ਕੌਮੀ ਇਨਸਾਫ ਮੋਰਚੇ ਵਾਲੀ ਥਾਂ 'ਤੇ ਲਗਾਏ ਬੁਲੇਟ ਪਰੂਫ ਟਰੈਕਟਰ, ਕੀ ਵੱਡੇ ਐਕਸ਼ਨ ਦੀ ਤਿਆਰੀ?

By  Pardeep Singh February 14th 2023 01:59 PM -- Updated: February 14th 2023 02:00 PM

ਮੋਹਾਲੀ: 1984 ਤੋਂ ਬਾਅਦ ਪੰਜਾਬ ਕਾਲੇ ਦੌਰ ਵਿਚੋਂ ਗੁਜ਼ਰਿਆ। ਉਸ ਸਮੇਂ ਪੰਜਾਬ ਵਿੱਚ ਅੱਤਵਾਦ ਨੂੰ ਖ਼ਤਮ ਕਰਨ ਲਈ ਪੁਲਿਸ ਅਤੇ ਸੀਆਰਪੀਐਫ ਦੇ ਸਾਂਝੇ ਆਪ੍ਰੇਸ਼ਨ ਹੁੰਦੇ ਸਨ। ਅੱਤਵਾਦ ਦੇ ਸਮੇਂ ਪੁਲਿਸ ਬੁਲੇਟ ਪਰੂਫ ਗੱਡੀਆ ਅਤੇ ਟਰੈਕਟਰ ਹੁੰਦੇ ਸਨ। ਹੁਣ ਫਿਰ ਉਹੀ ਗੱਡੀਆਂ ਮੁਹਾਲੀ-ਚੰਡੀਗੜ੍ਹ ਬਾਰਡਰ ਉੱਤੇ ਖੜ੍ਹੀਆ ਦਿਖਾਈ ਦੇ ਰਹੀਆ ਹਨ।


ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ

ਮੁਹਾਲੀ-ਚੰਡੀਗੜ੍ਹ ਬਾਰਡਰ ਉੱਤੇ ਕੌਮੀ ਇਨਸਾਫ਼ ਮੋਰਚਾ ਵੱਲੋਂ ਬੰਦੀ  ਸਿੰਘਾਂ ਦੀ ਰਿਹਾਈ ਲਈ ਧਰਨਾ ਲਗਾਇਆ ਗਿਆ ਹੈ। ਕੌਮੀ ਇਨਸਾਫ਼ ਮੋਰਚੇ ਵੱਲੋਂ ਪਿਛਲੇ 8 ਦਿਨਾਂ ਤੋਂ ਹਰ ਰੋਜ 31 ਮੈਂਬਰੀ ਜਥਾ ਸੀਐਮ ਦੀ ਰਿਹਾਇਸ਼ ਵੱਲ ਰੋਸ ਪ੍ਰਦਰਸ਼ਨ ਲਈ ਜਾਂਦਾ ਹੈ ਪਰ ਮੁਹਾਲੀ-ਚੰਡੀਗੜ੍ਹ ਬਾਰਡਰ ਉੱਤੇ ਜਿੱਥੇ ਪੁਲਿਸ ਰੋਕ ਲੈਂਦੀ ਉਥੇ ਹੀ ਜਥੇ ਵੱਲੋਂ ਵਾਹਿਗੁਰੂ ਦਾ ਜਾਪ  ਕੀਤਾ ਜਾਂਦਾ। ਅੱਜ 9 ਵੇਂ ਦਿਨ ਵੀ 31 ਮੈਂਬਰੀ ਜਥਾ ਚੰਡੀਗੜ੍ਹ-ਮੁਹਾਲੀ ਬਾਰਡਰ ਵੱਲ ਗਿਆ ਹੈ। 


ਪੁਲਿਸ ਅਤੇ ਮੋਰਚਾ ਆਹਮੋ-ਸਾਹਮਣੇ

ਬੀਤੀ ਦਿਨੀਂ ਕੌਮੀ ਇਨਸਾਫ਼ ਮੋਰਚਾ ਮੁਹਾਲੀ-ਚੰਡੀਗੜ੍ਹ ਬਾਰਡਰ ਵੱਲ ਵਧਿਆ ਅਤੇ ਪੁਲਿਸ ਨਾਲ ਤਣਾਅਪੂਰਨ ਸਥਿਤੀ ਬਣਨ ਕਾਰਨ ਝੜਪ ਹੋ ਗਈ। ਝੜਪ ਦੌਰਾਨ ਮੋਰਚੇ ਦੇ ਅਤੇ ਚੰਡੀਗੜ੍ਹ ਪੁਲਿਸ ਦੇ ਕਈ ਜਵਾਨ ਜ਼ਖ਼ਮੀ ਹੋ ਗਏ ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਮੋਰਚੇ ਦੇ ਆਗੂਆਂ ਅਤੇ 150 ਅਣਪਛਾਤਿਆ ਵਿਅਕਤੀਆਂ ਉੱਤੇ ਪਰਚਾ ਦਰਜ ਕੀਤਾ। ਚੰਡੀਗੜ੍ਹ ਪੁਲਿਸ ਦੀ ਕਾਰਵਾਈ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਵੀ ਅਣਪਛਾਤੇ ਵਿਅਕਤੀਆਂ ਉੱਤੇ ਮਾਮਲਾ ਦਰਜ ਕੀਤਾ ਗਿਆ।


ਮੋਹਾਲੀ ਧਰਨੇ ਵਾਲੀ ਥਾਂ 'ਤੇ ਬੁਲੇਟ ਪਰੂਫ ਟਰੈਕਟਰ ਕੀਤੇ  ਖੜ੍ਹੇ 

ਜ਼ਿਕਰਯੋਗ ਹੈ ਕਿ ਬੁਲੇਟ ਪਰੂਫ  ਗੱਡੀਆਂ ਅਤੇ ਟਰੈਕਟਰ 2017 ਵਿੱਚ ਤਿਆਰ ਕੀਤੇ ਗਏ ਸਨ। ਇਸ ਵਿੱਚ 17 ਟਰੈਕਟਰ ਅਤੇ 24 ਸਕਾਰਪੀਓ ਗੱਡੀਆਂ ਸ਼ਾਮਿਲ ਹਨ, ਜੋ ਬੁਲੇਟ ਪਰੂਫ ਹਨ। ਇਨ੍ਹਾਂ ਨੂੰ ਤਿਆਰ ਕਰਨ ਲਈ ਕਰੀਬ 47 ਲੱਖ ਦੀ ਲਾਗਤ ਆਈ ਹੈ। ਇਹ ਟਰੈਕਟਰ ਸਪੈਸ਼ਲ ਅੱਤਵਾਦ ਅਤੇ ਗੈਂਗਸਟਰਾਂ ਨਾਲ ਨਜਿੱਠਣ ਲਈ ਤਿਆਰ ਕੀਤੇ ਗਏ ਸਨ ਪਰ ਹੁਣ ਇਹ ਧਰਨੇ ਵਾਲੀ ਥਾਂ ਉੱਤੇ ਲਿਆਦੇ ਗਏ ਹਨ ਇਹ ਸਭ ਦੇਖ ਕੇ ਇਕ ਸਵਾਲ ਖੜ੍ਹਾ ਹੁੰਦਾ ਹੈ ਕਿ  ਪੁਲਿਸ ਪ੍ਰਸਾਸ਼ਨ ਧਰਨੇ ਨੂੰ ਖਤਮ ਕਰਵਾਉਣ ਲਈ ਕੀ ਕੋਈ ਠੋਸ ਕਦਮ ਚੁੱਕੇਗੀ। 

Related Post