Car Burnt in Sonipat : ਚੱਲਦੀ ਕਾਰ ਬਣੀ ਪਿਓ ਅਤੇ ਉਸ ਦੀਆਂ ਦੋ ਧੀਆਂ ਲਈ ਚਿਖਾ, ਦੀਵਾਲੀ ਮਨਾ ਕੇ ਚੰਡੀਗੜ੍ਹ ਆ ਰਿਹਾ ਸੀ ਪਰਿਵਾਰ
Chandigarh News : ਪੁਲਿਸ ਅਨੁਸਾਰ ਹਾਦਸਾ ਸ਼ਾਹਬਾਦ-ਅੰਬਾਲਾ ਜੀ.ਟੀ ਰੋਡ 'ਤੇ ਅਰਟਿਗਾ ਕਾਰ ਨੂੰ ਅਚਾਨਕ ਅੱਗ ਲੱਗਣ ਕਾਰਨ ਵਾਪਰਿਆ। ਹਾਦਸੇ ਵਿੱਚ ਇੱਕ ਵਿਅਕਤੀ ਅਤੇ ਦੋ ਬੱਚੀਆਂ ਦੀ ਮੌਤ ਹੋ ਗਈ, ਜਦਕਿ ਬਾਕੀ 5 ਮੈਂਬਰਾਂ ਨੂੰ ਪੀਜੀਆਈ ਦਾਖਲ ਕਰਵਾਇਆ ਗਿਆ ਹੈ।
Sonipat Car Burnt News : ਹਰਿਆਣਾ ਦੇ ਕੁਰੂਕਸ਼ੇਤਰ ਦੇ ਸ਼ਾਹਾਬਾਦ ਇਲਾਕੇ ਵਿੱਚ ਇੱਕ ਕਾਰ ਨੂੰ ਅੱਗ ਲੱਗਣ ਕਾਰਨ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਜਣੇ ਝੁਲਸ ਗਏ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਰਾਤ ਨੂੰ ਵਾਪਰੀ, ਜਦੋਂ ਪੂਰਾ ਪਰਿਵਾਰ ਦੀਵਾਲੀ ਮਨਾਉਣ ਤੋਂ ਬਾਅਦ ਸੋਨੀਪਤ ਤੋਂ ਚੰਡੀਗੜ੍ਹ ਜਾ ਰਿਹਾ ਸੀ।
ਪੁਲਿਸ ਜਾਣਕਾਰੀ ਅਨੁਸਾਰ ਹਾਦਸਾ ਸ਼ਾਹਬਾਦ-ਅੰਬਾਲਾ ਜੀ.ਟੀ ਰੋਡ 'ਤੇ ਅਰਟਿਗਾ ਕਾਰ ਨੂੰ ਅਚਾਨਕ ਅੱਗ ਲੱਗਣ ਕਾਰਨ ਵਾਪਰਿਆ, ਜਿਸ ਪਿੱਛੇ ਸ਼ਾਰਟ ਸਰਕਟ ਵੀ ਹੋ ਸਕਦਾ ਹੈ। ਹਾਦਸੇ ਵਿੱਚ ਇੱਕ ਵਿਅਕਤੀ ਅਤੇ ਦੋ ਬੱਚੀਆਂ ਦੀ ਮੌਤ ਹੋ ਗਈ, ਜਦਕਿ ਬਾਕੀ 5 ਮੈਂਬਰਾਂ ਨੂੰ ਪੀਜੀਆਈ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਅਨੁਸਾਰ, ਮ੍ਰਿਤਕਾਂ ਦੀ ਪਛਾਣ ਕਾਰ ਸਵਾਰ ਪਿਤਾ ਸੰਦੀਪ (37) ਅਤੇ ਉਸ ਦੀਆਂ ਦੋ ਧੀਆਂ ਪ੍ਰਾਪਤੀ-ਪਰੀ (7) ਅਤੇ ਅਮਾਨਤ (10) ਵਜੋਂ ਹੋਈ ਹੈ। ਜਦਕਿ ਬਾਕੀ ਤਿੰਨ ਔਰਤਾਂ ਸੁਦੇਸ਼, ਲਕਸ਼ਮੀ ਅਤੇ ਆਰਤੀ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਸੰਦੀਪ ਕੁਮਾਰ, ਚੰਡੀਗੜ੍ਹ ਯੂਨੀਵਰਸਿਟੀ ਦਾ ਪ੍ਰੋਫੈਸਰ ਹੈ ਅਤੇ ਆਪਣੇ 8 ਪਰਿਵਾਰਕ ਮੈਂਬਰਾਂ ਨਾਲ ਸੋਨੀਪਤ ਰਿਸ਼ਤੇਦਾਰੀ 'ਚ ਦੀਵਾਲੀ ਮਨਾਉਣ ਤੋਂ ਬਾਅਦ ਚੰਡੀਗੜ੍ਹ ਪਰਤ ਰਿਹਾ ਸੀ। ਇਸ ਦੌਰਾਨ ਕਾਰ ਜਦੋਂ ਕੁਰੂਕਸ਼ੇਤਰ 'ਚ ਨੈਸ਼ਨਲ ਹਾਈਵੇ 'ਤੇ ਪੈਂਦੇ ਪਿੰਡ ਮੋਹਦੀ ਕੋਲ ਪਹੁੰਚੀ ਤਾਂ ਅਚਾਨਕ ਕਾਰ 'ਚ ਅੱਗ ਲੱਗ ਗਈ।
ਚੰਡੀਗੜ੍ਹ ਸੈਕਟਰ-7 ਦੇ ਰਹਿਣ ਵਾਲੇ ਪ੍ਰੋਫੈਸਰ ਦੇ ਪਰਿਵਾਰ ਦੀ ਕਾਰ ਨੂੰ ਜਦੋਂ ਹੀ ਲੱਗ ਲੱਗੀ ਤਾਂ ਕਾਰ ਅਚਾਨਕ ਅੰਦਰੋਂ ਲਾਕ ਹੋ ਗਈ ਅਤੇ ਸਾਰੇ ਪਰਿਵਾਰਕ 8 ਮੈਂਬਰ ਕਾਰ 'ਚ ਫਸ ਗਏ। ਇਸ ਤੋਂ ਪਹਿਲਾਂ ਕਿ ਚਾਲਕ ਕਿਸੇ ਤਰ੍ਹਾਂ ਕਾਰ ਦਾ ਲਾਕ ਖੋਲ੍ਹਦਾ, ਕਾਰ 'ਚ ਸਵਾਰ 6 ਲੋਕਾਂ ਦਾ ਅੱਗ 'ਚ ਦਮ ਘੁਟ ਗਿਆ ਤੇ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਦੌਰਾਨ ਉੱਥੋਂ ਲੰਘ ਰਹੇ ਵਾਹਨਾਂ ਦੇ ਚਾਲਕਾਂ ਨੇ ਕਿਸੇ ਤਰ੍ਹਾਂ ਕਾਰ 'ਚੋਂ 5 ਲੋਕਾਂ ਨੂੰ ਤਾਂ ਬਾਹਰ ਕੱਢ ਲਿਆ, ਪਰ ਪ੍ਰੋਫੈਸਰ ਸੰਦੀਪ ਕੁਮਾਰ ਤੇ ਉਸ ਦੀਆਂ ਦੋ ਮਾਸੂਮ ਧੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।