ਬੱਸ ਕਾਮਿਆਂ ਦੀ ਹੜਤਾਲ ਜਾਰੀ, ਯਾਤਰੀ ਪਰੇਸ਼ਾਨ, ਸੋਮਵਾਰ ਨੂੰ ਹੋਵੇਗੀ ਮੀਟਿੰਗ
ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀਆਂ ਮੁੱਖ ਮੰਗਾਂ
1.ਆਉਟਸੋਰਸ ਰਾਹੀ ਗ਼ੈਰ ਕਾਨੂੰਨੀ ਭਰਤੀ ਨੂੰ ਤਰੁੰਤ ਰੱਦ ਕਰਕੇ ਕੋਈ ਨੀਤੀ ਬਣਾਕੇ ਵਿਭਾਗ ਖ਼ੁਦ ਭਰਤੀ ਕਰੇ।
2. ਕੰਡੀਸਨਾਂ ਲਾ ਕੇ ਕੱਢੇਂ ਮੁਲਾਜ਼ਮਾਂ ਨੂੰ ਬਹਾਲ ਕੀਤਾਂ ਜਾਵੇਂ ਅਤੇ ਸ਼ਰਤਾਂ ਰੱਦ ਕੀਤੀਆਂ ਜਾਣ।
3. 01/10/2022 ਤੋਂ 5% ਇੰਕਰੀਮੈਂਟ ਲਾਗੂ ਤਰੁੰਤ ਬਕਾਇਆ ਸਮੇਂਤ ਵਰਕਰਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ।
4. 15/09/2021 ਤੋਂ ਬਾਅਦ ਬਹਾਲ ਹੋਏ ਅਤੇ ਨਵੇਂ ਭਰਤੀ ਹੋਏ ਪੀ ਆਰ ਟੀ ਸੀ ਦੇ ਮੁਲਾਜ਼ਮਾਂ ਤੇ ਤਨਖਾਹ ਵਾਧਾ ਲਾਗੂ ਕੀਤਾ ਜਾਵੇ।
5. ਪਨਬੱਸ ਦੇ ਡਾਟਾ ਐਂਟਰੀ ਉਪਰੇਟਰ ਅਤੇ ਪੀ ਆਰ ਟੀ ਸੀ ਦੇ ਅਡਵਾਸ ਬੁਕਰਾ ਤੇ ਤਨਖਾਹ ਵਾਧਾ ਲਾਗੂ ਕੀਤਾ ਜਾਵੇ।
6.ਬਟਾਲੇ ਡਿਪੂ ਦੇ ਕਡੰਕਟਰ ਦੀ ਨਜਾਇਜ਼ ਤਰੀਕੇ ਨਾਲ ਇਨਕੁਆਰੀ ਕਰਕੇ ਦੋਸੀ ਪਾਉਣ ਤੇ ਨਜਾਇਜ਼ ਧੱਕੇਸ਼ਾਹੀ ਬੰਦ ਕਰਕੇ ਬਹਾਲ ਕੀਤਾ ਜਾਵੇ।
7.ਸਮੂਹ ਪਨਬੱਸ/ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਨੂੰ ਸਰਵਿਸ ਰੂਲਾਂ ਨਾਲ ਰੈਗੂਲਰ ਕੀਤਾਂ ਜਾਵੇ।
8. ਕਿਲੋਮੀਟਰ( ਪ੍ਰਈਵੇਟ)ਬੱਸਾਂ ਦਾ ਟੈਂਡਰ ਰੱਦ ਕਰਕੇ ਵਿਭਾਗ ਆਪਣੀਆਂ ਬੱਸਾਂ ਪਾਵੇ।
ਦੱਸ ਦੇਈਏ ਕਿ ਗੁਰਦਾਸਪੁਰ 'ਚ ਪਾਣੀ ਦੀ ਟੈਂਕੀ 'ਤੇ ਚੜ੍ਹਨ ਵਾਲੇ ਕੰਡਕਟਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਸਬੰਧਤ ਵਿਭਾਗ ਨੇ 22 ਦਿਨਾਂ ਦੀ ਜਾਂਚ ਤੋਂ ਬਾਅਦ ਕੰਡਕਟਰ 'ਤੇ ਇਹ ਕਾਰਵਾਈ ਕੀਤੀ ਹੈ। ਵਿਭਾਗ ਦੀ ਇਸ ਕਾਰਵਾਈ ਦਾ ਮੁਲਾਜ਼ਮਾਂ ਤੇ ਯੂਨੀਅਨਾਂ ਵਿੱਚ ਰੋਸ ਹੈ। ਜ਼ਿਕਰਯੋਗ ਹੈ ਕਿ ਜਦੋਂ ਪਨਬੱਸ ਚੰਡੀਗੜ੍ਹ ਤੋਂ ਬਟਾਲਾ ਆ ਰਹੀ ਸੀ ਤਾਂ ਰੋਪੜ ਡਿਪੂ ਦੇ ਇੰਸਪੈਕਟਰ ਚੈਕਿੰਗ ਲਈ ਕਾਠਗੜ੍ਹ ਟੋਲ ਪਲਾਜ਼ਾ ਤੋਂ ਬੱਸ 'ਚ ਸਵਾਰ ਹੋਏ ਸਨ। ਇਸ ਦੌਰਾਨ ਇੰਸਪੈਕਟਰ ਨੇ ਬਿਨਾਂ ਟਿਕਟ ਇਕ ਵਿਅਕਤੀ ਨੂੰ ਫੜ ਲਿਆ, ਜਿਸ ਕਾਰਨ ਕੰਡਕਟਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਪ੍ਰੇਸ਼ਾਨ ਹੋ ਕੇ ਕੰਡਕਟਰ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ 'ਤੇ ਚੜ੍ਹ ਗਿਆ ਸੀ।