BTech Courses : ਬਹੁਤ ਹੀ ਸਸਤੀ ਹੈ ਇਨ੍ਹਾਂ ਦੇਸ਼ਾਂ 'ਚ ਇੰਜੀਨੀਅਰਿੰਗ ਦੀ ਪੜ੍ਹਾਈ, ਇੱਕ ਦੇਸ਼ 'ਚ ਤਾਂ ਬਿਲਕੁਲ ਹੀ ਮੁਫ਼ਤ!

B.Tech Course Fees in Broad : ਬੀਟੈਕ ਦੀ ਸਸਤੀ ਫ਼ੀਸ ਵਾਲੇ ਦੇਸ਼ਾਂ ਵਿੱਚ ਰੂਸ, ਪੋਲੈਂਡ, ਹੰਗਰੀ, ਤੁਰਕੀ, ਮੈਕਸੀਕੋ, ਬ੍ਰਾਜ਼ੀਲ, ਦੱਖਣੀ ਅਫਰੀਕਾ ਆਦਿ ਆਉਂਦੇ ਹਨ, ਜਿਥੇ ਤੁਸੀਂ ਬਹੁਤ ਹੀ ਘੱਟ ਫੀਸਾਂ 'ਤੇ ਇੰਜੀਨੀਅਰਿੰਗ ਕਾਲਜਾਂ ਵਿੱਚ ਇਹ ਡਿਗਰੀ ਵੀ ਪ੍ਰਾਪਤ ਕਰ ਸਕਦੇ ਹੋ।

By  KRISHAN KUMAR SHARMA September 24th 2024 01:11 PM

Engineering Course Fee : ਦੁਨੀਆ ਭਰ ਵਿੱਚ ਹਰ ਖੇਤਰ ਵਿੱਚ ਇੰਜੀਨੀਅਰਾਂ ਦੀ ਬਹੁਤ ਮੰਗ ਹੈ। ਦੇਸ਼-ਵਿਦੇਸ਼ ਵਿੱਚ ਲੱਖਾਂ ਇੰਜੀਨੀਅਰਿੰਗ ਕਾਲਜ ਹਨ। ਭਾਰਤ ਦੇ ਕਿਸੇ ਇੰਜੀਨੀਅਰਿੰਗ ਕਾਲਜ ਤੋਂ ਬੀ.ਟੈਕ ਕਰਨ ਲਈ, ਜੇਈਈ ਜਾਂ ਹੋਰ ਦਾਖਲਾ ਪ੍ਰੀਖਿਆਵਾਂ ਪਾਸ ਕਰਨਾ ਜ਼ਰੂਰੀ ਹੈ। ਕੁਝ ਵਿਦਿਆਰਥੀ ਉੱਚ ਸਿੱਖਿਆ ਲਈ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਦਾਖਲਾ ਲੈਂਦੇ ਹਨ। ਵਿਦੇਸ਼ ਤੋਂ B.Tech ਕਰਨ ਲਈ ਉਨ੍ਹਾਂ ਦੇਸ਼ਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਜਿੱਥੇ ਇੰਜੀਨੀਅਰਿੰਗ ਦੀ ਪੜ੍ਹਾਈ ਸਸਤੀ ਹੈ (B.Tech Course Fees in Broad)

ਬੀ.ਟੈਕ ਦੀਆਂ ਕਈ ਸ਼੍ਰੇਣੀਆਂ ਹੁੰਦੀਆਂ ਹਨ। ਤੁਹਾਨੂੰ ਆਪਣੇ ਕਰੀਅਰ ਦੀਆਂ ਸੰਭਾਵਨਾਵਾਂ ਅਤੇ ਤੁਹਾਡੀ ਦਿਲਚਸਪੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਭ ਤੋਂ ਵਧੀਆ ਇੰਜੀਨੀਅਰਿੰਗ ਕੋਰਸ ਚੁਣਨਾ ਚਾਹੀਦਾ ਹੈ। ਕੈਮੀਕਲ ਇੰਜਨੀਅਰਿੰਗ, ਮਕੈਨੀਕਲ ਇੰਜਨੀਅਰਿੰਗ, ਸਿਵਲ ਇੰਜਨੀਅਰਿੰਗ, ਕੰਪਿਊਟਰ ਸਾਇੰਸ ਇੰਜਨੀਅਰਿੰਗ, ਏਰੋਸਪੇਸ ਇੰਜਨੀਅਰਿੰਗ, ਪੈਟਰੋਲੀਅਮ ਇੰਜਨੀਅਰਿੰਗ... ਬੀ.ਟੈਕ ਦੀ ਕਿਸੇ ਵੀ ਸ਼ਾਖਾ ਵਿੱਚ ਦਾਖ਼ਲਾ ਲੈਣ ਤੋਂ ਪਹਿਲਾਂ ਚੋਟੀ ਦੇ ਇੰਜਨੀਅਰਿੰਗ ਕਾਲਜਾਂ ਬਾਰੇ ਵੀ ਜਾਣਕਾਰੀ ਇਕੱਠੀ ਕਰੋ। ਜਾਣੋ ਕਿਨ੍ਹਾਂ ਦੇਸ਼ਾਂ ਵਿੱਚ B.Tech ਦੀ ਪੜ੍ਹਾਈ ਸਭ ਤੋਂ ਸਸਤੀ ਹੈ। ਇੱਥੇ ਤੁਸੀਂ ਘੱਟ ਫੀਸ 'ਤੇ ਆਪਣਾ ਸੁਪਨਾ ਪੂਰਾ ਕਰ ਸਕਦੇ ਹੋ।

ਭਾਰਤ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਬਹੁਤ ਸਸਤੀ ਹੈ। ਇੱਥੇ ਸਥਿਤ ਮਾਨਤਾ ਪ੍ਰਾਪਤ ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਵਿੱਚ ਦਾਖਲਾ ਲੈਣ ਲਈ, ਜੇਈਈ ਜਾਂ ਇਸ ਦੇ ਬਰਾਬਰ ਦੀ ਦਾਖਲਾ ਪ੍ਰੀਖਿਆ ਪਾਸ ਕਰਨੀ ਜ਼ਰੂਰੀ ਹੈ।

ਜੇਕਰ ਵਿਦੇਸ਼ਾਂ ਦੀ ਗੱਲ ਕੀਤੀ ਜਾਵੇ ਤਾਂ ਚੀਨ ਵਿੱਚ ਬੀ.ਟੈਕ ਕੋਰਸ ਦੀ ਫੀਸ ਤਾਂ ਘੱਟ ਹੈ, ਸਗੋਂ MBBS ਦੀ ਡਿਗਰੀ ਵੀ ਬਹੁਤ ਘੱਟ ਫੀਸ 'ਚ ਕੀਤੀ ਜਾ ਸਕਦੀ ਹੈ।

ਇਸ ਤੋਂ ਇਲਾਵਾ ਬੀਟੈਕ ਦੀ ਸਸਤੀ ਫ਼ੀਸ ਵਾਲੇ ਦੇਸ਼ਾਂ ਵਿੱਚ ਰੂਸ, ਪੋਲੈਂਡ, ਹੰਗਰੀ, ਤੁਰਕੀ, ਮੈਕਸੀਕੋ, ਬ੍ਰਾਜ਼ੀਲ, ਦੱਖਣੀ ਅਫਰੀਕਾ ਆਦਿ ਆਉਂਦੇ ਹਨ, ਜਿਥੇ ਤੁਸੀਂ ਬਹੁਤ ਹੀ ਘੱਟ ਫੀਸਾਂ 'ਤੇ ਇੰਜੀਨੀਅਰਿੰਗ ਕਾਲਜਾਂ ਵਿੱਚ ਇਹ ਡਿਗਰੀ ਵੀ ਪ੍ਰਾਪਤ ਕਰ ਸਕਦੇ ਹੋ।

ਹਾਲਾਂਕਿ ਜੇਕਰ ਤੁਸੀ ਬਿਲੁਕਲ ਵੀ ਪੈਸਾ ਨਹੀਂ ਖਰਚਣਾ ਚਾਹੁੰਦੇ ਤਾਂ ਜਰਮਨੀ ਸਭ ਤੋਂ ਵਧੀਆ ਦੇਸ਼ ਹੈ, ਜਿਥੇ ਇੰਜੀਨੀਅਰਿੰਗ ਦੀ ਪੜ੍ਹਾਈ ਲਗਭਗ ਮੁਫ਼ਤ ਹੈ। ਨਾਲ ਹੀ ਇੱਥੇ ਬਹੁਤ ਸਾਰੀਆਂ ਯੂਨੀਵਰਸਿਟੀਆਂ ਵਿਸ਼ਵ ਪੱਧਰ ਦੀਆਂ ਹਨ। ਇੱਥੇ ਦਾਖਲਾ ਲੈਣਾ ਵੀ ਆਸਾਨ ਹੈ।

Related Post