Heavy Rain in Punjab : ਮੀਂਹ ਦਾ ਕਹਿਰ! ਹੜ੍ਹ 'ਚ ਰੁੜ੍ਹੀ ਬਰਾਤੀਆਂ ਨਾਲ ਭਰੀ ਇਨੋਵਾ, ਇੱਕੋ ਪਰਿਵਾਰ ਦੇ 10 ਮੈਂਬਰਾਂ ਦੀ ਮੌਤ

Punjab News : ਇਸ ਖੌਫਨਾਕ ਮੰਜਰ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿਵੇਂ ਹੜ੍ਹ ਦਾ ਪਾਣੀ ਇਨੋਵਾ ਕਾਰ 'ਤੇ ਮਾਰ ਕਰ ਰਿਹਾ ਹੈ। ਕਾਰ ਦੀਆਂ ਤਾਕੀਆਂ ਖੁੱਲ੍ਹੀਆਂ ਹੋਈਆਂ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਿੱਚ ਸਵਾਰ ਪਰਿਵਾਰਕ ਮੈਂਬਰ ਰੁੜ੍ਹ ਗਏ ਹਨ।

By  KRISHAN KUMAR SHARMA August 11th 2024 01:58 PM -- Updated: August 11th 2024 05:26 PM

Hoshiarpur News : ਪੰਜਾਬ 'ਚ ਸਵੇਰ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਹਰ ਪਾਸੇ ਜਲਥਲ ਹੋਇਆ ਪਿਆ ਹੈ। ਇਸੇ ਦੌਰਾਨ ਹੁਸ਼ਿਆਰਪੁਰ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਹਿਮਾਚਲ ਪ੍ਰਦੇਸ਼ ਦੀ ਸੀਮਾ 'ਤੇ ਵੱਸੇ ਜੈਜੋ ਦੁਆਬਾ ਦੇ ਬਾਹਰਵਾਰ ਇੱਕ ਇਨੋਵਾ ਕਾਰ ਸਵਾਰ ਪਰਿਵਾਰ ਨਾਲ ਭਿਆਨਕ ਹਾਦਸਾ ਵਾਪਰਿਆ ਹੈ। ਜੈਜੋ ਦੁਆਬਾ ਦੇ ਬਾਹਰਵਾਰ ਚੋਅ ਵਿੱਚ ਇੱਕੋ ਪਰਿਵਾਰ ਦੇ 11 ਮੈਂਬਰਾਂ ਨਾਲ ਭਰੀ ਇਨੋਵਾ ਕਾਰ ਦੇ ਰੁੜ੍ਹ ਜਾਣ ਦੀ ਖਬਰ ਹੈ। ਹਾਦਸੇ ਵਿੱਚ ਪਰਿਵਾਰ ਦੇ 11 ਮੈਂਬਰਾਂ ਵਿਚੋਂ ਇੱਕ ਨੂੰ ਬਚਾਅ ਲਿਆ ਗਿਆ ਹੈ, ਜਦਕਿ ਲਾਪਤਾ 10 ਮੈਂਬਰਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਸਾਰੇ ਮੈਂਬਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ।

ਜਾਣਕਾਰੀ ਅਨੁਸਾਰ ਚੋਅ 'ਚ ਭਾਰੀ ਮੀਂਹ ਕਾਰਨ ਹੜ੍ਹ ਆਇਆ ਹੋਣ ਕਾਰਨ ਇਨੋਵਾ ਗੱਡੀ ਰੁੜ੍ਹ ਗਈ, ਜਿਸ ਤੋਂ ਬਾਅਦ ਕੁਝ ਦੂਰ ਜਾ ਕੇ ਝਾੜੀਆਂ ਨੇੜੇ ਫਸ ਗਈ ਵਿਖਾਈ ਦੇ ਰਹੀ ਹੈ। ਇਸ ਖੌਫਨਾਕ ਮੰਜਰ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿਵੇਂ ਹੜ੍ਹ ਦਾ ਪਾਣੀ ਇਨੋਵਾ ਕਾਰ 'ਤੇ ਮਾਰ ਕਰ ਰਿਹਾ ਹੈ। ਕਾਰ ਦੀਆਂ ਤਾਕੀਆਂ ਖੁੱਲ੍ਹੀਆਂ ਹੋਈਆਂ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਿੱਚ ਸਵਾਰ ਪਰਿਵਾਰਕ ਮੈਂਬਰ ਰੁੜ੍ਹ ਗਏ ਹਨ।

ਇਹ ਪਰਿਵਾਰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਪਿੰਡ ਦੇਹਰਾ ਦੇ ਰਹਿਣ ਦੱਸਿਆ ਜਾ ਰਿਹਾ ਹੈ, ਜੋ ਕਿ ਕਿਰਾਏ ਦੀ ਗੱਡੀ ਕਰਕੇ ਨਵਾਂਸ਼ਹਿਰ ਵਿਆਹ ਲਈ ਆ ਰਹੇ ਸਨ। ਪ੍ਰਤੱਖਦਰਸ਼ੀਆਂ ਅਨੁਸਾਰ ਇਸ ਦੌਰਾਨ ਜਦੋਂ ਇਹ ਗੱਡੀ ਸਵੇਰੇ ਸਾਢੇ ਕੁ 10 ਵਜੇ ਦੇ ਨੇੜੇ ਚੋਅ ਨੇੜਿਓਂ ਲੰਘਣ ਲੱਗੀ ਤਾਂ ਖੱਡ ਦੇ ਪਾਣੀ ਦੇ ਤੇਜ਼ ਵਹਾਅ 'ਚ ਵਹਿ ਗਈ।

ਜਾਣਕਾਰੀ ਅਨੁਸਾਰ ਬਹੁਤ ਹੀ ਮੰਦਭਾਗੀ ਇਸ ਘਟਨਾ 'ਚ 10 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

ਵਿਆਹ 'ਤੇ ਜਾ ਰਹੇ ਸਨ ਨਵਾਂਸ਼ਹਿਰ

ਮੌਕੇ 'ਤੇ ਪਤਾ ਲੱਗਣ 'ਤੇ ਪਿੰਡ ਦੇ ਲੋਕਾਂ ਵੱਲੋਂ ਦੀਪਕ ਭਾਟੀਆ ਨਾਮ ਦੇ ਇੱਕ ਵਿਅਕਤੀ ਨੂੰ ਮੁਸ਼ਕਿਲ ਨਾਲ ਬਚਾ ਲਿਆ ਗਿਆ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗੱਡੀ ਵਿੱਚ ਸਵਾਰ ਵਿਅਕਤੀ ਇੱਕ ਹੀ ਪਰਿਵਾਰ ਨਾਲ ਸਬੰਧਤ ਹਨ ਅਤੇ ਇਹ ਸਾਰੇ ਹਿਮਾਚਲ ਪ੍ਰਦੇਸ਼ ਦੇ ਪਿੰਡ ਦੇਹਰਾ ਮਹਿਤਪੁਰ ਤੋਂ ਨਵਾਂ ਸ਼ਹਿਰ ਵਿਆਹ ਲਈ ਜਾ ਰਹੇ ਸਨ। ਪੁਲਿਸ ਅਤੇ ਪਿੰਡ ਵਾਸੀਆਂ ਰੁੜ੍ਹ ਗਏ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।

Related Post