Canada to Cut Immigration Numbers : ਮੁੜ ਕੈਨੇਡਾ ਪੀਐੱਮ ਟਰੂਡੋ ਨੇ ਪ੍ਰਵਾਸੀ ਭਾਰਤੀਆਂ ਨੂੰ ਲੈ ਕੇ ਲਿਆ ਵੱਡਾ ਫੈਸਲਾ; ਪੈਦਾ ਹੋਵੇਗੀ ਨਵੀਂ ਮੁਸਿਬਤ, ਜਾਣੋ
ਭਾਰਤ ਨੇ ਇਸ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਹੈ। ਇਸ ਦੇ ਨਾਲ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹੁਣ ਨਵਾਂ ਐਲਾਨ ਕੀਤਾ ਹੈ।
Canada to Cut Immigration Numbers : ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਪਿਛਲੇ ਕੁਝ ਸਮੇਂ ਤੋਂ ਖਟਾਸ ਆ ਗਈ ਹੈ। ਭਾਰਤ ਨੇ ਇਸ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਹੈ। ਇਸ ਦੇ ਨਾਲ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹੁਣ ਨਵਾਂ ਐਲਾਨ ਕੀਤਾ ਹੈ। ਜੋ ਕਿ ਕੈਨੇਡਾ ਵਿੱਚ ਰਹਿ ਰਹੇ ਪ੍ਰਵਾਸੀ ਭਾਰਤੀ ਲੋਕਾਂ ਲਈ ਭਾਰੀ ਮੁਸੀਬਤ ਦਾ ਕਾਰਨ ਬਣ ਗਿਆ ਹੈ।
ਕੈਨੇਡਾ ਅਗਲੇ ਸਾਲ ਲਈ ਆਪਣੇ ਸਲਾਨਾ ਸਥਾਈ-ਨਿਵਾਸੀ ਟੀਚੇ ਨੂੰ ਘਟਾ ਕੇ ਲਗਭਗ 395,000 ਕਰਨ ਲਈ ਤਿਆਰੀ ’ਚ ਹੈ, ਜੋ ਕਿ ਪਿਛਲੇ ਸਾਲ ਐਲਾਨੇ ਅੱਧਾ ਮਿਲੀਅਨ ਦੇ ਟੀਚੇ ਤੋਂ 21 ਫੀਸਦ ਘੱਟ ਹੈ, ਇੱਕ ਸਰਕਾਰੀ ਅਧਿਕਾਰੀ ਦੇ ਅਨੁਸਾਰ, ਜਿਸ ਨੇ ਅਜਿਹੇ ਮਾਮਲਿਆਂ 'ਤੇ ਚਰਚਾ ਕਰਨ ਲਈ ਆਪਣੀ ਪਛਾਣ ਦੱਸੇ ਬਿਨਾ ਕਿਹਾ ਹੈ ਕਿ ਇਸ ਬਾਰੇ ਅਜੇ ਕੁਝ ਵੀ ਜਨਤਕ ਨਹੀਂ ਹਨ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਕਈ ਸਾਲਾਂ ਵਿੱਚ ਪਹਿਲੀ ਵਾਰ ਦੇਸ਼ ਵਿੱਚ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿੱਚ ਭਾਰੀ ਕਮੀ ਕਰਨ ਜਾ ਰਹੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਜਸਟਿਨ ਟਰੂਡੋ ਨੇ 2025 ਵਿੱਚ ਨਵੇਂ ਸਥਾਈ ਨਿਵਾਸੀਆਂ ਦੀ ਗਿਣਤੀ ਘਟਾ ਕੇ 3,95,000 ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ, 2025 ਵਿੱਚ ਅਸਥਾਈ ਪ੍ਰਵਾਸੀਆਂ ਦੀ ਗਿਣਤੀ 30,000 ਤੋਂ ਘੱਟ ਕੇ ਤਿੰਨ ਲੱਖ ਦੇ ਕਰੀਬ ਹੋ ਜਾਵੇਗੀ।
ਕਾਬਿਲੇਗੌਰ ਹੈ ਕਿ ਕੈਨੇਡਾ ਲੰਬੇ ਸਮੇਂ ਤੋਂ ਆਪਣੇ ਦੇਸ਼ ਵਿੱਚ ਨਵੇਂ ਲੋਕਾਂ ਦਾ ਸੁਆਗਤ ਕਰਨ ਲਈ ਜਾਣਿਆ ਜਾਂਦਾ ਹੈ। ਜਿੱਥੇ ਲੋਕ ਪੜ੍ਹਾਈ ਅਤੇ ਕੰਮ ਦੀ ਭਾਲ ਵਿੱਚ ਆਉਂਦੇ ਹਨ। ਪਰ ਹਾਲ ਹੀ ਦੇ ਸਾਲਾਂ ਵਿੱਚ ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਕਾਫੀ ਵਾਧਾ ਹੋਇਆ ਹੈ। ਜਿਸ ਤੋਂ ਬਾਅਦ ਪਰਵਾਸੀਆਂ ਨੂੰ ਲੈ ਕੇ ਦੇਸ਼ 'ਚ ਨਵੀਂ ਬਹਿਸ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਇਸ ਕਾਰਨ ਦੇਸ਼ ਦੀ ਆਬਾਦੀ ਵੀ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ : Canada PM Justin Trudeau ਦੀ ਕੁਰਸੀ ਖਤਰੇ ’ਚ ! ਖ਼ੁਦ ਦੀ ਹੀ ਪਾਰਟੀ ਦੇ ਮੈਂਬਰਾਂ ਨੇ ਦਿੱਤਾ ਅਲਟੀਮੇਟਮ, ਕਿਹਾ- ਇਸ ਤਰੀਕ ਤੱਕ ਦੋ ਅਸਤੀਫਾ