Budgam BSF Bus Accident : ਜੰਮੂ ਕਸ਼ਮੀਰ ਦੇ ਬਡਗਾਮ ’ਚ ਵੱਡਾ ਹਾਦਸਾ; ਡੂੰਘੀ ਖੱਡ ’ਚ ਡਿੱਗੀ BSF ਜਵਾਨਾਂ ਦੀ ਬੱਸ, 4 ਜਵਾਨ ਸ਼ਹੀਦ
ਇਸ ਹਾਦਸੇ 'ਚ 4 ਜਵਾਨਾਂ ਦੀ ਮੌਤ ਹੋ ਗਈ, ਜਦਕਿ 36 ਜ਼ਖਮੀ ਹੋ ਗਏ। ਮ੍ਰਿਤਕਾਂ ਵਿੱਚੋਂ ਤਿੰਨ ਦੀ ਪਛਾਣ ਦਯਾਨੰਦ, ਰਾਮ ਅਜਾਦਿਆ ਸਿੰਘ ਅਤੇ ਸੁਖਬਾਸੀ ਲਾਲ ਵਜੋਂ ਹੋਈ ਹੈ।
BSF Bus Accident : ਜੰਮੂ-ਕਸ਼ਮੀਰ 'ਚ ਚੋਣ ਡਿਊਟੀ 'ਤੇ ਲੱਗੇ ਬੀਐੱਸਐੱਫ ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ਸ਼ੁੱਕਰਵਾਰ ਨੂੰ ਬਡਗਾਮ ਜ਼ਿਲ੍ਹੇ 'ਚ ਖੱਡ 'ਚ ਡਿੱਗ ਗਈ। ਇਸ ਹਾਦਸੇ 'ਚ 4 ਜਵਾਨਾਂ ਦੀ ਮੌਤ ਹੋ ਗਈ, ਜਦਕਿ 36 ਜ਼ਖਮੀ ਹੋ ਗਏ। ਮ੍ਰਿਤਕਾਂ ਵਿੱਚੋਂ ਤਿੰਨ ਦੀ ਪਛਾਣ ਦਯਾਨੰਦ, ਰਾਮ ਅਜਾਦਿਆ ਸਿੰਘ ਅਤੇ ਸੁਖਬਾਸੀ ਲਾਲ ਵਜੋਂ ਹੋਈ ਹੈ। ਗੰਭੀਰ ਜ਼ਖਮੀਆਂ ਨੂੰ SKIMS ਸੌਰਾ, ਸ਼੍ਰੀਨਗਰ ਰੈਫਰ ਕਰ ਦਿੱਤਾ ਗਿਆ ਹੈ। ਬਾਕੀਆਂ ਦਾ ਜ਼ਿਲ੍ਹਾ ਹਸਪਤਾਲ ਬਡਗਾਮ ਅਤੇ ਖਾਨ ਸਾਹਿਬ ਵਿੱਚ ਇਲਾਜ ਚੱਲ ਰਿਹਾ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਬੱਸ ਕੰਟਰੋਲ ਗੁਆ ਬੈਠੀ ਅਤੇ ਬਰੇਲ ਵਤਰਾਹੇਲ ਪਿੰਡ ਨੇੜੇ ਖੱਡ ਵਿਚ ਜਾ ਡਿੱਗੀ। ਇਸ ਵਿੱਚ ਬੈਠੇ ਜਵਾਨਾਂ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਸੁਰੱਖਿਆ ਪ੍ਰਬੰਧਾਂ ਲਈ ਤਾਇਨਾਤ ਕੀਤਾ ਗਿਆ ਸੀ। ਜ਼ਖਮੀ ਫੌਜੀਆਂ ਦੀ ਪਛਾਣ ਨਹੀਂ ਹੋ ਸਕੀ ਹੈ।
ਕਠੂਆ 'ਚ ਬਿਲਵਾਰ-ਮਛੇੜੀ ਰੋਡ 'ਤੇ ਫੌਜ ਦੀ ਇਕ ਗੱਡੀ ਵੀ ਡੂੰਘੀ ਖੱਡ 'ਚ ਡਿੱਗ ਗਈ। ਸ਼ੁੱਕਰਵਾਰ ਸਵੇਰੇ ਕਰੀਬ 10.30 ਵਜੇ ਵਾਪਰੇ ਇਸ ਹਾਦਸੇ 'ਚ ਇਕ ਜਵਾਨ ਦੀ ਮੌਤ ਹੋ ਗਈ, ਜਦਕਿ 6 ਹੋਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਮ੍ਰਿਤਕ ਫੌਜੀ ਦੀ ਪਛਾਣ ਮੱਧ ਪ੍ਰਦੇਸ਼ ਦੇ ਰਾਮ ਕਿਸ਼ੋਰ ਵਜੋਂ ਹੋਈ ਹੈ। ਜ਼ਖਮੀ ਹੋਏ ਜਵਾਨਾਂ 'ਚ 4 ਉੱਤਰਾਖੰਡ, ਇਕ-ਇਕ ਯੂਪੀ ਅਤੇ ਤਾਮਿਲਨਾਡੂ ਦੇ ਦੱਸੇ ਜਾ ਰਹੇ ਹਨ।