੀ ਇਲਾਇਚੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ, ਕਿਉਂਕਿ ਇਸ 'ਚ ਪਾਏ ਜਾਨ ਵਾਲੇ ਗੁਣ ਆਕਸੀਟੇਟਿਵ ਤਣਾਅ ਘਟਾਉਣ ਅਤੇ ਸੋਜਸ਼ ਨੂੰ ਘਟਾਉਣ 'ਚ ਮਦਦਗਾਰ ਹੁੰਦੇ ਹਨ।

ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦਗਾਰ : 

ਮਾਹਿਰਾਂ ਮੁਤਾਬਕ ਇਲਾਇਚੀ ਵਾਲੀ ਚਾਹ ਪੀਣ ਨਾਲ ਵੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਦਸ ਦਈਏ ਕਿ ਤੁਸੀਂ ਹਰੀ ਇਲਾਇਚੀ ਨੂੰ ਇਸ ਤਰ੍ਹਾਂ ਚਬਾ ਕੇ ਵੀ ਖਾ ਸਕਦੇ ਹੋ। ਇਸ ਨੂੰ ਸੂਪ, ਮਿੱਠੇ ਜਾਂ ਸਬਜ਼ੀ 'ਚ ਵੀ ਵਰਤਿਆ ਜਾ ਸਕਦਾ ਹੈ। ਕਿਉਂਕਿ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੀ ਹੈ।

ਮੂੰਹ ਦੀ ਸਿਹਤ ਲਈ ਫਾਇਦੇਮੰਦ :

ਦਸ ਦਈਏ ਕਿ ਹਰੀ ਇਲਾਇਚੀ ਦੀ ਵਰਤੋਂ ਮਾਊਥ ਫ੍ਰੇਸ਼ਨਰ ਦੇ ਤੌਰ 'ਤੇ ਵੀ ਕੀਤੀ ਜਾਂਦੀ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਐਂਟੀ-ਬੈਕਟੀਰੀਅਲ ਗੁਣ ਪਾਏ ਜਾਣਦੇ ਹਨ, ਜੋ ਸਟ੍ਰੈਪਟੋਕਾਕੀ ਮਿਊਟਨ ਵਰਗੇ ਮੂੰਹ ਦੇ ਬੈਕਟੀਰੀਆ ਨਾਲ ਲੜਦੇ ਹਨ। ਇਲਾਇਚੀ ਲਾਰ ਨੂੰ ਵਧਾਉਂਦੀ ਹੈ ਜੋ ਸਾਹ ਦੀ ਬਦਬੂ ਨੂੰ ਘੱਟ ਕਰ ਸਕਦੀ ਹੈ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

ਇਹ ਵੀ ਪੜ੍ਹੋ: ਗਰਮੀਆਂ ਵਿੱਚ ਬਹੁਤ ਜ਼ਿਆਦਾ ਕੋਲਡ ਡਰਿੰਕ ਪੀਣਾ, ਜਾਣੋ ਕਿੰਨਾ ਹੋ ਸਕਦਾ ਹੈ ਨੁਕਸਾਨ

Related Post