'ਸਪਾਈਡਰਮੈਨ' ਬਣਿਆ ਬੱਸ ਕੰਡਕਟਰ, ਡਿੱਗਣ ਲੱਗੇ ਯਾਤਰੀ ਦੀ ਬਚਾਈ ਜਾਨ, ਵੀਡੀਓ ਵਾਇਰਲ

Bus Conductor Save Passenger From Falling video viral : ਜੇਕਰ ਕੰਡਕਟਰ ਨੇ ਉਸ ਨੂੰ ਨਾ ਫੜਿਆ ਹੁੰਦਾ ਤਾਂ ਉਹ ਜ਼ਰੂਰ ਬੱਸ 'ਚੋਂ ਡਿੱਗ ਜਾਣਾ ਸੀ। ਕੰਡਕਟਰ ਨੂੰ ਦੇਖ ਕੇ ਤੁਸੀਂ ਕਹੋਗੇ ਕਿ ਸ਼ਾਇਦ ਉਸ ਦੀ ਸਿਕਸੈਂਸ ਸੀ, ਜਿਸ ਕਾਰਨ ਉਸ ਨੇ ਯਾਤਰੀ ਦੀ ਜਾਨ ਬਚਾਈ।

By  KRISHAN KUMAR SHARMA June 10th 2024 02:07 PM

Bus Conductor Save Passenger From Falling : ਜਿਵੇਂ 'ਸਪਾਈਡਰਮੈਨ' ਫਿਲਮ 'ਚ ਦਿਖਾਇਆ ਗਿਆ ਸੀ ਕਿ ਸਪਾਈਡਰਮੈਨ ਕਿਸੇ ਵੀ ਘਟਨਾ ਦੇ ਵਾਪਰਨ ਤੋਂ ਪਹਿਲਾਂ ਹੀ ਅੰਦਾਜ਼ਾ ਲਗਾ ਸਕਦਾ ਸੀ। ਉਸੇ ਤਰ੍ਹਾਂ ਇੱਕ ਬੱਸ ਕੰਡਕਟਰ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜੋ ਕਿ ਆਪਣੀ ਚੇਤਨਾ ਦੀ ਵਰਤੋਂ ਕਰਦੇ ਹੋਏ ਬੱਸ ਵਿਚੋਂ ਡਿੱਗ ਰਹੇ ਨੌਜਵਾਨ ਨੂੰ ਬਚਾ ਰਿਹਾ ਹੈ। ਜਦੋਂ ਤੁਸੀਂ ਉਸ ਦਾ ਇਹ ਕਾਰਨਾਮਾ ਦੇਖੋਗੇ, ਤਾਂ ਤੁਸੀਂ ਕਹੋਗੇ ਕਿ ਉਸ ਦੇ ਅੰਦਰ ਸੱਚਮੁੱਚ ਕੋਈ ਮਹਾਂਸ਼ਕਤੀ ਹੈ।

ਹਾਲ ਹੀ 'ਚ ਟਵਿਟਰ ਅਕਾਊਂਟ @gharkekalesh 'ਤੇ ਇਕ ਵੀਡੀਓ ਪੋਸਟ ਕੀਤੀ ਗਈ ਹੈ, ਜਿਸ 'ਚ ਇਕ ਬੱਸ ਕੰਡਕਟਰ ਨਜ਼ਰ ਆ ਰਿਹਾ ਹੈ, ਜਿਸ ਨੇ ਇਕ ਯਾਤਰੀ ਦੀ ਜਾਨ ਬਚਾਈ ਹੈ। ਸ਼ਾਇਦ ਇਹ ਵੀਡੀਓ ਬੱਸ ਦੇ ਅੰਦਰ ਲਗੇ ਸੀਸੀਟੀਵੀ ਕੈਮਰੇ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਕੇਰਲ ਦੀ ਹੈ, ਵੈਸੇ ਤਾਂ ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਕੰਡਕਟਰ ਨੇ ਕੀਤਾ ਕਾਰਨਾਮਾ

ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕੰਡਕਟਰ ਚੱਲਦੀ ਬੱਸ ਦੇ ਦਰਵਾਜ਼ੇ ਕੋਲ ਖੜ੍ਹਾ ਹੈ। ਉਸ ਦੇ ਕੋਲ ਦੋ ਯਾਤਰੀ ਵੀ ਖੜ੍ਹੇ ਹਨ। ਇੱਕ ਸਵਾਰੀ ਇੱਕ ਬਜ਼ੁਰਗ ਵਿਅਕਤੀ ਹੈ, ਜਿਸ ਨੇ ਉੱਪਰ ਲਟਕਦਾ ਹੈਂਡਲ ਫੜਿਆ ਹੋਇਆ ਹੈ ਅਤੇ ਦੂਜਾ ਇੱਕ ਨੌਜਵਾਨ ਹੈ, ਜੋ ਬਿਨਾਂ ਕੁਝ ਫੜੇ ਬੱਸ ਦੇ ਦਰਵਾਜ਼ੇ ਵੱਲ ਖੜ੍ਹਾ ਹੈ।

ਕੰਡਕਟਰ ਸੀਟ 'ਤੇ ਬੈਠ ਕੇ ਸਵਾਰੀਆਂ ਲਈ ਟਿਕਟਾਂ ਕੱਟ ਰਿਹਾ ਸੀ। ਤਾਂ ਅਚਾਨਕ ਬੱਸ ਤੇਜ਼ੀ ਨਾਲ ਹਿੱਲ ਜਾਂਦੀ ਹੈ ਅਤੇ ਨੌਜਵਾਨ ਦਾ ਸੰਤੁਲਨ ਵਿਗਾੜ ਜਾਂਦਾ ਹੈ। ਉਹ ਅਚਾਨਕ ਦਰਵਾਜ਼ੇ ਵੱਲ ਡਿੱਗਣ ਲੱਗ ਪੈਂਦਾ ਹੈ, ਜਿਸ ਦੌਰਾਨ ਕੰਡਕਟਰ ਦਾ ਧਿਆਨ ਟਿਕਟ ਮਸ਼ੀਨ 'ਤੇ ਹੀ ਰਹਿੰਦਾ ਹੈ। ਪਰ ਕਿਸੇ ਤਰ੍ਹਾਂ ਉਹ ਮਹਿਸੂਸ ਕਰਦਾ ਹੈ ਕਿ ਯਾਤਰੀ ਡਿੱਗਣ ਵਾਲਾ ਹੈ। ਮਸ਼ੀਨ ਤੋਂ ਅੱਖਾਂ ਹਟਾਏ ਬਿਨਾਂ ਉਹ ਡਿੱਗਦੇ ਯਾਤਰੀ ਦਾ ਹੱਥ ਇੱਕ ਹੱਥ ਨਾਲ ਫੜ ਲੈਂਦਾ ਹੈ, ਦਰਵਾਜ਼ਾ ਖੁੱਲ੍ਹਦਾ ਹੈ। ਜੇਕਰ ਕੰਡਕਟਰ ਨੇ ਉਸ ਨੂੰ ਨਾ ਫੜਿਆ ਹੁੰਦਾ ਤਾਂ ਉਹ ਜ਼ਰੂਰ ਬੱਸ 'ਚੋਂ ਡਿੱਗ ਜਾਣਾ ਸੀ। ਕੰਡਕਟਰ ਨੂੰ ਦੇਖ ਕੇ ਤੁਸੀਂ ਕਹੋਗੇ ਕਿ ਸ਼ਾਇਦ ਉਸ ਦੀ ਸਿਕਸੈਂਸ ਸੀ, ਜਿਸ ਕਾਰਨ ਉਸ ਨੇ ਯਾਤਰੀ ਦੀ ਜਾਨ ਬਚਾਈ।

ਵੀਡੀਓ ਹੋ ਰਹੀ ਵਾਇਰਲ

ਇਸ ਵੀਡੀਓ ਨੂੰ ਹੁਣ ਤੱਕ 33 ਲੱਖ ਲੋਕ ਦੇਖ ਚੁੱਕੇ ਹਨ ਅਤੇ ਕਈ ਲੋਕਾਂ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ, ਜਿਸ 'ਚ ਇਕ ਨੇ ਲਿਖਿਆ ਹੈ ਕਿ ਜਦੋਂ ਕੰਡਕਟਰ ਘਰ ਜਾਵੇਗਾ ਤਾਂ ਉਸ ਨੂੰ ਅਹਿਸਾਸ ਹੋਵੇਗਾ ਕਿ ਉਹ ਸਪਾਈਡਰਮੈਨ ਹੈ।

Related Post