ਕੀ ਪਤਨੀ ਦੇ ਨਾਮ 'ਤੇ ਬਚਾਇਆ ਜਾ ਸਕਦੈ ਵੱਧ ਟੈਕਸ, ITR ਤੋਂ ਪਹਿਲਾਂ ਜਾਣੋ Income Tax Saving ਦਾ ਸਭ ਤੋਂ ਵੱਡਾ ਰਾਜ਼

Income Tax Saving : ਤੁਸੀਂ ਆਪਣੀ ਪਤਨੀ ਨੂੰ ਕਿਰਾਇਆ ਦੇ ਕੇ ਵੀ ਆਪਣੇ ਪੈਸੇ ਘਰ ਰੱਖ ਸਕਦੇ ਹੋ। ਦਸ ਦਈਏ ਕਿ ਅਜਿਹਾ ਕਰਕੇ ਤੁਸੀਂ 1 ਲੱਖ 80 ਹਜ਼ਾਰ ਰੁਪਏ ਤੱਕ ਦੀ ਰਕਮ 'ਤੇ ਟੈਕਸ ਬਚਾ ਸਕਦੇ ਹੋ।

By  KRISHAN KUMAR SHARMA July 8th 2024 04:00 PM

Income Tax Saving : ਪੂਰੇ ਭਾਰਤ 'ਚ ਅੱਜਕਲ੍ਹ ਇਨਕਮ ਟੈਕਸ ਰਿਟਰਨ ਭਰਨ ਦਾ ਦੌਰ ਚਲ ਰਿਹਾ ਹੈ ਕਿ ਇਸ ਦੀ ਆਖਰੀ ਮਿਤੀ 31 ਜੁਲਾਈ 2024 ਹੈ। ਟੈਕਸ ਦਾਤਾ ਜਲਦੀ ਰਿਫੰਡ ਪ੍ਰਾਪਤ ਕਰਨ ਅਤੇ ਆਖਰੀ ਮਿੰਟ ਦੀ ਭੀੜ ਤੋਂ ਬਚਣ ਲਈ ਰਿਟਰਨ ਭਰ ਰਹੇ ਹਨ। ਦਸ ਦਈਏ ਕਿ ਉਹ ਟੈਕਸ ਬਚਾਉਣ ਲਈ ਕਈ ਤਰ੍ਹਾਂ ਦੀਆਂ ਰਣਨੀਤੀਆਂ ਅਪਣਾ ਸਕਦੇ ਹਨ। ਮਾਹਿਰਾਂ ਮੁਤਾਬਕ ਨੈਸ਼ਨਲ ਪੈਨਸ਼ਨ ਸਿਸਟਮ (NPS), ਕਰਮਚਾਰੀ ਭਵਿੱਖ ਨਿਧੀ (EPF), ਇਕੁਇਟੀ ਲਿੰਕਡ ਸੇਵਿੰਗਜ਼ ਸਕੀਮ (ELSS), ਪੋਸਟ ਆਫਿਸ ਸੀਨੀਅਰ ਸਿਟੀਜ਼ਨ ਸੇਵਿੰਗਜ਼ ਸਕੀਮ (SCSS), ਅਤੇ ਫਿਕਸਡ ਡਿਪਾਜ਼ਿਟ (FD) ਵਰਗੀਆਂ ਨਿਵੇਸ਼ ਯੋਜਨਾਵਾਂ 'ਚ ਪੈਸਾ ਲਗਾ ਕੇ ਟੈਕਸ ਬਚਾਇਆ ਜਾ ਸਕਦਾ ਹੈ। ਇਨ੍ਹਾਂ ਯੋਜਨਾਵਾਂ 'ਚ ਨਿਵੇਸ਼ ਕਰਨ ਨਾਲ ਇੱਕ ਵਿੱਤੀ ਸਾਲ 'ਚ ₹ 1.50 ਲੱਖ ਤੱਕ ਦੀ ਬਚਤ ਕੀਤੀ ਜਾ ਸਕਦੀ ਹੈ।

ਇਨ੍ਹਾਂ ਤੋਂ ਇਲਾਵਾ ਟੈਕਸ ਬਚਾਉਣ ਦਾ ਇੱਕ ਹੋਰ ਪ੍ਰਭਾਵਸ਼ਾਲੀ ਤਰੀਕਾ ਹੈ ਉਹ ਹੈ ਹਾਊਸ ਰੈਂਟ ਅਲਾਉਂਸ (HRA)। ਤੁਸੀਂ ਆਪਣੀ ਪਤਨੀ ਨੂੰ ਕਿਰਾਇਆ ਦੇ ਕੇ ਵੀ ਆਪਣੇ ਪੈਸੇ ਘਰ ਰੱਖ ਸਕਦੇ ਹੋ। ਦਸ ਦਈਏ ਕਿ ਅਜਿਹਾ ਕਰਕੇ ਤੁਸੀਂ 1 ਲੱਖ 80 ਹਜ਼ਾਰ ਰੁਪਏ ਤੱਕ ਦੀ ਰਕਮ 'ਤੇ ਟੈਕਸ ਬਚਾ ਸਕਦੇ ਹੋ। ਵੈਸੇ ਤਾਂ ਇਸ ਲਈ ਤੁਹਾਨੂੰ ਆਪਣੀ ਪਤਨੀ ਦੇ ਨਾਲ ਇੱਕ ਵੈਧ ਕਿਰਾਇਆ ਸਮਝੌਤਾ ਕਰਨਾ ਹੋਵੇਗਾ। ਇਸ ਸਮਝੌਤੇ 'ਚ ਕਿਰਾਏ ਦੀ ਰਕਮ ਅਤੇ ਹੋਰ ਸ਼ਰਤਾਂ ਸਪਸ਼ਟ ਤੌਰ 'ਤੇ ਲਿਖੀਆਂ ਜਾਣੀਆਂ ਚਾਹੀਦੀਆਂ ਹਨ।

ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ : ਤੁਸੀਂ ਕਿਸੇ ਵੀ ਅਦਾਲਤ ਤੋਂ ਕਿਰਾਏ ਦਾ ਐਗਰੀਮੈਂਟ ਲੈ ਸਕਦੇ ਹੋ, ਜਿਸ 'ਤੇ ਨੋਟਰੀ ਦੀ ਮੋਹਰ ਅਤੇ ਹਸਤਾਖਰ ਹੋਣੇ ਚਾਹੀਦੇ ਹਨ। HRA ਦੇ ਅਧੀਨ ਕਿਰਾਇਆ ਬੈਂਕ ਟ੍ਰਾਂਸਫਰ ਜਾਂ ਚੈੱਕ ਰਾਹੀਂ ਅਦਾ ਕਰਨਾ ਪੈਂਦਾ ਹੈ, ਤਾਂ ਜੋ ਤੁਹਾਡੇ ਕੋਲ ਭੁਗਤਾਨ ਦਾ ਸਬੂਤ ਹੋਵੇ। ਅਜਿਹਾ ਕਰਨ ਨਾਲ ਤੁਸੀਂ ਬਹੁਤ ਸਾਰਾ ਟੈਕਸ ਬਚਾ ਸਕਦੇ ਹੋ ਅਤੇ ਪੈਸਾ ਵੀ ਤੁਹਾਡੇ ਘਰ 'ਚ ਰਹੇਗਾ।

  • HRA ਦਾ ਦਾਅਵਾ ਕਰਨ ਤੋਂ ਪਹਿਲਾਂ ਆਪਣੇ ਮਾਲਕ ਵੱਲੋਂ ਦਿੱਤੀ ਗਈ HRA ਦੀ ਰਕਮ ਦੀ ਪੁਸ਼ਟੀ ਕਰੋ।
  • ਫਿਰ ਭੁਗਤਾਨ ਕੀਤੇ ਕਿਰਾਏ ਦੀ ਗਣਨਾ ਕਰੋ ਅਤੇ ਬਾਕੀ ਰਕਮ ਨਿਰਧਾਰਤ ਕਰਨ ਲਈ ਆਪਣੀ ਮੂਲ ਤਨਖਾਹ ਦਾ 10 ਪ੍ਰਤੀਸ਼ਤ ਘਟਾਓ।
  • ਜੇਕਰ ਤੁਸੀਂ ਕਿਸੇ ਮੈਟਰੋਪੋਲੀਟਨ ਸ਼ਹਿਰ 'ਚ ਰਹਿੰਦੇ ਹੋ, ਤਾਂ ਤੁਸੀਂ ਭੁਗਤਾਨ ਕੀਤੇ ਗਏ ਕਿਰਾਏ ਦੇ 50 ਪ੍ਰਤੀਸ਼ਤ ਦਾ ਦਾਅਵਾ ਕਰ ਸਕਦੇ ਹੋ, ਜਦੋਂ ਕਿ ਇੱਕ ਗੈਰ-ਮੈਟਰੋ ਸ਼ਹਿਰ 'ਚ ਇਹ 40 ਪ੍ਰਤੀਸ਼ਤ ਹੈ।

ਬਚਾਇਆ ਜਾ ਸਕਦਾ ਹੈ 1,80,000 ਰੁਪਏ ਦਾ ਟੈਕਸ

ਉਦਾਹਰਨ ਲਈ, ਮੰਨ ਲਓ ਤੁਹਾਡੀ ਮਹੀਨਾਵਾਰ ਆਮਦਨ ₹1,00,000 ਹੈ, ਜਿਸ 'ਚ ₹20,000 ਦਾ HRA ਸ਼ਾਮਲ ਹੈ। ਦਸ ਦਈਏ ਕਿ ਤੁਸੀਂ ਆਪਣੀ ਪਤਨੀ ਨੂੰ ₹25,000 ਦਾ ਮਹੀਨਾਵਾਰ ਕਿਰਾਇਆ ਦਿੰਦੇ ਹੋ। ਇਸ ਮੁਤਾਬਕ, ਸਾਲਾਨਾ HRA ₹2,40,000, ਸਾਲਾਨਾ ਕਿਰਾਇਆ ਭੁਗਤਾਨ ₹3,00,000, ਅਤੇ ਮੂਲ ਤਨਖਾਹ ਦਾ 10 ਪ੍ਰਤੀਸ਼ਤ ₹1,20,000 ਹੋਵੇਗਾ। ਇਸ ਸਥਿਤੀ 'ਚ, ਤੁਸੀਂ ਸ਼ਹਿਰ 'ਚ ₹ 1,80,000 ਤੱਕ ਦੇ HRA ਟੈਕਸ-ਮੁਕਤ ਦਾ ਦਾਅਵਾ ਕਰ ਸਕਦੇ ਹੋ। ਪਰ HRA ਦਾ ਦਾਅਵਾ ਕਰਦੇ ਸਮੇਂ ਇਹ ਯਕੀਨੀ ਬਣਾਓ ਕਿ ਕਿਰਾਇਆ ਸਮਝੌਤਾ ਸਹੀ ਹੈ ਅਤੇ ਇਸਨੂੰ ਬਣਾਉਣ 'ਚ ਕੋਈ ਧੋਖਾਧੜੀ ਨਹੀਂ ਹੋਈ ਹੈ। ਸਿਰਫ਼ ਬੈਂਕ ਸਟੇਟਮੈਂਟ ਜਾਂ ਚੈੱਕ ਰਾਹੀਂ ਹੀ ਕਿਰਾਏ ਦਾ ਭੁਗਤਾਨ ਕਰੋ, ਤਾਂ ਜੋ ਤੁਹਾਡੇ ਕੋਲ ਭੁਗਤਾਨ ਦਾ ਵੇਰਵਾ ਹੋਵੇ। ਨਾਲ ਹੀ ਇਹ ਵੀ ਯਕੀਨੀ ਬਣਾਓ ਕਿ ਤੁਹਾਡੀ ਪਤਨੀ ਵੀ ਇਨਕਮ ਟੈਕਸ ਰਿਟਰਨ ਭਰੇ।

Related Post