Cab and Auto Driver Strike: ਚੰਡੀਗੜ੍ਹ ’ਚ ਕੈਬ 'ਤੇ ਆਟੋ ਚਾਲਕਾਂ ਨੇ ਅਣਮਿੱਥੇ ਸਮੇਂ ਲਈ ਵਧਾਈ ਹੜਤਾਲ

By  Shameela Khan August 17th 2023 01:59 PM -- Updated: August 17th 2023 02:43 PM


Cab and Auto Driver Strike:  ਕੈਬ ਡਰਾਈਵਰ ਦੇ ਕਤਲ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਸ਼ਹਿਰ ਦੇ ਜ਼ਿਆਦਾਤਰ ਕੈਬ ਅਤੇ ਆਟੋ ਚਾਲਕ 10 ਅਗਸਤ ਤੋਂ ਹੜਤਾਲ 'ਤੇ ਬੈਠੇ ਸਨ। 10 ਅਗਸਤ ਯਾਨੀ ਵੀਰਵਾਰ ਤੋਂ ਫਰੰਟ ਦੇ ਦੋ ਨੇਤਾ ਭੁੱਖ ਹੜਤਾਲ 'ਤੇ ਵੀ ਚਲੇ ਗਏ ਸਨ ਜਿਸਨੂੰ ਇਨ੍ਹਾਂ ਨੇ 15 ਅਗਸਤ ਤੱਕ ਖ਼ਤਮ ਕਰਨਾ ਸੀ। ਪਰ ਹੁਣ ਇਹ ਹੜਤਾਲ ਅਣਮਿੱਥੇ ਸਮੇਂ ਲਈ ਵਧਾ ਦਿਤੀ ਗਈ ਹੈ।  

ਦੱਸ ਦਈਏ ਕਿ ਹਾਲ ਹੀ ਵਿੱਚ ਮੁੱਲਾਂਪੁਰ ਨੇੜੇ ਇੱਕ ਕੈਬ ਡਰਾਈਵਰ ਦਾ ਕਤਲ ਹੋ ਗਿਆ ਸੀ।  ਜਿਸਤੋਂ ਬਾਅਦ ਕੈਬ ਅਤੇ ਆਟੋ ਯੂਨੀਅਨ ਦੇ ਦੋ ਮੈਂਬਰ ਸੈਕਟਰ 25 ਦੀ ਗਰਾਊਂਡ ਵਿੱਚ ਭੁੱਖ ਹੜਤਾਲ ’ਤੇ ਬੈਠ ਗਏ। ਕੈਬ ਡਰਾਈਵਰਾਂ ਦੀ ਇਸ ਹੜਤਾਲ ਤੋਂ ਬਾਅਦ ਆਮ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  



ਕੈਬ ਅਤੇ ਆਟੋ ਯੂਨੀਅਨ ਦੇ ਪ੍ਰਧਾਨ ਇੰਦਰਭਾਨ ਸਿੰਘ ਨੇ ਕਿਹਾ  "ਅਸੀਂ ਸੁਰੱਖਿਅਤ ਕੰਮਕਾਜੀ ਮਾਹੌਲ ਦੀ ਮੰਗ ਨੂੰ ਲੈ ਕੇ ਇਕਜੁੱਟ ਹਾਂ। ਇਹ ਸਿਰਫ਼ ਸੁਰੱਖਿਆ ਬਾਰੇ ਨਹੀਂ ਹੈ, ਅਸੀਂ ਅਨੁਚਿਤ ਕਮਿਸ਼ਨ ਢਾਂਚੇ ਟੈਕਸਾਂ ਦੀਆਂ ਗੁੰਝਲਾਂ ਅਤੇ ਉੱਚ ਕਿਰਾਏ ਦੀਆਂ ਲਾਗਤਾਂ ਕਾਰਨ ਵਿੱਤੀ ਮੁੱਦਿਆਂ ਦਾ ਵੀ ਸਾਹਮਣਾ ਕਰ ਰਹੇ ਹਾਂ," 

ਉਨ੍ਹਾਂ ਅੱਗੇ ਕਿਹਾ ਕਿ ਕੱਲ੍ਹ ਤੋਂ ਤਕਰੀਬਨ 60 ਫੀਸਦੀ ਕੈਬ ਚੱਲਣੀਆਂ ਸ਼ੁਰੂ ਹੋ ਜਾਣਗੀਆਂ ਅਤੇ 40 ਫ਼ੀਸਦੀ ਕੈਬਾਂ ਨੂੰ ਹਲੇ ਨਹੀਂ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਡਰਾਈਵਰਾਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੀਆਂ ਕੈਬਾਂ ਸੜਕ ਤੋਂ ਦੂਰ ਰੱਖਣ ਲਈ ਵੀ ਕਿਹਾ ਸੀ। “ਅਸੀਂ ਨਾ ਸਿਰਫ਼ ਆਪਣੇ ਹੱਕਾਂ ਲਈ ਵਿਰੋਧ ਕਰ ਰਹੇ ਹਾਂ ਸਗੋਂ ਯਾਤਰੀਆਂ ਦੀ ਸਹੂਲਤ ਲਈ ਵੀ ਪ੍ਰਦਰਸ਼ਨ ਕਰ ਰਹੇ ਹਾਂ। ਸਾਡਾ ਮੰਨਣਾ ਹੈ ਕਿ ਬਿਹਤਰ ਸੁਰੱਖਿਆ ਉਪਾਵਾਂ ਅਤੇ ਵਧੇਰੇ ਪਾਰਦਰਸ਼ੀ ਨਿਯਮਾਂ ਨਾਲ ਡਰਾਈਵਰਾਂ ਅਤੇ ਯਾਤਰੀਆਂ ਦੋਵਾਂ ਨੂੰ ਫਾਇਦਾ ਹੋਵੇਗਾ, ”

ਟ੍ਰਾਈਸਿਟੀ ਵਿੱਚ ਲਗਭਗ 500 ਕੈਬ ਅਤੇ ਆਟੋ-ਰਿਕਸ਼ਾ ਚਾਲਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਹੜਤਾਲ ਆਵਾਜਾਈ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਖੇਤਰ ਵਿੱਚ ਲਗਭਗ 8000 ਕੈਬਸ ਦੇ ਨਾਲ ਪੇਸ਼ੇਵਰ ਵਿਦਿਆਰਥੀ ਸੀਨੀਅਰ ਨਾਗਰਿਕ ਸੈਲਾਨੀ ਅਤੇ ਖਰੀਦਦਾਰ ਸਾਰੇ ਅਸੁਵਿਧਾ ਮਹਿਸੂਸ ਕਰ ਰਹੇ ਹਨ। 

Related Post