ਕਾਰੋਬਾਰੀ ਅਮਿਤ ਸਿੰਗਲਾ ਨੇ ਮਾਲ ਮੈਨੇਜਮੈਂਟ ਖ਼ਿਲਾਫ਼ FIR ਲਈ ਡੀਜੀਪੀ ਨੂੰ ਲਿਖਿਆ ਪੱਤਰ
ਚੰਡੀਗੜ੍ਹ, 13 ਦਸੰਬਰ: ਸੈਕਟਰ-27 'ਚ ਰਹਿਣ ਵਾਲੇ ਕਾਰੋਬਾਰੀ ਅਮਿਤ ਸਿੰਗਲਾ ਨੇ ਇੰਡਸਟਰੀਅਲ ਏਰੀਆ 'ਚ ਸਥਿਤ ਗੋਦਰੇਜ ਮਾਲ 'ਚ ਦਫ਼ਤਰ ਦੀ ਜਗ੍ਹਾ ਖਰੀਦੀ ਸੀ। ਉਨ੍ਹਾਂ ਨੇ 11,000 ਵਰਗ ਫੁੱਟ ਦੇ ਦਫ਼ਤਰ ਲਈ 15 ਕਰੋੜ ਰੁਪਏ ਖਰਚ ਕੀਤੇ। ਪਰ ਹੁਣ ਤੱਕ ਕੰਪਨੀ ਨੇ ਦਫ਼ਤਰ ਉਨ੍ਹਾਂ ਦੇ ਨਾਂ 'ਤੇ ਰਜਿਸਟਰ ਨਹੀਂ ਕਰਵਾਇਆ ਹੈ।
ਇਹ ਵੀ ਪੜ੍ਹੋ: Rapper Bohemia ਨੇ Sidhu Moosewala ਨੂੰ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ, ਵੀਡੀਓ ਵਾਇਰਲ
ਮੰਗਲਵਾਰ ਨੂੰ ਉਨ੍ਹਾਂ ਨੇ ਡੀਜੀਪੀ ਚੰਡੀਗੜ੍ਹ ਨੂੰ ਮਾਲ ਪ੍ਰਬੰਧਕਾਂ ਖ਼ਿਲਾਫ਼ ਸ਼ਿਕਾਇਤ ਦਿੱਤੀ। ਉਨ੍ਹਾਂ ਮੰਗ ਕੀਤੀ ਹੈ ਕਿ ਮਾਲ ਪ੍ਰਬੰਧਕਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਜਾਵੇ। ਸਿੰਗਲਾ ਦਾ ਕਹਿਣਾ ਹੈ ਕਿ ਉਨ੍ਹਾਂ 15 ਕਰੋੜ ਰੁਪਏ ਖਰਚ ਕੀਤੇ ਹਨ ਪਰ ਕੰਪਨੀ ਨੇ ਅਜੇ ਤੱਕ ਉਸ ਨੂੰ ਰਜਿਸਟਰੀ ਨਹੀਂ ਦਿੱਤੀ। ਉਨ੍ਹਾਂ ਦਾ ਕਹਿਣਾ ਕਿ ਉਨ੍ਹਾਂ ਨੂੰ ਹੁਣ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜ਼ਮੀਨ ਦੇ ਮਾਲਿਕ ਨੇ ਖ਼ੁਦ ਮਾਲ ਪ੍ਰਬੰਧਕਾਂ ਨੂੰ ਐਨਓਸੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਸਿੰਗਲਾ ਨੇ ਕਿਹਾ ਕਿ ਇਹ ਝਗੜਾ ਜ਼ਮੀਨ ਮਾਲਕ ਅਤੇ ਮਾਲ ਵਿਚਕਾਰ ਹੈ, ਪਰ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਗਲਵਾਰ ਨੂੰ ਉਹ ਆਪਣੇ ਦਫ਼ਤਰ ਦੀਆਂ ਚਾਬੀਆਂ ਲੈ ਕੇ ਪੁਲਿਸ ਹੈੱਡਕੁਆਰਟਰ ਪਹੁੰਚ ਗਏ ਅਤੇ ਬਾਹਰ ਧਰਨਾ ਦਿੱਤਾ। ਉਨ੍ਹਾਂ ਮੰਗ ਉਠਾਈ ਕਿ ਜੇਕਰ ਉਨ੍ਹਾਂ ਦੇ ਮਾਮਲੇ ਵਿੱਚ ਐਫਆਈਆਰ ਦਰਜ ਨਹੀਂ ਹੁੰਦੀ ਤਾਂ ਫਿਰ ਉਨ੍ਹਾਂ ਦੇ ਦਫ਼ਤਰ ਦੀਆਂ ਚਾਬੀਆਂ ਵੀ ਰੱਖ ਲਈਆਂ ਜਾਣ ਕਿਉਂਕਿ ਜੇਕਰ ਰਜਿਸਟਰੀ ਨਹੀਂ ਹੋਵੇਗੀ ਤਾਂ ਉਹ ਦਫ਼ਤਰ ਦਾ ਕੀ ਕਰਨਗੇ।
ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਦਾ ਨਿਰਮਾਣ ਅਤੇ ਬੁਨਿਆਦੀ ਢਾਂਚਾ ਵਿਕਾਸ ਦਾ ਕਾਰੋਬਾਰ ਹੈ। ਉਨ੍ਹਾਂ ਦੇ ਜ਼ਿਆਦਾਤਰ ਪ੍ਰੋਜੈਕਟ ਬਾਰਡਰ ਰੋਡ ਆਰਗੇਨਾਈਜ਼ੇਸ਼ਨ (ਬੀਆਰਓ) ਅਤੇ ਨੈਸ਼ਨਲ ਹਾਈਵੇਜ਼ ਨਾਲ ਸਬੰਧਿਤ ਹਨ। ਉਨ੍ਹਾਂ ਦੱਸਿਆ ਕਿ ਉਹ ਚੰਡੀਗੜ੍ਹ ਵਿੱਚ ਆਪਣਾ ਦਫ਼ਤਰ ਬਣਾਉਣਾ ਚਾਹੁੰਦਾ ਸੀ। ਇਸ ਦੇ ਲਈ ਉਸ ਨੇ ਗੋਦਰੇਜ ਪ੍ਰਾਪਰਟੀਜ਼ ਕੰਪਨੀ ਤੋਂ 5 ਆਫਿਸ ਯੂਨਿਟ ਬੁੱਕ ਕਰਵਾ ਲਏ। ਇਸ ਵਿੱਚੋਂ 3 ਯੂਨਿਟਾਂ ਲਈ ਉਸ ਨੇ ਕਰੀਬ 8 ਕਰੋੜ ਰੁਪਏ ਕੰਪਨੀ ਕੋਲ ਜਮ੍ਹਾਂ ਕਰਵਾਏ।
ਇਹ ਵੀ ਪੜ੍ਹੋ: ਮਨੀ ਲਾਂਡਰਿੰਗ ਮਾਮਲਾ : ਨੋਰਾ ਫਤੇਹੀ ਨੇ ਜੈਕਲੀਨ ਫਰਨਾਂਡਿਸ 'ਤੇ ਕੀਤਾ ਮਾਣਹਾਨੀ ਦਾ ਕੇਸ
ਇਨ੍ਹਾਂ 3 ਯੂਨਿਟਾਂ ਦਾ ਕੁੱਲ ਖੇਤਰਫਲ 11 ਹਜ਼ਾਰ ਵਰਗ ਫੁੱਟ ਹੈ। ਉਨ੍ਹਾਂ ਨੇ ਇਸ ਦਫ਼ਤਰ ਲਈ ਬੁਨਿਆਦੀ ਢਾਂਚਾ ਤਿਆਰ ਕਰਨ ਲਈ 7 ਕਰੋੜ ਰੁਪਏ ਖਰਚ ਕੀਤੇ ਹਨ। ਪਰ ਇਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਕੰਪਨੀ ਨੇ ਉਸ ਦੇ ਨਾਂ 'ਤੇ ਦਫ਼ਤਰ ਰਜਿਸਟਰ ਨਹੀਂ ਕਰਵਾਇਆ। ਉਹ ਲਗਾਤਾਰ ਕੰਪਨੀ ਨਾਲ ਗੱਲ ਕਰਦਾ ਰਿਹਾ ਪਰ ਕੰਪਨੀ ਨੇ ਉਸ ਦੀ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਕੀਤੀ। ਆਖਰਕਾਰ ਉਨ੍ਹਾਂ ਹੁਣ ਕੰਪਨੀ ਵਿਰੁੱਧ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਹੈ।