Top CNG Cars : ਦੀਵਾਲੀ ਦੇ ਮੌਕੇ 'ਤੇ ਖਰੀਦੋ ਇਹ 10 CNG ਕਾਰਾਂ, ਜੋ ਦਿੰਦੀਆਂ ਹਨ ਸਭ ਤੋਂ ਵੱਧ ਮਾਈਲੇਜ !

ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ CNG ਕਾਰਾਂ ਬਾਰੇ ਦੱਸਾਂਗੇ, ਜਿਨ੍ਹਾਂ ਦੀ ਸਭ ਤੋਂ ਵੱਧ ਮਾਈਲੇਜ ਹੁੰਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਕਾਰਾਂ ਬਾਰੇ...

By  Dhalwinder Sandhu October 19th 2024 01:56 PM

Top CNG Cars : ਪੁਰਾਣੇ ਸਮਿਆਂ ਤੋਂ ਹੀ ਤਿਉਹਾਰਾਂ ਦੌਰਾਨ ਭਾਰੀ ਖਰੀਦਦਾਰੀ ਦਾ ਪ੍ਰਚਲਨ ਚਲਿਆ ਆ ਰਿਹਾ ਹੈ। ਖਾਸ ਕਰਕੇ ਦੀਵਾਲੀ ਦੇ ਦੌਰਾਨ ਭਾਰਤ 'ਚ ਬੰਪਰ ਖਰੀਦਦਾਰੀ ਹੁੰਦੀ ਹੈ। ਦਸ ਦਈਏ ਕਿ ਦੀਵਾਲੀ ਦੌਰਾਨ ਕਈ ਕੰਪਨੀਆਂ ਆਪਣੇ ਗਾਹਕਾਂ ਨੂੰ ਸ਼ਾਨਦਾਰ ਆਫਰ ਦਿੰਦੀਆਂ ਹਨ। ਆਟੋਮੋਬਾਈਲ ਕੰਪਨੀਆਂ ਲਈ ਦੀਵਾਲੀ ਬਹੁਤ ਖਾਸ ਸਮਾਂ ਹੈ। ਕਿਸੇ ਵੀ ਆਟੋਮੋਬਾਈਲ ਕੰਪਨੀ ਦੀ ਕੁੱਲ ਸਾਲਾਨਾ ਵਿਕਰੀ ਦਾ 40 ਪ੍ਰਤੀਸ਼ਤ ਇਸ ਤਿਉਹਾਰੀ ਸੀਜ਼ਨ 'ਚ ਹੀ ਹੁੰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਇਸ ਦੀਵਾਲੀ 'ਤੇ ਆਪਣੇ ਅਤੇ ਆਪਣੇ ਪਰਿਵਾਰ ਲਈ ਨਵੀਂ CNG ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਕਿਉਂਕਿ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ CNG ਕਾਰਾਂ ਬਾਰੇ ਦੱਸਾਂਗੇ, ਜਿਨ੍ਹਾਂ ਦੀ ਸਭ ਤੋਂ ਵੱਧ ਮਾਈਲੇਜ ਹੁੰਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਕਾਰਾਂ ਬਾਰੇ।

ਮਾਰੂਤੀ ਸੁਜ਼ੂਕੀ ਈਕੋ ਸੀ.ਐੱਨ.ਜੀ : 

ਮਾਰੂਤੀ ਸੁਜ਼ੂਕੀ ਦੀ ਇਹ ਮਿਨੀਵੈਨ ਇੱਕ ਕਿਲੋ CNG 'ਚ 20.88 ਕਿਲੋਮੀਟਰ ਦੀ ਮਾਈਲੇਜ ਦਿੰਦੀ ਹੈ।

ਮਾਰੂਤੀ ਸੁਜ਼ੂਕੀ ਅਰਟਿਗਾ ਸੀ.ਐੱਨ.ਜੀ : 

ਮਾਰੂਤੀ ਸੁਜ਼ੂਕੀ ਦੀ ਅਰਟਿਗਾ, ਇੱਕ ਵੱਡੇ ਪਰਿਵਾਰ ਲਈ ਤਿਆਰ ਕੀਤੀ ਗਈ ਹੈ, ਇਹ ਇੱਕ ਕਿਲੋ CNG 'ਚ 26.11 ਕਿਲੋਮੀਟਰ ਦੀ ਸ਼ਾਨਦਾਰ ਮਾਈਲੇਜ ਦਿੰਦੀ ਹੈ।

ਮਾਰੂਤੀ ਸੁਜ਼ੂਕੀ ਬ੍ਰੇਜ਼ਾ ਸੀ.ਐੱਨ.ਜੀ : 

ਇਹ 1462 cc ਕਾਰ 91 bhp ਦੀ ਪਾਵਰ ਅਤੇ 122 Nm ਦਾ ਟਾਰਕ ਜਨਰੇਟ ਕਰਦੀ ਹੈ। ਮਾਰੂਤੀ ਸੁਜ਼ੂਕੀ ਦੀ ਇਹ ਪਸੰਦੀਦਾ ਕਾਰ ਇੱਕ ਕਿਲੋ CNG 'ਚ 26.2 ਕਿਲੋਮੀਟਰ ਦੀ ਮਾਈਲੇਜ ਦਿੰਦੀ ਹੈ।

ਟਾਟਾ ਟਿਆਗੋ ਸੀ.ਐਨ.ਜੀ : 

ਪ੍ਰਮੁੱਖ ਆਟੋਮੋਬਾਈਲ ਕੰਪਨੀ ਟਾਟਾ ਮੋਟਰਜ਼ ਦੀ CNG ਦੁਆਰਾ ਸੰਚਾਲਿਤ Tiago 1199cc ਇੰਜਣ ਦੇ ਨਾਲ ਆਉਂਦੀ ਹੈ। ਇਹ ਕਾਰ ਇੱਕ ਕਿਲੋ CNG 'ਚ 26.49 ਕਿਲੋਮੀਟਰ ਦੀ ਮਾਈਲੇਜ ਦਿੰਦੀ ਹੈ।

Hyundai Grand i10 Nios CNG : 

ਹੁੰਡਈ ਦੀ ਇਹ ਕਾਰ 1197cc ਇੰਜਣ ਦੇ ਨਾਲ ਆਉਂਦੀ ਹੈ। 67 bhp ਦੀ ਪਾਵਰ ਅਤੇ 95 Nm ਦਾ ਟਾਰਕ ਪੈਦਾ ਕਰਨ ਵਾਲੀ ਇਹ ਕਾਰ ਇੱਕ ਕਿਲੋ CNG 'ਚ 28 ਕਿਲੋਮੀਟਰ ਦੀ ਮਾਈਲੇਜ ਦਿੰਦੀ ਹੈ।

ਮਾਰੂਤੀ ਬਲੇਨੋ ਸੀ.ਐਨ.ਜੀ : 

76 bhp ਦੀ ਪਾਵਰ ਅਤੇ 98.5 Nm ਦਾ ਟਾਰਕ ਪੈਦਾ ਕਰਦੀ ਹੈ, ਮਾਰੂਤੀ ਸੁਜ਼ੂਕੀ ਦੀ ਬਲੇਨੋ ਇੱਕ ਕਿਲੋ CNG 'ਚ 30.61 ਕਿਲੋਮੀਟਰ ਦੀ ਮਾਈਲੇਜ ਦਿੰਦੀ ਹੈ।

ਮਾਰੂਤੀ ਸੁਜ਼ੂਕੀ ਸਵਿਫਟ ਡਿਜ਼ਾਇਰ ਸੀ.ਐੱਨ.ਜੀ : 

ਮਾਰੂਤੀ ਸੁਜ਼ੂਕੀ ਦੀ ਸਵਿਫਟ ਡਿਜ਼ਾਇਰ ਇੱਕ ਕਿਲੋ CNG 'ਚ 31.12 ਕਿਲੋਮੀਟਰ ਦੀ ਮਾਈਲੇਜ ਦਿੰਦੀ ਹੈ। ਇਹ ਕਾਰ 1197cc ਇੰਜਣ ਦੇ ਨਾਲ ਆਉਂਦੀ ਹੈ।

ਮਾਰੂਤੀ ਸੁਜ਼ੂਕੀ ਆਲਟੋ 800 ਸੀ.ਐੱਨ.ਜੀ : 

ਛੋਟੇ ਪਰਿਵਾਰਾਂ ਲਈ ਬਣੀ ਮਾਰੂਤੀ ਸੁਜ਼ੂਕੀ ਦੀ ਇਹ ਕਾਰ 796 ਸੀਸੀ ਇੰਜਣ ਦੇ ਨਾਲ ਆਉਂਦੀ ਹੈ। ਇਹ ਛੋਟੀ ਕਾਰ ਇੱਕ ਕਿਲੋ CNG 'ਚ 31.59 ਕਿਲੋਮੀਟਰ ਦੀ ਮਾਈਲੇਜ ਦਿੰਦੀ ਹੈ।

ਮਾਰੂਤੀ ਸੁਜ਼ੂਕੀ ਵੈਗਨ ਆਰ ਸੀ.ਐੱਨ.ਜੀ : 

ਮਾਰੂਤੀ ਸੁਜ਼ੂਕੀ ਦੀ ਇਹ ਮਨਪਸੰਦ 5 ਸੀਟਰ ਕਾਰ ਇੱਕ ਕਿਲੋ CNG 'ਚ 34.05 ਕਿਲੋਮੀਟਰ ਦੀ ਮਾਈਲੇਜ ਦਿੰਦੀ ਹੈ। ਵੈਗਨ ਆਰ ਦਾ CNG ਵੇਰੀਐਂਟ 998cc ਇੰਜਣ ਦੇ ਨਾਲ ਆਉਂਦਾ ਹੈ।

ਮਾਰੂਤੀ ਸੁਜ਼ੂਕੀ ਸੇਲੇਰੀਓ ਸੀ.ਐੱਨ.ਜੀ : 

ਮਾਰੂਤੀ ਦੀ ਇਹ 998 ਸੀਸੀ ਕਾਰ ਇੱਕ ਕਿਲੋ CNG 'ਚ 35.60 ਕਿਲੋਮੀਟਰ ਦੀ ਮਾਈਲੇਜ ਦਿੰਦੀ ਹੈ। ਮਾਰੂਤੀ ਸੁਜ਼ੂਕੀ ਸੇਲੇਰੀਓ 55 bhp ਦੀ ਪਾਵਰ ਅਤੇ 82 Nm ਦਾ ਟਾਰਕ ਜਨਰੇਟ ਕਰਦੀ ਹੈ।

ਇਹ ਵੀ ਪੜ੍ਹੋ : Karwa Chauth : ਕਰਵਾ ਚੌਥ 'ਤੇ ਕਿਸ ਦੀ ਪੂਜਾ ਕੀਤੀ ਜਾਂਦੀ ਹੈ ? ਜਾਣੋ ਸ਼ੁਭ ਸਮਾਂ

Related Post