Health Alert : ਤੁਹਾਡਾ ਪਸੰਦੀਦਾ ਕੇਕ ਤਾਂ ਨਹੀਂ ਬਣ ਰਿਹਾ ਕੈਂਸਰ ਦਾ ਕਾਰਨ? 12 ਕਿਸਮਾਂ 'ਚ ਮਿਲੇ ਕੈਂਸਰ ਪੈਦਾ ਕਰਨ ਵਾਲੇ ਤੱਤ : ਰਿਪੋਰਟ

Cancer Causing agents found in 12 cake varieties : ਬੈਂਗਲੁਰੂ ਵਿੱਚ ਇੱਕ ਜਾਂਚ ਦੌਰਾਨ 12 ਵੱਖ-ਵੱਖ ਤਰ੍ਹਾਂ ਦੇ ਕੇਕ ਵਿੱਚ ਕੈਂਸਰ ਪੈਦਾ ਕਰਨ ਵਾਲੇ ਤੱਤ ਪਾਏ ਗਏ ਸਨ। ਅਧਿਕਾਰੀਆਂ ਨੇ ਕਿਹਾ ਕਿ ਖਾਣ-ਪੀਣ ਦੀਆਂ ਵਸਤੂਆਂ ਦਾ ਸੇਵਨ ਕਰਦੇ ਸਮੇਂ ਸਾਰੇ ਲੋਕਾਂ ਨੂੰ ਇਸ ਵਿੱਚ ਪਾਏ ਜਾਣ ਵਾਲੇ ਤੱਤਾਂ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ।

By  KRISHAN KUMAR SHARMA October 2nd 2024 07:18 PM

Cancer Causing agents found in 12 cake varieties : ਜਨਮ ਦਿਨ ਹੋਵੇ ਜਾਂ ਕੋਈ ਹੋਰ ਤਿਉਹਾਰ ਮਨਾਉਣਾ ਹੋਵੇ ਲੋਕ ਅੱਜਕਲ ਕੇਟ ਕੱਟਣ ਨੂੰ ਪਹਿਲ ਦਿੰਦੇ ਹਨ। ਲੋਕ ਬੜੇ ਚਾਅ ਨਾਲ ਕੇਕ ਵੀ ਖਾਂਦੇ ਹਨ। ਬਾਜ਼ਾਰ 'ਚ ਵੀ ਕਈ ਤਰ੍ਹਾਂ ਦੇ ਫਲੇਵਰ ਵਾਲੇ ਕੇਕ ਉਪਲਬਧ ਹਨ, ਜੋ ਕਿ ਬਹੁਤ ਪਸੰਦ ਕੀਤੇ ਜਾਂਦੇ ਹਨ। ਪਰ ਕੀ ਇਹ ਕੇਕ ਸੁਰੱਖਿਅਤ ਹਨ, ਕੀ ਇਹ ਕੈਂਸਰ ਦੇ ਖ਼ਤਰੇ ਨੂੰ ਵਧਾ ਰਹੇ ਹਨ? ਇਸ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਕੁੱਝ ਕਿਸਮ ਦੇ ਕੇਕ ਵਿੱਚ ਅਜਿਹੇ ਤੱਤ ਪਾਏ ਗਏ ਹਨ, ਜੋ ਕੈਂਸਰ ਦਾ ਕਾਰਨ ਬਣ ਸਕਦੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਕਰਨਾਟਕ ਫੂਡ ਸੇਫਟੀ ਐਂਡ ਕੁਆਲਿਟੀ ਡਿਪਾਰਟਮੈਂਟ ਨੇ ਸਾਰੇ ਲੋਕਾਂ ਨੂੰ ਕੇਕ ਖਰੀਦਦੇ ਸਮੇਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਇੰਨਾ ਹੀ ਨਹੀਂ, ਫੂਡ ਸੇਫਟੀ ਵਿਭਾਗ ਨੇ ਸੂਬੇ ਦੀਆਂ ਸਾਰੀਆਂ ਬੇਕਰੀਆਂ ਨੂੰ ਕੇਕ ਬਣਾਉਂਦੇ ਸਮੇਂ ਸੰਭਾਵੀ ਕਾਰਸੀਨੋਜਨਿਕ ਤੱਤਾਂ ਦੀ ਵਰਤੋਂ ਬਾਰੇ ਵੀ ਚੇਤਾਵਨੀ ਦਿੱਤੀ ਹੈ।

12 ਤਰ੍ਹਾਂ ਦੇ ਕੇਕ 'ਚ ਮਿਲੇ ਕੈਂਸਰ ਪੈਦਾ ਕਰਨ ਵਾਲੇ ਤੱਤ

ਦਰਅਸਲ, ਬੈਂਗਲੁਰੂ ਵਿੱਚ ਇੱਕ ਜਾਂਚ ਦੌਰਾਨ 12 ਵੱਖ-ਵੱਖ ਤਰ੍ਹਾਂ ਦੇ ਕੇਕ ਵਿੱਚ ਕੈਂਸਰ ਪੈਦਾ ਕਰਨ ਵਾਲੇ ਤੱਤ ਪਾਏ ਗਏ। ਅਧਿਕਾਰੀਆਂ ਨੇ ਕਿਹਾ ਕਿ ਖਾਣ-ਪੀਣ ਦੀਆਂ ਵਸਤੂਆਂ ਦਾ ਸੇਵਨ ਕਰਦੇ ਸਮੇਂ ਸਾਰੇ ਲੋਕਾਂ ਨੂੰ ਇਸ ਵਿੱਚ ਪਾਏ ਜਾਣ ਵਾਲੇ ਤੱਤਾਂ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ, ਅਜਿਹੇ ਕਿਸੇ ਤੱਤ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਜਿਸ ਨਾਲ ਸਿਹਤ ਨੂੰ ਨੁਕਸਾਨ ਪਹੁੰਚਦਾ ਹੋਵੇ।

ਰੈੱਡ ਵੈਲਵੇਟ ਤੇ ਬਲੈਕ ਫੋਰੈਸਟ ਵਰਗੇ ਕੇਕ ਵਿੱਚ ਕੈਂਸਰ ਦੇ ਤੱਤ

ਇਸ ਹੈਰਾਨ ਕਰਨ ਵਾਲੇ ਖੁਲਾਸੇ ਨੇ ਕੇਕ ਪ੍ਰੇਮੀਆਂ ਵਿਚ ਚਿੰਤਾ ਪੈਦਾ ਕਰ ਦਿੱਤੀ ਹੈ। ਪ੍ਰਸਿੱਧ ਕਿਸਮਾਂ ਜਿਵੇਂ ਕਿ ਰੈੱਡ ਵੈਲਵੇਟ ਅਤੇ ਬਲੈਕ ਫੋਰੈਸਟ, ਜੋ ਕਿ ਅਕਸਰ ਦਿੱਖ ਰੂਪ ਵਿੱਚ ਆਕਰਸ਼ਕ ਨਕਲੀ ਰੰਗਾਂ ਨਾਲ ਬਣਾਈਆਂ ਜਾਂਦੀਆਂ ਹਨ, ਨੂੰ ਮਹੱਤਵਪੂਰਨ ਸਿਹਤ ਖਤਰਿਆਂ ਦੇ ਰੂਪ ਵਿੱਚ ਸਾਹਮਣੇ ਲਿਆ ਗਿਆ ਹੈ। ਕੇਕ ਦੇ ਨਮੂਨਿਆਂ ਦੀ ਜਾਂਚ ਦੌਰਾਨ ਨਕਲੀ ਰੰਗਾਂ ਅਤੇ ਐਲੂਰਾ ਰੈੱਡ, ਸਨਸੈਟ ਯੈਲੋ ਐਫਸੀਐਫ, ਪੋਂਸੋ 4ਆਰ, ਟਾਰਟਰਾਜ਼ੀਨ ਅਤੇ ਕਾਰਮੋਇਸਿਨ ਵਰਗੇ ਤੱਤਾਂ ਦੀ ਮੌਜੂਦਗੀ ਦਾ ਪਤਾ ਲੱਗਾ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮਨੁੱਖੀ ਸਿਹਤ ਲਈ ਖਤਰਨਾਕ ਮੰਨੇ ਜਾਂਦੇ ਹਨ।

ਪਹਿਲਾਂ ਵੀ ਸਾਹਮਣੇ ਆ ਚੁੱਕਾ ਹੈ ਮਾਮਲਾ

ਸਿਹਤ ਮਾਹਿਰ ਪਹਿਲਾਂ ਵੀ ਖਾਣ-ਪੀਣ ਦੀਆਂ ਵਸਤੂਆਂ ਵਿੱਚ ਨਕਲੀ ਰੰਗਾਂ ਦੀ ਵਰਤੋਂ ਨੂੰ ਲੈ ਕੇ ਚੇਤਾਵਨੀ ਦਿੰਦੇ ਰਹੇ ਹਨ। ਇਸ ਸਾਲ ਮਾਰਚ ਵਿੱਚ, ਕਰਨਾਟਕ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਅਤੇ ਕਾਟਨ ਕੈਂਡੀ ਵਿੱਚ ਵਰਤੇ ਜਾਣ ਵਾਲੇ ਫੂਡ ਕਲਰ 'ਤੇ ਪਾਬੰਦੀ ਲਗਾ ਦਿੱਤੀ। ਕਰਨਾਟਕ ਦੇ ਸਿਹਤ ਵਿਭਾਗ ਨੇ ਕਾਟਨ ਕੈਂਡੀ ਅਤੇ ਗੋਬੀ ਮੰਚੂਰਿਅਨ ਵਿੱਚ ਰੋਡਾਮਾਈਨ-ਬੀ ਫੂਡ ਕਲਰਿੰਗ ਏਜੰਟ ਦੀ ਵਰਤੋਂ ਨੂੰ ਖ਼ਤਰਨਾਕ ਪਾਇਆ ਸੀ, ਜਿਸ ਨੂੰ ਰੋਕਣ ਦੇ ਆਦੇਸ਼ ਦਿੱਤੇ ਸਨ। Rhodamine-B ਨੂੰ ਕੈਂਸਰ ਦਾ ਕਾਰਨ ਮੰਨਿਆ ਜਾਂਦਾ ਹੈ।

ਕਰਨਾਟਕ ਦੇ ਸਿਹਤ ਮੰਤਰੀ ਦਿਨੇਸ਼ ਗੁੰਡੂ ਰਾਓ ਨੇ ਕਿਹਾ ਸੀ ਕਿ ਇਨ੍ਹਾਂ ਹਾਨੀਕਾਰਕ ਰੰਗਾਂ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਫੂਡ ਸੇਫਟੀ ਐਕਟ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।

Related Post