Caffeine : ਕਿਸ 'ਚ ਜ਼ਿਆਦਾ ਹੁੰਦੀ ਹੈ ਕੈਫੀਨ, ਚਾਹ ਜਾ ਕੌਫੀ? ਜਾਣੋ

Tea And Coffee : ਮਾਹਿਰਾਂ ਮੁਤਾਬਕ ਪਾਣੀ ਦਾ ਤਾਪਮਾਨ ਜਿੰਨਾ ਜ਼ਿਆਦਾ ਹੋਵੇਗਾ ਅਤੇ ਪੱਤਾ ਜਿੰਨਾ ਜ਼ਿਆਦਾ ਭਿੱਜਿਆ ਰਹੇਗਾ, ਓਨੀ ਹੀ ਜ਼ਿਆਦਾ ਕੈਫੀਨ ਨਿਕਲੇਗੀ।

By  KRISHAN KUMAR SHARMA July 11th 2024 01:43 PM

Caffeine Quantity In Tea And Coffee : ਅੱਜਕਲ੍ਹ ਜ਼ਿਆਦਾਤਰ ਹਰ ਕੋਈ ਆਪਣੇ ਆਪ ਨੂੰ ਕਿਰਿਆਸ਼ੀਲ ਰੱਖਣ ਲਈ ਚਾਹ ਜਾਂ ਕੌਫੀ ਦਾ ਸੇਵਨ ਕਰਦੇ ਹਨ। ਦਸ ਦਈਏ ਕਿ ਭਾਰਤੀ ਘਰਾਂ 'ਚ ਜ਼ਿਆਦਾਤਰ ਲੋਕ ਚਾਹ (Tea) ਦਾ ਸੇਵਨ ਕਰਦੇ ਹਨ। ਨਾਲ ਹੀ ਕੁਝ ਲੋਕ ਦਾ ਚਾਹ ਤੋਂ ਬਿਨਾਂ ਦਿਨ ਸ਼ੁਰੂ ਨਹੀਂ ਹੁੰਦਾ। ਮਾਹਿਰਾਂ ਮੁਤਾਬਕ ਕੌਫੀ ਅਤੇ ਚਾਹ ਦੋਵਾਂ 'ਚ ਕੈਫੀਨ ਹੁੰਦੀ ਹੈ, ਜੋ ਸਾਡੀ ਸਿਹਤ ਲਈ ਚੰਗੀ ਨਹੀਂ ਹੁੰਦੀ। ਪਰ ਹੁਣ ਮਨ 'ਚ ਸਵਾਲ ਇਹ ਆਉਂਦਾ ਹੈ ਕਿ ਦੋਵਾਂ 'ਚੋਂ ਕਿਸ 'ਚ ਜ਼ਿਆਦਾ ਕੈਫੀਨ ਹੁੰਦੀ ਹੈ। ਤਾਂ ਆਓ ਜਾਣਦੇ ਹਾਂ ਇਸ ਬਾਰੇ...

ਵੈਸੇ ਤਾਂ ਲੋਕਾਂ ਦਾ ਮੰਨਣਾ ਹੁੰਦਾ ਹੈ ਕਿ ਕੌਫੀ (Coffee) 'ਚ ਕੈਫੀਨ ਜ਼ਿਆਦਾ ਹੁੰਦੀ ਹੈ। ਪਰ ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਚਾਹ 'ਚ ਕੌਫੀ ਤੋਂ ਜ਼ਿਆਦਾ ਕੈਫੀਨ ਹੁੰਦੀ ਹੈ। ਦਸ ਦਈਏ ਕਿ ਚਾਹ ਦੀ ਪੱਤੀਆਂ 'ਚ 3.5 ਪ੍ਰਤੀਸ਼ਤ ਕੈਫੀਨ ਹੁੰਦੀ ਹੈ, ਜਦੋਂ ਕਿ ਕੌਫੀ 'ਚ 1.1-2.2 ਪ੍ਰਤੀਸ਼ਤ ਕੈਫੀਨ ਹੁੰਦੀ ਹੈ। ਨਾਲ ਹੀ ਚਾਹ ਬਣਾਉਣ ਦਾ ਤਰੀਕਾ ਵੀ ਕੈਫੀਨ ਨੂੰ ਪ੍ਰਭਾਵਿਤ ਕਰਦਾ ਹੈ।

ਜੇਕਰ ਗ੍ਰੀਨ ਟੀ ਨੂੰ 1 ਮਿੰਟ ਲਈ ਭਿੱਜਿਆ ਜਾਵੇ ਤਾਂ ਇਸ 'ਚ 16 ਮਿਲੀਗ੍ਰਾਮ ਕੈਫੀਨ ਹੁੰਦੀ ਹੈ, ਜਦੋਂ ਕਿ ਜੇਕਰ ਗ੍ਰੀਨ ਟੀ ਨੂੰ 3 ਮਿੰਟ ਲਈ ਭਿੱਜਿਆ ਜਾਵੇ ਤਾਂ ਇਸ 'ਚ 36 ਮਿਲੀਗ੍ਰਾਮ ਕੈਫੀਨ ਹੁੰਦੀ ਹੈ।

ਮਾਹਿਰਾਂ ਮੁਤਾਬਕ ਪਾਣੀ ਦਾ ਤਾਪਮਾਨ ਜਿੰਨਾ ਜ਼ਿਆਦਾ ਹੋਵੇਗਾ ਅਤੇ ਪੱਤਾ ਜਿੰਨਾ ਜ਼ਿਆਦਾ ਭਿੱਜਿਆ ਰਹੇਗਾ, ਓਨੀ ਹੀ ਜ਼ਿਆਦਾ ਕੈਫੀਨ ਨਿਕਲੇਗੀ। ਕਾਲੀ ਚਾਹ 'ਚ ਹਰੀ ਚਾਹ, ਚਿੱਟੀ ਚਾਹ ਜਾਂ ਕਿਸੇ ਹੋਰ ਕਿਸਮ ਦੀ ਚਾਹ ਨਾਲੋਂ ਜ਼ਿਆਦਾ ਕੈਫੀਨ ਨਹੀਂ ਹੁੰਦੀ। ਦਸ ਦਈਏ ਕਿ ਤੁਹਾਨੂੰ ਇੱਕ ਦਿਨ 'ਚ 400 ਮਿਲੀਗ੍ਰਾਮ ਤੋਂ ਵੱਧ ਕੈਫੀਨ ਜਾਂ 4 ਕੱਪ ਤੋਂ ਘੱਟ ਕੌਫੀ ਨਹੀਂ ਲੈਣੀ ਚਾਹੀਦੀ।

ਮਾਹਿਰਾਂ ਮੁਤਾਬਕ ਖਾਲੀ ਪੇਟ ਚਾਹ ਪੀਣਾ ਸਿਹਤ ਲਈ ਚੰਗਾ ਨਹੀਂ ਮੰਨਿਆ ਜਾਂਦਾ ਹੈ। ਕਿਉਂਕਿ ਇਹ ਤੇਜ਼ਾਬ ਹੋਣ ਦੇ ਨਾਲ-ਨਾਲ ਸਿਹਤ ਨੂੰ ਵੀ ਕਈ ਨੁਕਸਾਨ ਪਹੁੰਚਾਉਂਦਾ ਹੈ। ਦਸ ਦਈਏ ਕਿ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਚਿਆ ਦੇ ਬੀਜਾਂ ਦੇ ਪਾਣੀ ਜਾਂ ਹਲਦੀ ਜਾਂ ਸੋਫ਼ ਦੇ ਪਾਣੀ ਨਾਲ ਕਰ ਸਕਦੇ ਹੋ। ਫਿਰ ਕੁਝ ਸਮੇਂ ਬਾਅਦ ਤੁਸੀਂ ਆਪਣਾ ਸਿਹਤਮੰਦ ਨਾਸ਼ਤਾ ਕਰ ਸਕਦੇ ਹੋ ਅਤੇ ਉਸ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਤਰੋਤਾਜ਼ਾ ਰੱਖਣ ਲਈ ਚਾਹ ਪੀ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਚਾਹ ਦੀ ਬਜਾਏ ਤੁਲਸੀ ਦੀ ਚਾਹ ਦਾ ਸੇਵਨ ਵੀ ਕਰ ਸਕਦੇ ਹੋ।

Related Post