ਪੰਜਾਬ ਭਰ 'ਚ ਰੋਡਵੇਜ਼ ਦੇ ਕੱਚੇ ਕਾਮਿਆ ਵੱਲੋਂ ਪ੍ਰਦਰਸ਼ਨ, 4 ਵਜੇ ਸਰਕਾਰ ਨਾਲ ਮੀਟਿੰਗ
ਚੰਡੀਗੜ੍ਹ: ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਸੂਬੇ ਭਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣੇ ਸਨ ਪਰ ਉਹ ਮੁਲਤਵੀ ਕੀਤੇ ਗਏ ਹਨ ਹੁਣ ਸਿਰਫ਼ 10 ਵਜੇ ਤੋਂ 12 ਵਜੇ ਤੱਕ ਬੱਸ ਸਟੈਂਡ ਬੰਦ ਗਏ ਹਨ। ਯੂਨੀਅਨ ਦੀ ਪੰਜਾਬ ਸਰਕਾਰ ਦੇ ਸੈਕਟਰੀ ਰਵੀ ਭਗਤ ਨਾਲ ਅੱਜ 4 ਵਜੇ ਮੀਟਿੰਗ ਹੋਵੇਗੀ । ਇਸ ਮੀਟਿੰਗ ਤੋਂ ਬਾਅਦ 20 ਤਰੀਕ ਨੂੰ ਪ੍ਰਿੰਸੀਪਲ ਸੈਕਟਰੀ ਵੇਣੂ ਪ੍ਰਸ਼ਾਦ ਨਾਲ ਮੀਟਿੰਗ ਫਾਈਨਲ ਹੋਈ ਹੈ।
ਯੂਨੀਅਨਾਂ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਨੂੰ ਰੋਸ ਮਾਰਚ ਕੀਤਾ ਜਾਣਾ ਸੀ ਜੋ ਮੁਲਤਵੀ ਕਰ ਦਿੱਤਾ ਗਿਆ ਹੈ। ਯੂਨੀਅਨ ਨੇ ਇਕ ਹੋਰ ਫੈਸਲਾ ਲਿਆ ਹੈ ਕਿ ਪੰਜਾਬ ਦੇ 18 ਡਿੱਪੂਆਂ ਤੋਂ ਬੱਸਾਂ ਚਲਾਈਆ ਜਾਣਗੀਆਂ। ਪੰਜਾਬ ਦੇ 18 ਡ਼ਿੱਪੂਆਂ ਉੱਤੇ 10 ਵਜੇ ਤੋਂ 12 ਵਜੇ ਤੱਕ ਬੱਸ ਸਟੈਂਡ ਬੰਦ ਕੀਤੇ ਜਾਣਗੇ।
ਬੱਸ ਸਟੈਂਡ ਬੰਦ ਦਾ ਅਸਰ
ਚੰਡੀਗੜ੍ਹ ਦੇ ਬੱਸ ਸਟੈਂਡ ਉਤੇ ਵੀ ਹੜਤਾਲ ਦਾ ਅਸਰ ਦੇਖਣ ਨੂੰ ਮਿਲਿਆ ਹੈ। ਬੱਸ ਕਾਮਿਆ ਵੱਲੋਂ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
ਲੁਧਿਆਣਾ ਬੱਸ ਸਟੈਂਡ ਵਿੱਚ ਵੀ ਸਵਾਰੀਆਂ ਪੜਤਾਲ ਕਾਰਨ ਪਰੇਸ਼ਾਨ ਹੋ ਰਹੀਆ ਹਨ। ਬੱਸ ਕਾਮਿਆਂ ਵੱਲੋਂ ਮੰਗਾਂ ਨੂੰ ਲੈ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਲੁਧਿਆਣਾ ਵਿੱਚ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ 28 ਡਰਾਈਵਰਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਭਰਤੀ ਕੀਤਾ ਗਿਆ ਹੈ ਉਸ ਨੂੰ ਰੱਦ ਕੀਤਾ ਜਾਵੇ।
ਮੋਗਾ ਵਿੱਚ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਵਰਕਰਾਂ ਵੱਲੋਂ ਬੱਸ ਅੱਡਾ ਬੰਦ ਕੀਤਾ ਗਿਆ ਹੈ ਜਿਸ ਕਾਰਨ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇੰਨ੍ਹਾਂ ਦੀਆਂ ਮੰਗਾਂ ਮੰਨੀਆਂ ਚਾਹੀਦੀਆ ਹਨ ਤਾਂ ਕਿ ਹੜਤਾਲ ਖਤਮ ਹੋ ਸਕੇ। ਕੱਚੇ ਕਾਮਿਆ ਵੱਲੋਂ ਪੰਜਾਬ ਸਰਕਾਰ ਦਾ ਸਿਆਪਾ ਕੀਤਾ ਜਾ ਰਿਹਾ ਹੈ।
ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਮੀਤ ਪ੍ਰਧਾਨ ਪ੍ਰਦੀਪ ਕੁਮਾਰ ਦਾ ਕਹਿਣਾ ਹੈ ਕਿ ਪੰਜਾਬ ਭਰ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੀਟਿੰਗ ਤੋਂ ਬਾਅਦ ਹੀ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ 10 ਤੋਂ 12 ਵਜੇ ਤੱਕ ਬੱਸ ਅੱਡੇ ਬੰਦ ਕੀਤੇ ਗਏ ਹਨ।
ਅੰਮ੍ਰਿਤਸਰ ਵਿੱਚ ਬੱਸਾਂ ਦਾ ਚੱਕਾ ਜਾਮ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਹੋਵੇਗਾ।
ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀਆਂ ਮੁੱਖ ਮੰਗਾਂ
1.ਆਉਟਸੋਰਸ ਰਾਹੀ ਗ਼ੈਰ ਕਾਨੂੰਨੀ ਭਰਤੀ ਨੂੰ ਤਰੁੰਤ ਰੱਦ ਕਰਕੇ ਕੋਈ ਨੀਤੀ ਬਣਾਕੇ ਵਿਭਾਗ ਖ਼ੁਦ ਭਰਤੀ ਕਰੇ।
2. ਕੰਡੀਸਨਾਂ ਲਾ ਕੇ ਕੱਢੇਂ ਮੁਲਾਜ਼ਮਾਂ ਨੂੰ ਬਹਾਲ ਕੀਤਾਂ ਜਾਵੇਂ ਅਤੇ ਸ਼ਰਤਾਂ ਰੱਦ ਕੀਤੀਆਂ ਜਾਣ।
3. 01/10/2022 ਤੋਂ 5% ਇੰਕਰੀਮੈਂਟ ਲਾਗੂ ਤਰੁੰਤ ਬਕਾਇਆ ਸਮੇਂਤ ਵਰਕਰਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ।
4. 15/09/2021 ਤੋਂ ਬਾਅਦ ਬਹਾਲ ਹੋਏ ਅਤੇ ਨਵੇਂ ਭਰਤੀ ਹੋਏ ਪੀ ਆਰ ਟੀ ਸੀ ਦੇ ਮੁਲਾਜ਼ਮਾਂ ਤੇ ਤਨਖਾਹ ਵਾਧਾ ਲਾਗੂ ਕੀਤਾ ਜਾਵੇ।
5. ਪਨਬੱਸ ਦੇ ਡਾਟਾ ਐਂਟਰੀ ਉਪਰੇਟਰ ਅਤੇ ਪੀ ਆਰ ਟੀ ਸੀ ਦੇ ਅਡਵਾਸ ਬੁਕਰਾ ਤੇ ਤਨਖਾਹ ਵਾਧਾ ਲਾਗੂ ਕੀਤਾ ਜਾਵੇ।
6.ਬਟਾਲੇ ਡਿਪੂ ਦੇ ਕਡੰਕਟਰ ਦੀ ਨਜਾਇਜ਼ ਤਰੀਕੇ ਨਾਲ ਇਨਕੁਆਰੀ ਕਰਕੇ ਦੋਸੀ ਪਾਉਣ ਤੇ ਨਜਾਇਜ਼ ਧੱਕੇਸ਼ਾਹੀ ਬੰਦ ਕਰਕੇ ਬਹਾਲ ਕੀਤਾ ਜਾਵੇ।
7.ਸਮੂਹ ਪਨਬੱਸ/ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਨੂੰ ਸਰਵਿਸ ਰੂਲਾਂ ਨਾਲ ਰੈਗੂਲਰ ਕੀਤਾਂ ਜਾਵੇ।
8. ਕਿਲੋਮੀਟਰ( ਪ੍ਰਈਵੇਟ)ਬੱਸਾਂ ਦਾ ਟੈਂਡਰ ਰੱਦ ਕਰਕੇ ਵਿਭਾਗ ਆਪਣੀਆਂ ਬੱਸਾਂ ਪਾਵੇ।
ਦੱਸ ਦੇਈਏ ਕਿ ਗੁਰਦਾਸਪੁਰ 'ਚ ਪਾਣੀ ਦੀ ਟੈਂਕੀ 'ਤੇ ਚੜ੍ਹਨ ਵਾਲੇ ਕੰਡਕਟਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਸਬੰਧਤ ਵਿਭਾਗ ਨੇ 22 ਦਿਨਾਂ ਦੀ ਜਾਂਚ ਤੋਂ ਬਾਅਦ ਕੰਡਕਟਰ 'ਤੇ ਇਹ ਕਾਰਵਾਈ ਕੀਤੀ ਹੈ। ਵਿਭਾਗ ਦੀ ਇਸ ਕਾਰਵਾਈ ਦਾ ਮੁਲਾਜ਼ਮਾਂ ਤੇ ਯੂਨੀਅਨਾਂ ਵਿੱਚ ਰੋਸ ਹੈ। ਜ਼ਿਕਰਯੋਗ ਹੈ ਕਿ ਜਦੋਂ ਪਨਬੱਸ ਚੰਡੀਗੜ੍ਹ ਤੋਂ ਬਟਾਲਾ ਆ ਰਹੀ ਸੀ ਤਾਂ ਰੋਪੜ ਡਿਪੂ ਦੇ ਇੰਸਪੈਕਟਰ ਚੈਕਿੰਗ ਲਈ ਕਾਠਗੜ੍ਹ ਟੋਲ ਪਲਾਜ਼ਾ ਤੋਂ ਬੱਸ 'ਚ ਸਵਾਰ ਹੋਏ ਸਨ। ਇਸ ਦੌਰਾਨ ਇੰਸਪੈਕਟਰ ਨੇ ਬਿਨਾਂ ਟਿਕਟ ਇਕ ਵਿਅਕਤੀ ਨੂੰ ਫੜ ਲਿਆ, ਜਿਸ ਕਾਰਨ ਕੰਡਕਟਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਪ੍ਰੇਸ਼ਾਨ ਹੋ ਕੇ ਕੰਡਕਟਰ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ 'ਤੇ ਚੜ੍ਹ ਗਿਆ ਸੀ।