Canada: ਕੈਨੇਡਾ ਸੜਕ ਹਾਦਸੇ ਚ ਪੰਜਾਬੀ ਨੌਜਵਾਨ ਦੀ ਮੌਤ, ਮਹੀਨਾ ਪਹਿਲਾਂ ਗਿਆ ਸੀ ਵਿਦੇਸ਼
Canada Road Accident: ਕੈਨੇਡਾ ਦੇ ਸਰੀ ‘ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ ਮਜੀਠਾ ਵਿਧਾਨ ਸਭਾ ਹਲਕੇ ਦੇ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ।

Canada Road Accident: ਕੈਨੇਡਾ ਦੇ ਸਰੀ ‘ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ ਮਜੀਠਾ ਵਿਧਾਨ ਸਭਾ ਹਲਕੇ ਦੇ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮ੍ਰਿਤਕ ਦੀ ਪਛਾਣ ਗੁਰਸਾਹਿਬ ਸਿੰਘ (23) ਵਜੋਂ ਹੋਈ ਹੈ।
ਮ੍ਰਿਤਕ ਦੇ ਪਰਿਵਾਰਕ ਮੈਂਬਰ ਸੁਖਚੈਨ ਸਿੰਘ ਸੁੱਖ ਭੰਗੂ ਨੇ ਦੱਸਿਆ ਕਿ ਗੁਰਸਾਹਿਬ ਸਿੰਘ (23) ਪੁੱਤਰ ਪਲਵਿੰਦਰ ਸਿੰਘ ਬਾਠ ਵਾਸੀ ਪਿੰਡ ਮਹੱਧੀਪੁਰ ਥਾਣਾ ਮਜੀਠਾ ਕਰੀਬ ਇਕ ਮਹੀਨਾ ਪਹਿਲਾਂ 13 ਮਾਰਚ 2024 ਨੂੰ ਕੈਨੇਡਾ ਦੇ ਸਰੀ ਵਿਖੇ ਪੜ੍ਹਾਈ ਲਈ ਗਿਆ ਸੀ।
13 ਅਪ੍ਰੈਲ 2024 ਨੂੰ ਜਦੋਂ ਉਹ ਕਾਲਜ ਤੋਂ ਪੈਦਲ ਆ ਰਿਹਾ ਸੀ ਤਾਂ ਅਚਾਨਕ ਵੱਡਾ ਹਾਦਸਾ ਵਾਪਰ ਗਿਆ, ਜਿੱਥੇ 3 ਤੇਜ਼ ਰਫਤਾਰ ਵਾਹਨ ਆਪਸ 'ਚ ਟਕਰਾ ਗਏ ਅਤੇ ਗੁਰਸਾਹਿਬ ਸਿੰਘ ਨੂੰ ਇਨ੍ਹਾਂ ਵਾਹਨਾਂ ਨੇ ਟੱਕਰ ਮਾਰ ਦਿੱਤੀ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੁਰਸਾਹਿਬ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ ਤਾਂ ਜੋ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਵਾਪਸ ਲਿਆਉਣ ਲਈ ਉਨ੍ਹਾਂ ਨੂੰ ਜਲਦੀ ਹੀ ਕੈਨੇਡਾ ਦਾ ਵੀਜ਼ਾ ਦਿੱਤਾ ਜਾਵੇ।