ਵਿਧਾਇਕ ਦੇ ਹੈਲੀਕਾਪਟਰ ਦੀ ਆਵਾਜ਼ ਨਾਲ ਮੱਝ ਦੀ ਮੌਤ! ਕਿਸਾਨ ਮੁਆਵਜ਼ੇ ਲਈ ਥਾਣੇ ਪੁੱਜਿਆ

By  Ravinder Singh November 16th 2022 02:32 PM

ਅਲਵਰ : ਰਾਜਸਥਾਨ 'ਚ ਮੱਝ ਦੀ ਮੌਤ ਕਾਰਨ ਸਿਆਸੀ ਮਾਹੌਲ ਭਖ ਗਿਆ ਹੈ। ਅਲਵਰ ਦੇ ਬਹਿਰੋੜ ਵਿਧਾਨ ਸਭਾ ਵਿਧਾਇਕ ਬਲਜੀਤ ਯਾਦਵ ਦੇ ਸਨਮਾਨ ਵਿੱਚ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ। ਇਸ ਦੌਰਾਨ ਇਕ ਮੱਝ ਦੀ ਮੌਤ ਹੋ ਜਾਣ ਨਾਲ ਵਿਧਾਇਕ ਦਾ ਸਨਮਾਨ ਸਮਾਗਮ ਵਿਵਾਦਾਂ ਵਿਚ ਘਿਰ ਗਿਆ ਹੈ। ਇਕ ਪਸ਼ੂ ਪਾਲਕ ਦਾ ਦੋਸ਼ ਹੈ ਕਿ ਵਿਧਾਇਕ ਦੇ ਹੈਲੀਕਾਪਟਰ ਦੀ ਆਵਾਜ਼ ਆਉਣ ਕਾਰਨ ਉਸ ਦੀ ਮੱਝ ਦੀ ਮੌਤ ਹੋ ਗਈ। ਮੱਝ ਮਾਲਕ ਨੇ ਮਾਮਲੇ ਸਬੰਧੀ ਥਾਣਾ ਸਦਰ 'ਚ ਰਿਪੋਰਟ ਦਰਜ ਕਰਵਾਈ ਹੈ।



13 ਅਤੇ 14 ਨਵੰਬਰ ਨੂੰ ਵਿਧਾਇਕ ਦੇ ਸਮਰਥਕਾਂ ਨੇ ਬਹਿਰੋੜ ਵਿਧਾਨ ਸਭਾ ਹਲਕੇ ਵਿੱਚ ਹੋਏ ਵਿਕਾਸ ਕਾਰਜਾਂ ਦੀ ਖੁਸ਼ੀ ਵਿੱਚ ਹੈਲੀਕਾਪਟਰ ਤੋਂ ਫੁੱਲਾਂ ਦੀ ਵਰਖਾ ਕੀਤੀ ਸੀ। 13 ਨਵੰਬਰ ਨੂੰ ਬਹਿਰੋੜ ਕਸਬੇ ਦੇ ਪਿੰਡ ਕੋਹਰਾਣਾ ਵਿਖੇ ਦੁਪਹਿਰ 2.30 ਵਜੇ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ। ਪਿੰਡ ਦੇ ਪਸ਼ੂ ਪਾਲਕ ਬਲਵੀਰ ਸਿੰਘ (70 ਸਾਲ) ਨੇ ਦੋਸ਼ ਲਾਇਆ ਕਿ ਇਹ ਉਸ ਦੇ ਘਰ ਤੋਂ ਸਿਰਫ਼ 20 ਮੀਟਰ ਦੀ ਉਚਾਈ ਤੋਂ ਲੰਘਿਆ। ਹੈਲੀਕਾਪਟਰ ਦੀ ਆਵਾਜ਼ ਸੁਣ ਕੇ ਉਸ ਦੀ ਮੱਝ ਡਰ ਗਈ ਅਤੇ ਜ਼ਮੀਨ 'ਤੇ ਡਿੱਗ ਪਈ। ਮੱਝ ਦੀ ਮੌਕੇ ਉਤੇ ਹੀ ਮੌਤ ਹੋ ਗਈ। ਮੱਝ ਮਾਲਕ ਦਾ ਕਹਿਣਾ ਹੈ ਕਿ ਵਿਧਾਇਕ ਦੇ ਹੈਲੀਕਾਪਟਰ ਦੀ ਆਵਾਜ਼ ਆਉਣ ਕਾਰਨ ਉਸ ਦੀ ਮੱਝ ਦੀ ਮੌਤ ਹੋ ਗਈ ਹੈ।

ਪਸ਼ੂ ਪਾਲਕ ਬਲਵੀਰ ਨੇ ਵਿਧਾਇਕ ਖਿਲਾਫ਼ ਥਾਣਾ ਬਹਿਰੋੜ 'ਚ ਸ਼ਿਕਾਇਤ ਦਿੱਤੀ ਹੈ। ਉਸ ਨੇ ਦੱਸਿਆ ਕਿ ਉਸ ਦੀ ਮੱਝ ਦੀ ਕੀਮਤ 1.50 ਲੱਖ ਰੁਪਏ ਹੈ। ਘਰ ਦਾ ਗੁਜ਼ਾਰਾ ਉਹ ਮੱਝਾਂ ਨਾਲ ਹੀ ਚਲਾਉਂਦਾ ਹੈ। ਹੁਣ ਵਿਧਾਇਕ ਦੇ ਹੈਲੀਕਾਪਟਰ ਦੇ ਪਾਇਲਟ ਦੀ ਅਣਗਹਿਲੀ ਕਾਰਨ ਉਸ ਦੀ ਮੱਝ ਦੀ ਮੌਤ ਹੋ ਗਈ ਹੈ। ਇਸ ਦੀ ਰਿਪੋਰਟ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਸ਼ੂ ਪਾਲਕ ਨੇ ਵੀ ਮੁਆਵਜ਼ੇ ਦੀ ਮੰਗ ਕੀਤੀ ਹੈ। ਵਿਧਾਇਕ ਦੇ ਹੈਲੀਕਾਪਟਰ ਦੀ ਲਪੇਟ ਵਿੱਚ ਆਉਣ ਕਾਰਨ ਮੱਝ ਦੀ ਮੌਤ ਦੀ ਖ਼ਬਰ ਪਿੰਡ ਵਿੱਚ ਫੈਲ ਗਈ ਤਾਂ ਸਾਰਾ ਪਿੰਡ ਬਲਵੀਰ ਸਿੰਘ ਦੇ ਘਰ ਇਕੱਠਾ ਹੋ ਗਿਆ। ਡਾਕਟਰ ਨੂੰ ਬੁਲਾਇਆ ਗਿਆ। ਦੂਜੇ ਪਾਸੇ ਸ਼ਿਕਾਇਤ ਤੋਂ ਬਾਅਦ ਸੋਮਵਾਰ ਨੂੰ ਮੱਝ ਦਾ ਵਿਸੇਰਾ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਮੱਝ ਦੀ ਮੌਤ ਦਾ ਕਾਰਨ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਸਪੱਸ਼ਟ ਹੋਵੇਗਾ। ਪੁਲਿਸ ਦਾ ਕਹਿਣਾ ਹੈ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਕਾਰਵਾਈ ਕੀਤੀ ਜਾ ਸਕਦੀ ਹੈ। ਪਸ਼ੂ ਪਾਲਕ ਨੇ ਦੋਸ਼ ਲਾਇਆ ਕਿ ਹੈਲੀਕਾਪਟਰ ਦੇ ਪਾਇਲਟ ਦੀ ਗਲਤੀ ਸੀ। ਜਿਸ ਨੇ ਇੰਨੀ ਘੱਟ ਉਚਾਈ 'ਤੇ ਉੱਚੀ ਆਵਾਜ਼ 'ਚ ਹੈਲੀਕਾਪਟਰ ਘੁਮਾਇਆ। ਇਸ ਕਾਰਨ ਉਸ ਦੀ ਮੱਝ ਅਟੈਕ ਹੋ ਗਿਆ।

ਇਹ ਵੀ ਪੜ੍ਹੋ : ਪੰਜਾਬ ਨੇ ਗ੍ਰਹਿ ਮੰਤਰਾਲੇ ਨੂੰ ਨਹੀਂ ਭੇਜਿਆ ਜਵਾਬ, ਹੁਣ ਕੇਂਦਰ ਨੇ ਪੁੱਛਿਆ ਗੈਂਗਸਟਰਾਂ ਤੱਕ ਕਿਵੇਂ ਪੁੱਜ ਰਹੇ ਹਥਿਆਰ


Related Post